ਲੋਕਾਂ ਨੇ ਨਕਲੀ ਸ਼ਹਿਦ ਵੇਚਣ ਵਾਲਾ ਕੀਤਾ ਕਾਬੂ
ਸਮਰਾਲਾ, 31 ਦਸੰਬਰ (ਪਰਮਿੰਦਰ ਵਰਮਾ) : ਸਰਦੀਆਂ ਵਿਚ ਸ਼ਹਿਦ ਸਿਹਤ ਲਈ ਬੇਹੱਦ ਲਾਭਦਾਇਕ ਹੁੰਦਾ ਏ ਪਰ ਜੇਕਰ ਤੁਸੀਂ ਗਲੀ ਵਿਚ ਸ਼ਹਿਦ ਵੇਚਣ ਵਾਲਿਆਂ ਕੋਲੋਂ ਸ਼ਹਿਦ ਖ਼ਰੀਦ ਰਹੇ ਹੋ ਤਾਂ ਜ਼ਰ੍ਹਾ ਸਾਵਧਾਨ ਹੋ ਜਾਓ,, ਕਿਉਂਕਿ ਕੁੱਝ ਲੋਕਾਂ ਵੱਲੋਂ ਸ਼ੁੱਧ ਸ਼ਹਿਦ ਦੇ ਨਾਂਅ ’ਤੇ ਮਿਲਾਵਟੀ ਸ਼ਹਿਦ ਵੇਚਿਆ ਜਾ ਰਿਹਾ ਏ, ਜਿਸ ਨਾਲ ਤੁਹਾਡੀ ਸਿਹਤ ਠੀਕ ਹੋਣ ਦੀ […]
By : Makhan Shah
ਸਮਰਾਲਾ, 31 ਦਸੰਬਰ (ਪਰਮਿੰਦਰ ਵਰਮਾ) : ਸਰਦੀਆਂ ਵਿਚ ਸ਼ਹਿਦ ਸਿਹਤ ਲਈ ਬੇਹੱਦ ਲਾਭਦਾਇਕ ਹੁੰਦਾ ਏ ਪਰ ਜੇਕਰ ਤੁਸੀਂ ਗਲੀ ਵਿਚ ਸ਼ਹਿਦ ਵੇਚਣ ਵਾਲਿਆਂ ਕੋਲੋਂ ਸ਼ਹਿਦ ਖ਼ਰੀਦ ਰਹੇ ਹੋ ਤਾਂ ਜ਼ਰ੍ਹਾ ਸਾਵਧਾਨ ਹੋ ਜਾਓ,, ਕਿਉਂਕਿ ਕੁੱਝ ਲੋਕਾਂ ਵੱਲੋਂ ਸ਼ੁੱਧ ਸ਼ਹਿਦ ਦੇ ਨਾਂਅ ’ਤੇ ਮਿਲਾਵਟੀ ਸ਼ਹਿਦ ਵੇਚਿਆ ਜਾ ਰਿਹਾ ਏ, ਜਿਸ ਨਾਲ ਤੁਹਾਡੀ ਸਿਹਤ ਠੀਕ ਹੋਣ ਦੀ ਬਜਾਏ ਵਿਗੜ ਸਕਦੀ ਐ। ਮਾਛੀਵਾੜਾ ਵਿਖੇ ਅਜਿਹੇ ਹੀ ਇਕ ਨਕਲੀ ਸ਼ਹਿਦ ਵੇਚਣ ਨੂੰ ਕਾਬੂ ਕੀਤਾ ਗਿਆ, ਜਿਸ ਨੇ ਸਾਰਾ ਕੁੱਝ ਆਪਣੇ ਮੂੰਹੋਂ ਕਬੂਲ ਕੀਤਾ।
ਹਲਕਾ ਸਮਰਾਲਾ ਦੇ ਪਿੰਡ ਚਹਿਲਾਂ ਵਿਖੇ ਇਕ ਵਿਅਕਤੀ ਵੱਲੋਂ ਸ਼ੁੱਧ ਸ਼ਹਿਦ ਦੇ ਨਾਂਅ ’ਤੇ ਨਕਲੀ ਸ਼ਹਿਦ ਵੇਚਿਆ ਜਾ ਰਿਹਾ ਸੀ, ਜਿਸ ਨੂੰ ਇਕ ਵਿਅਕਤੀ ਹਰਪਾਲ ਸਿੰਘ ਨੇ ਖ਼ਰੀਦ ਲਿਆ ਪਰ ਜਦੋਂ ਉਸ ਨੂੰ ਕੁੱਝ ਸ਼ੱਕ ਹੋਇਆ ਤਾਂ ਉਸ ਨੇ ਮੱਖੀ ਪਾਲਕਾਂ ਕੋਲ ਪਹੁੰਚ ਕੇ ਸ਼ਹਿਦ ਦੀ ਜਾਂਚ ਕਰਵਾਈ, ਜਿੱਥੇ ਇਹ ਸਾਰੇ ਦਾ ਸਾਰਾ ਸ਼ਹਿਦ ਨਕਲੀ ਨਿਕਲਿਆ। ਇਸ ਮਗਰੋਂ ਲੋਕਾਂ ਨੇ ਸ਼ਹਿਦ ਵੇਚਣ ਵਾਲੇ ਨੂੰ ਬੰਦੀ ਬਣਾ ਲਿਆ। ਹਰਪਾਲ ਸਿੰਘ ਨੇ ਦੱਸਿਆ ਕਿ ਸ਼ਹਿਦ ਵੇਚਣ ਵਾਲੇ ਨੇ ਉਸ ਨੂੰ ਝੂਠ ਬੋਲ ਕੇ 7 ਕਿਲੋ ਵੇਚਿਆ ਪਰ ਸਮਾਂ ਰਹਿੰਦੇ ਹੀ ਇਸ ਦਾ ਭੇਦ ਖੁੱਲ੍ਹ ਗਿਆ।
ਸ਼ਹਿਦ ਵੇਚਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ ਚੀਨੀ, ਗੁੜ ਅਤੇ ਡੱਬਾ ਬੰਦ ਬਜ਼ਾਰੂ ਸ਼ਹਿਦ ਮਿਲਾ ਕੇ ਇਹ ਸ਼ਹਿਦ ਤਿਆਰ ਕੀਤਾ ਸੀ। ਲੋਕਾਂ ਨੇ ਸ਼ਹਿਦ ਵਾਲੇ ਤੋਂ ਮੁਆਫ਼ੀ ਮੰਗਵਾਈ ਅਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦੀ ਤੌਬਾ ਕਰਨ ’ਤੇ ਹੀ ਉਸ ਨੂੰ ਛੱਡਿਆ ਗਿਆ।
ਇਹ ਮਾਛੀਵਾੜਾ ਨੇੜੇ ਝੁੱਗੀਆਂ ਵਿਚ ਬੈਠੇ ਲੋਕਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਸੀ, ਜਿੱਥੇ ਪਹੁੰਚ ਕੇ ਸਾਰਾ ਸ਼ਹਿਦ ਨਸ਼ਟ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਅੱਗੇ ਤੋਂ ਅਜਿਹਾ ਕੰਮ ਕੀਤਾ ਤਾਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।