ਏਐਸਆਈ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ
ਪਠਾਨਕੋਟ , 30 ਜਨਵਰੀ, ਨਿਰਮਲ : ਸੁਰੱਖਿਆ ਵਿਵਸਥਾ ’ਚ ਡਿਊਟੀ ਨਿਭਾਅ ਰਹੇ ਏਐੱਸਆਈ ਦੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਏਐੱਸਆਈ ਵਿਜੇ ਕੁਮਾਰ (56) ਪੁੱਤਰ ਜੈਸੀ ਰਾਮ, ਪਿੰਡ ਤਿਓੜਾ ਜ਼ਿਲ੍ਹਾ ਪਠਾਨਕੋਟ ਦੇ ਰੂਪ ਵਿਚ ਹੋਈ ਹੈ। ਉਹ ਰੇਲਵੇ ਪੁਲਿਸ ਗਾਰਡ ਦੀ ਸੁਰੱਖਿਆ ਤਹਿਤ ਚੱਕੀ ਰੇਲਵੇ ਪੁਲ ’ਤੇ ਤਾਇਨਾਤ ਸੀ ਅਤੇ ਉਸ ਦੀ […]
By : Editor Editor
ਪਠਾਨਕੋਟ , 30 ਜਨਵਰੀ, ਨਿਰਮਲ : ਸੁਰੱਖਿਆ ਵਿਵਸਥਾ ’ਚ ਡਿਊਟੀ ਨਿਭਾਅ ਰਹੇ ਏਐੱਸਆਈ ਦੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਏਐੱਸਆਈ ਵਿਜੇ ਕੁਮਾਰ (56) ਪੁੱਤਰ ਜੈਸੀ ਰਾਮ, ਪਿੰਡ ਤਿਓੜਾ ਜ਼ਿਲ੍ਹਾ ਪਠਾਨਕੋਟ ਦੇ ਰੂਪ ਵਿਚ ਹੋਈ ਹੈ। ਉਹ ਰੇਲਵੇ ਪੁਲਿਸ ਗਾਰਡ ਦੀ ਸੁਰੱਖਿਆ ਤਹਿਤ ਚੱਕੀ ਰੇਲਵੇ ਪੁਲ ’ਤੇ ਤਾਇਨਾਤ ਸੀ ਅਤੇ ਉਸ ਦੀ ਡਿਊਟੀ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦੀ ਸੀ। ਘਟਨਾ ਸੋਮਵਾਰ ਸਵੇਰ ਦੀ ਹੈ ਜਿਸ ਦੀ ਸੂਚਨਾ ਤੁਰੰਤ ਢਾਂਗੂ ਪੁਲਿਸ ਚੌਕੀ ਇੰਚਾਰਜ ਰਾਜਪਾਲ ਠਾਕੁਰ ਨੂੰ ਦਿੱਤੀ ਗਈ। ਚੌਕੀ ਇੰਚਾਰਜ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਡੀਐੱਸਪੀ ਨੂਰਪੁਰ, ਵਿਸ਼ਾਲ ਵਰਮਾ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਫਿਰ ਡੀਐੱਸਪੀ ਨੇ ਫੋਰੈਂਸਿਕ ਟੀਮ ਨੂੰ ਮਾਮਲੇ ਦੀ ਜਾਂਚ ਲਈ ਸੂਚਨਾ ਦਿੱਤੀ। ਡਾਕਟਰਾਂ ਦੀ ਇਕ ਟੀਮ ਮੌਕੇ ’ਤੇ ਪੁੱਜੀ ਅਤੇ ਏਐੱਸਆਈ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੱਥ ਜੁਟਾਏ। ਉਥੇ ਮ੍ਰਿਤਕ ਕੋਲੋਂ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿਚ ਉਸ ਨੇ ਲਿਖਿਆ ਸੀ ਕਿ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੈ, ਉਸ ਦੀ ਮੌਤ ਤੋਂ ਬਾਅਦ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ।
‘ਜਦੋਂ ਮੇਅਰ ਵਰਗੀਆਂ ਛੋਟੀਆਂ ਚੋਣਾਂ ‘ਚ ਧਾਂਦਲੀ ਹੋ ਸਕਦੀ ਹੈ ਤਾਂ ਲੋਕ ਸਭਾ ਚੋਣਾਂ ‘ਚ ਵੀ ਧਾਂਦਲੀ ਹੋ ਸਕਦੀ ਹੈ..’? : ਰਾਘਵ ਚੱਢਾ
ਚੰਡੀਗੜ੍ਹ ਮੇਅਰ ਚੋਣ
ਚੰਡੀਗੜ੍ਹ : ਚੰਡੀਗੜ੍ਹ ਮੇਅਰ ਚੋਣਾਂ ਵਿੱਚ INDIA ਗਠਜੋੜ ਦੀ ਹਾਰ ਹੋਈ ਹੈ। INDIA ਗਠਜੋੜ ਨੇ ਭਾਜਪਾ ‘ਤੇ ਧਾਂਦਲੀ ਕਰਕੇ ਜਿੱਤਣ ਦਾ ਦੋਸ਼ ਲਗਾਇਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਇਹ ਚੋਣ ਲੜੀ ਸੀ। ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਭਾਜਪਾ ਇੰਨੀ ਛੋਟੀ ਮੇਅਰ ਚੋਣ ‘ਚ ਅਜਿਹੀ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਘਟਨਾ ਨੂੰ ਅੰਜਾਮ ਦੇ ਸਕਦੀ ਹੈ ਤਾਂ ਲੋਕ ਸਭਾ ਚੋਣਾਂ ‘ਚ ‘ਆਪ’ ਦੀ ਹਾਰ ਨੂੰ ਦੇਖ ਕੇ ਇਹ ਲੋਕ ਕੀ ਕਰਨਗੇ ? ਕੀ ਭਾਜਪਾ ਇਸ ਦੇਸ਼ ਨੂੰ ਉੱਤਰੀ ਕੋਰੀਆ ਬਣਾਉਣਾ ਚਾਹੁੰਦੀ ਹੈ ਜਿੱਥੇ ਚੋਣਾਂ ਨਹੀਂ ਹਨ ?
ਰਾਘਵ ਚੱਢਾ ਨੇ ਕਿਹਾ ਕਿ ਅੱਜ ਅਸੀਂ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਦੇਖਿਆ, ਉਹ ਨਾ ਸਿਰਫ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਸੀ, ਸਗੋਂ ਦੇਸ਼ਧ੍ਰੋਹ ਵੀ ਸੀ। ਅੱਜ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿਚ ਜੋ ਗੈਰ-ਕਾਨੂੰਨੀਤਾ ਦੇਖੀ ਗਈ ਹੈ, ਉਸ ਨੂੰ ਦੇਸ਼ ਧ੍ਰੋਹ ਹੀ ਕਿਹਾ ਜਾ ਸਕਦਾ ਹੈ।
ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਦੀ ਮੰਗ
‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਸਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਉਸਨੇ ਦੇਸ਼ਧ੍ਰੋਹ ਕੀਤਾ ਹੈ। ਅਸੀਂ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਵਾਂਗੇ ਅਤੇ ਨਾ ਸਿਰਫ ਜਾਂਚ ਸਗੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਾਂਗੇ।