Begin typing your search above and press return to search.

ਸਰਹਿੰਦ ਵਿਚ ਏਐਸਆਈ ਸ਼ੱਕੀ ਹਾਲਾਤ ਵਿੱਚ ਲਾਪਤਾ

ਸਰਹਿੰਦ, 12 ਦਸੰਬਰ, ਨਿਰਮਲ : ਸਰਹਿੰਦ ਵਿੱਚ ਜੀਆਰਪੀ ਵਿੱਚ ਤਾਇਨਾਤ ਏਐਸਆਈ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੀ। ਕਾਰ ’ਚੋਂ ਬਰਾਮਦ ਹੋਏ ਸੁਸਾਈਡ ਨੋਟ ’ਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ। ਏ.ਐਸ.ਆਈ ਸੁਖਵਿੰਦਰ […]

ਸਰਹਿੰਦ ਵਿਚ ਏਐਸਆਈ ਸ਼ੱਕੀ ਹਾਲਾਤ ਵਿੱਚ ਲਾਪਤਾ
X

Editor EditorBy : Editor Editor

  |  12 Dec 2023 4:10 AM IST

  • whatsapp
  • Telegram


ਸਰਹਿੰਦ, 12 ਦਸੰਬਰ, ਨਿਰਮਲ : ਸਰਹਿੰਦ ਵਿੱਚ ਜੀਆਰਪੀ ਵਿੱਚ ਤਾਇਨਾਤ ਏਐਸਆਈ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੀ। ਕਾਰ ’ਚੋਂ ਬਰਾਮਦ ਹੋਏ ਸੁਸਾਈਡ ਨੋਟ ’ਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ।

ਏ.ਐਸ.ਆਈ ਸੁਖਵਿੰਦਰ ਪਾਲ ਸਿੰਘ ਬੀਤੀ ਰਾਤ ਡਿਊਟੀ ਤੋਂ ਆਪਣੇ ਘਰ ਪਿੰਡ ਚਰਨਾਰਥਲ ਨਹੀਂ ਪਹੁੰਚੇ ਅਤੇ ਸਵੇਰੇ ਉਨ੍ਹਾਂ ਦੀ ਕਾਰ ਸਰਹਿੰਦ ਨਹਿਰ ਕੋਲ ਖੜ੍ਹੀ ਮਿਲੀ। ਏਐਸਆਈ ਦੀ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ। ਲਾਪਤਾ ਸੁਖਵਿੰਦਰ ਪਾਲ ਸਿੰਘ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਜੀਆਰਪੀ ਦੇ ਐਸਐਚਓ ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਸਾਲ 2022 ਦੀ ਐਫਆਈਆਰ ਨੰਬਰ 18 ਵਿੱਚ ਚਲਾਨ ਪੇਸ਼ ਕਰਨ ਨੂੰ ਲੈ ਕੇ ਜ਼ਿਆਦਾ ਪ੍ਰੇਸ਼ਾਨੀ ਖੜ੍ਹੀ ਕੀਤੀ ਜਾ ਰਹੀ ਸੀ। ਫਤਿਹਗੜ੍ਹ ਸਾਹਿਬ ਪੁਲਸ ਨੇ ਕਾਰ ਅਤੇ ਸੁਸਾਈਡ ਨੋਟ ਨੂੰ ਕਬਜ਼ੇ ’ਚ ਲੈ ਲਿਆ ਹੈ।

ਰੇਲਵੇ ਪੁਲੀਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ਦੋਵਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੂੰ ਐਡੀਸ਼ਨਲ ਐਸਐਚਓ ਸਰਹਿੰਦ ਲਾਇਆ ਗਿਆ ਹੈ। ਫਤਹਿਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਮੂਲੇਪੁਰ ਥਾਣੇ ਵਿੱਚ ਡੀ.ਡੀ.ਆਰ. ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੋਸ ਸਬੂਤ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it