ਅੰਮ੍ਰਿਤਸਰ ’ਚ ਆੜਤੀ ਦੇ ਗੁੱਟ ਵੱਢਣ ਵਾਲਾ ਕਾਬੂ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਵਿੱਚ ਰਾਜਾਸਾਂਸੀ ਦੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਆੜਤੀ ਦੇ ਗੁੱਟ ਵੱਢਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਦੋਸ਼ ਐ ਕਿ ਉਸ ਨੇ ਲੁੱਟਣ ਦੇ ਇਰਾਦੇ ਨਾਲ ਆੜਤੀ ’ਤੇ ਹਮਲਾ ਕੀਤਾ ਤੇ ਉਸ ਦੇ ਦੋਵੇਂ ਗੁੱਟ ਵੱਢ ਦਿੱਤੇ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਰੁੱਧ ਪਹਿਲਾਂ […]
By : Editor Editor
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਵਿੱਚ ਰਾਜਾਸਾਂਸੀ ਦੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਆੜਤੀ ਦੇ ਗੁੱਟ ਵੱਢਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ’ਤੇ ਦੋਸ਼ ਐ ਕਿ ਉਸ ਨੇ ਲੁੱਟਣ ਦੇ ਇਰਾਦੇ ਨਾਲ ਆੜਤੀ ’ਤੇ ਹਮਲਾ ਕੀਤਾ ਤੇ ਉਸ ਦੇ ਦੋਵੇਂ ਗੁੱਟ ਵੱਢ ਦਿੱਤੇ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਰੁੱਧ ਪਹਿਲਾਂ ਵੀ ਕਈ ਪਰਚੇ ਦਰਜ ਨੇ ਤੇ ਇੱਕ ਕੇਸ ਵਿੱਚ ਉਹ ਭਗੌੜਾ ਵੀ ਚੱਲ ਰਿਹਾ ਸੀ।
ਪੁਲਿਸ ਅਧਿਕਾਰੀ ਹਰਚੰਦ ਸਿੰਘ ਨੇ ਦੱਸਿਆ ਕਿ ਸ਼ਾਹਬਾਦ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਉਰਫ਼ ਗਗਨ ਨੇ ਪਿਛਲੇ ਦਿਨੀ ਇੱਕ ਖੋਹ ਕਰਨ ਦੀ ਨੀਅਤ ਦੇ ਨਾਲ ਇੱਕ ਆੜਤੀ ਉੱਤੇ ਹਮਲਾ ਕੀਤਾ ਸੀ।
ਗੁਰਿੰਦਰ ਨੇ ਉਸ ਆੜਤੀ ਕੋਲੋਂ ਪੈਸੇ ਮੰਗੇ ਸੀ, ਜਦੋਂ ਉਸ ਨੇ ਨਹੀਂ ਦਿੱਤੇ ਤਾਂ ਇਸ ਵਲੋਂ ਉਸ ’ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਉਸ ਦੇ ਦੋਵੇਂ ਗੁੱਟ ਵੱਢ ਦਿੱਤੇ ਗਏ। ਆਪਣੇ ਸੋਨੂੰ ਨਾਂ ਦੇ ਸਾਥੀ ਨਾਲ ਮਿਲ ਕੇ ਗਗਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਤੋਂ ਬਾਅਦ ਪੁਲਿਸ ਇਨ੍ਹਾਂ ਦੋਵਾਂ ਦੀ ਭਾਲ ਕਰ ਰਹੀ ਸੀ ਤੇ ਬੀਤੇ ਕੱਲ੍ਹ ਗੁਰਿੰਦਰ ਨੂੰ ਕਾਬੂ ਕਰ ਲਿਆ ਗਿਆ, ਪਰ ਇਸ ਦਾ ਸਾਥੀ ਅਜੇ ਵੀ ਫਰਾਰ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਹਥਿਆਰ ਵੀ ਇਹ ਵਾਰਦਾਤਾਂ ਵਿੱਚ ਵਰਤਦਾ ਰਿਹਾ ਉਹ ਵੀ ਬਰਾਮਦ ਕੀਤੇ ਜਾਣਗੇ। ਇਸ ਕੋਲੋਂ ਇੱਕ ਮੋਬਾਇਲ ਫੋਨ ਵੀ ਬਰਾਮਦ ਹੋਇਆ ਹੈ, ਜੋ ਜਾਂਚ ਲਈ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੁਰਿੰਦਰ ਆਪਣੇ ਭਰਾ ਪਲਵਿੰਦਰ ਪਿੰਦੀ ਦੀ ਸ਼ਹਿ ’ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।