Crime News : ਦਿੱਲੀ ਹੋਈ ਤਾਬੜਤੋੜ ਗੋਲੀਬਾਰੀ, ASI ਨੂੰ ਗੋਲੀ ਮਾਰਨ ਤੋਂ ਬਾਅਦ, ਸ਼ੂਟਰ ਨੇ ਖ਼ੁਦ ਨੂੰ ਮਾਰੀ ਗੋਲੀ
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਉੱਤਰ ਪੂਰਬੀ ਦਿੱਲੀ (North East Delhi) ਦੇ ਨੰਦ ਨਗਰੀ ਥਾਣਾ ਖੇਤਰ ਵਿੱਚ ਏਐਸਆਈ ਦਿਨੇਸ਼ ਸ਼ਰਮਾ (ASI Dinesh Sharma) ਨੂੰ ਗੋਲੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੁੱਢਲੀ ਜਾਂਚ […]
By : Editor Editor
ਨਵੀਂ ਦਿੱਲੀ (16 ਅਪ੍ਰੈਲ), ਰਜਨੀਸ਼ ਕੌਰ : ਉੱਤਰ ਪੂਰਬੀ ਦਿੱਲੀ (North East Delhi) ਦੇ ਨੰਦ ਨਗਰੀ ਥਾਣਾ ਖੇਤਰ ਵਿੱਚ ਏਐਸਆਈ ਦਿਨੇਸ਼ ਸ਼ਰਮਾ (ASI Dinesh Sharma) ਨੂੰ ਗੋਲੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਪੁਰਾਣੀ ਰੰਜਿਸ਼ ਕਾਰਨ ਅੰਜ਼ਾਮ ਦਿੱਤਾ ਗਿਆ ਹੈ।
ਸਹਾਇਕ ਸਬ ਇੰਸਪੈਕਟਰ ਦੀ ਮੌਤ
ਰਾਤ ਕਰੀਬ 11:45 ਵਜੇ ਮੀਤ ਨਗਰ ਫਲਾਈਓਵਰ ਨੇੜੇ ਮੁਕੇਸ਼ ਨਾਮ ਦੇ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਸਹਾਇਕ ਸਬ ਇੰਸਪੈਕਟਰ ਦਿਨੇਸ਼ ਸ਼ਰਮਾ ਦੀ ਮੌਤ ਹੋ ਗਈ ਅਤੇ ਅਮਿਤ ਕੁਮਾਰ ਨਾਮ ਦਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਤੋਂ ਬਾਅਦ ਦੋਸ਼ੀ ਮੁਕੇਸ਼ ਆਟੋ 'ਚ ਬੈਠ ਗਿਆ ਅਤੇ ਡਰਾਈਵਰ ਨੂੰ ਉੱਥੋਂ ਜਾਣ ਲਈ ਕਿਹਾ, ਜਦੋਂ ਆਟੋ ਚਾਲਕ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਕੇਸ਼ ਨੇ ਆਟੋ ਚਾਲਕ 'ਤੇ ਵੀ ਗੋਲੀ ਚਲਾ ਦਿੱਤੀ ਪਰ ਉਹ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ 'ਚ ਕਾਮਯਾਬ ਹੋ ਗਿਆ।
ਏਐਸਆਈ ਨੂੰ ਮਾਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ
ਇਸ ਤੋਂ ਬਾਅਦ ਮੁਕੇਸ਼ ਨੇ ਪਿਛਲੀ ਸੀਟ ਉੱਤੇ ਬੈਠ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੁਲਜ਼ਮ ਮੁਕੇਸ਼ ਕੁਮਾਰ ਨੇ 7.65mm ਦੀ ਪਸਤੋਲ ਨਾਲ ਗੋਲੀਆਂ ਚਲਾਈਆਂ ਸੀ। ਪੁਲਿਸ ਨੂੰ ਮੌਕੇ ਤੋਂ ਇੱਕ ਪਸਤੋਲ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ
ਮਸਕ ਦੇ ਭਾਰਤ ਦੌਰੇ ਤੋਂ ਪਹਿਲਾਂ ਪੀਐਮ ਮੋਦੀ ਦੀ ਦੋ ਟੂਕ
ਟੇਸਲਾ ਦੇ ਮਾਲਕ ਐਲੋਨ ਮਸਕ (Elon Musk) ਅਗਲੇ ਹਫਤੇ ਭਾਰਤ ਆਉਣ ਵਾਲੇ ਹਨ। ਐਲੋਨ ਮਸਕ ਭਾਰਤ ਵਿੱਚ ਪ੍ਰਧਾਨ ਮੰਤਰੀ ਮੋਦੀ (PM Modi) ਨਾਲ ਮੁਲਾਕਾਤ ਕਰਨ ਵਾਲੇ ਹਨ। ਮਸਕ ਦੇ ਭਾਰਤ ਆਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੁਨੀਆ ਭਰ ਤੋਂ ਨਿਵੇਸ਼ ਦਾ ਸਵਾਗਤ ਹੈ। ਪਰ ਇਸ ਨਾਲ ਭਾਰਤੀਆਂ ਲਈ ਰੁਜ਼ਗਾਰ (Employment for Indians) ਦੇ ਮੌਕੇ ਪੈਦਾ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਦੇਸ਼ ‘ਚ ਨਿਵੇਸ਼ ਆਵੇ ਕਿਉਂਕਿ ਭਾਰਤ ‘ਚ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਪੈਸਾ ਨਿਵੇਸ਼ ਕਰਦਾ ਹੈ। ਪਰ ਕੰਮ ਲਈ ਵਹਾਇਆ ਗਿਆ ਪਸੀਨਾ ਸਾਡੇ ਆਪਣੇ ਲੋਕਾਂ ਦਾ ਹੋਣਾ ਚਾਹੀਦਾ ਹੈ।
ਟੇਸਲਾ ਤੇ ਸਟਾਰਲਿੰਕ ਦੀ ਦੇਸ਼ ਵਿੱਚ ਸੰਭਾਵਿਤ ਐਂਟਰੀ ਦੇ ਸਵਾਲ ਦਾ ਦਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਇੱਕ ਨਿੱਜੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ, ਕਿਸੇ ਵੀ ਪ੍ਰੋਡਕਟ ਵਿੱਚ ਸਾਡੀ ਮਿੱਟੀ ਦੀ ਖੂਸ਼ਬੂ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ। ਪੀਐਮ ਮੋਦੀ ਨੇ ਕਿਹਾ, ਭਾਰਤ ਇਲੈਕਟ੍ਰਿਕ ਵ੍ਹੀਕਲ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਕੰਪਨੀਆਂ ਨੂੰ ਨਿਵੇਸ਼ ਦੀ ਮੰਗ ਕੀਤੀ ਹੈ। ਅਸੀਂ ਦੁਨੀਆਂ ਨੂੰ ਵੀ ਇਹ ਦੱਸਿਆ ਹੈ ਕਿ ਭਾਰਤ ਈਵੀ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜੇ ਤੁਸੀਂ ਨਿਰਮਾਣ (manufacturing) ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਉਣਾ ਚਾਹੀਦਾ ਹੈ।
ਦੱਸ ਦੇਈਏ ਕਿ ਮੋਦੀ ਅਤੇ ਐਲੋਨ ਮਸਕ ਦੀ ਮੁਲਾਕਾਤ ਪਿਛਲੇ ਸਾਲ ਅਮਰੀਕਾ ਵਿੱਚ ਹੋਈ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 2015 ਵਿੱਚ ਟੇਸਲਾ ਫੈਕਟਰੀ ਦੇ ਦੌਰੇ ਨੂੰ ਵੀ ਯਾਦ ਕੀਤਾ। ਜਦੋਂ ਪੀਐਮ ਮੋਦੀ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਅਮਰੀਕਾ ਵਿੱਚ ਮਿਲਣ ਤੋਂ ਬਾਅਦ ਮਸਕ ਨੇ ਕਿਹਾ ਸੀ ਕਿ ਉਹ ਭਾਰਤੀ ਪੀਐਮ ਦੇ ਫੈਨ ਹਨ। ਇਸ ‘ਤੇ ਮੋਦੀ ਨੇ ਕਿਹਾ, ਐਲੋਨ ਮਸਕ ਨੂੰ ਮੋਦੀ ਦਾ ਸਮਰਥਕ ਕਹਿਣਾ ਇੱਕ ਗੱਲ ਹੈ। ਉਹ ਮੂਲ ਰੂਪ ਵਿੱਚ ਭਾਰਤ ਦਾ ਸਮਰਥਕ ਹੈ। ਮੈਂ 2015 ਵਿੱਚ ਉਸ ਦੀ ਫੈਕਟਰੀ ਵੇਖਣ ਗਿਆ ਸੀ, ਉਸ ਸਮੇਂ ਉਹਨਾਂ ਨੇ ਮੈਨੂੰ ਫੈਕਟਰੀ ਵਿੱਚ ਸਾਰਾ ਕੁੱਝ ਵਿਖਾਇਆ ਸੀ।