ਧਰਤੀ ਤੋਂ ਗ਼ਾਇਬ ਹੋ ਗਿਆ ਪੂਰਾ ਸਮੁੰਦਰ!
ਅਸਤਾਨਾ, 10 ਫਰਵਰੀ (ਸ਼ਾਹ) : ਮੌਜੂਦਾ ਸਮੇਂ ਪੂਰੀ ਦੁਨੀਆ ਕਲਾਈਮੇਟ ਚੇਂਜ ਯਾਨੀ ਜਲਵਾਯੂ ਪਰਿਵਰਤਨ ਦੀ ਵਜ੍ਹਾ ਕਰਕੇ ਵਧਦੇ ਤਾਪਮਾਨ ਦੇ ਖ਼ਤਰਨਾਕ ਨਤੀਜਿਆਂ ਦਾ ਸਾਹਮਣਾ ਕਰ ਰਹੀ ਐ। ਜਨਵਰੀ 2024 ਲਗਾਤਾਰ ਦੂਜਾ ਅਜਿਹਾ ਮਹੀਨਾ ਰਿਹਾ, ਜਿਸ ਵਿਚ ਸੰਸਾਰਕ ਤਾਪਮਾਨ ਆਮ ਨਾਲੋਂ ਕਾਫ਼ੀ ਉਪਰ ਰਿਹਾ। ਸਥਿਤੀ ਇਹ ਬਣੀ ਹੋਈ ਐ ਕਿ ਪਹਿਲੀ ਵਾਰ ਸੰਸਾਰਕ ਔਸਤ ਤਾਮਪਾਨ ਦੀ […]
By : Makhan Shah
ਅਸਤਾਨਾ, 10 ਫਰਵਰੀ (ਸ਼ਾਹ) : ਮੌਜੂਦਾ ਸਮੇਂ ਪੂਰੀ ਦੁਨੀਆ ਕਲਾਈਮੇਟ ਚੇਂਜ ਯਾਨੀ ਜਲਵਾਯੂ ਪਰਿਵਰਤਨ ਦੀ ਵਜ੍ਹਾ ਕਰਕੇ ਵਧਦੇ ਤਾਪਮਾਨ ਦੇ ਖ਼ਤਰਨਾਕ ਨਤੀਜਿਆਂ ਦਾ ਸਾਹਮਣਾ ਕਰ ਰਹੀ ਐ। ਜਨਵਰੀ 2024 ਲਗਾਤਾਰ ਦੂਜਾ ਅਜਿਹਾ ਮਹੀਨਾ ਰਿਹਾ, ਜਿਸ ਵਿਚ ਸੰਸਾਰਕ ਤਾਪਮਾਨ ਆਮ ਨਾਲੋਂ ਕਾਫ਼ੀ ਉਪਰ ਰਿਹਾ। ਸਥਿਤੀ ਇਹ ਬਣੀ ਹੋਈ ਐ ਕਿ ਪਹਿਲੀ ਵਾਰ ਸੰਸਾਰਕ ਔਸਤ ਤਾਮਪਾਨ ਦੀ ਸੂਈ 1.5 ਡਿਗਰੀ ਤੋਂ ਉਪਰ ਪਹੁੰਚ ਗਈ ਐ ਪਰ ਇਕ ਦਹਾਕਾ ਪਹਿਲਾਂ ਵਧਦੇ ਤਾਪਮਾਨ ਦਾ ਭਿਆਨਕ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਸੀ ਜਦੋਂ ਧਰਤੀ ਤੋਂ ਇਕ ਪੂਰੇ ਦਾ ਪੂਰਾ ਸਮੁੰਦਰ ਹੀ ਗ਼ਾਇਬ ਹੋ ਗਿਆ ਸੀ। ਕਿਹੜੇ ਦੇਸ਼ ਵਿਚ ਪੈਂਦਾ ਸੀ ਇਹ ਸਮੁੰਦਰ ਅਤੇ ਕਿਉਂ ਹੋਇਆ ਸੀ ਗ਼ਾਇਬ।
ਪੂਰੀ ਦੁਨੀਆ ਇਸ ਸਮੇਂ ਜਲਵਾਯੂ ਪਰਿਵਰਤਨ ਦੀ ਵਜ੍ਹਾ ਨਾਲ ਵਧ ਰਹੇ ਤਾਪਮਾਨ ਦੇ ਖ਼ਤਰਨਾਕ ਨਤੀਜਿਆਂ ਦਾ ਸਾਹਮਣਾ ਕਰ ਰਹੀ ਐ। ਤਾਪਮਾਨ ਹਰ ਸਾਲ ਤਾਪਮਾਨ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਏ। ਇਹ ਪਹਿਲੀ ਵਾਰ ਹੋਇਆ ਏ ਜਦੋਂ ਸੰਸਾਰਕ ਔਸਤ ਤਾਪਮਾਨ ਡੇਢ ਡਿਗਰੀ ਸੈਲਸੀਅਸ ਤੋਂ ਉਪਰ ਚਲਾ ਗਿਆ ਏ ਜੋ ਬੇਹੱਦ ਚਿੰਤਾ ਦਾ ਵਿਸ਼ਾ ਏ ਕਿਉਂਕਿ ਜਲਵਾਯੂ ਪਰਿਵਰਨ ਦਾ ਭਿਆਨਕ ਅਸਰ ਦੁਨੀਆ ਇਕ ਦਹਾਕਾ ਪਹਿਲਾਂ ਦੇਖ ਚੁੱਕੀ ਐ, ਜਦੋਂ ਕਜਾਕਿਸਤਾਨ ਅਤੇ ਉਜ਼ਬੇਕਿਤਸਾਨ ਦੇ ਵਿਚਕਾਰ ਸਥਿਤ ਅਰਲ ਸਾਗਰ ਦਾ ਧਰਤੀ ਤੋਂ ਨਾਮੋ ਨਿਸ਼ਾਨ ਹੀ ਮਿਟ ਗਿਆ ਜੋ ਕਿਸੇ ਸਮੇਂ ਪਾਣੀ ਦੇ ਨਾਲ ਲਬਾਲਬ ਭਰਿਆ ਹੁੰਦਾ ਸੀ। ਅਰਲ ਸਾਗਰ ਕਿਸੇ ਸਮੇਂ ਦੁਨੀਆ ਦਾ ਚੌਥੀ ਸਭ ਤੋਂ ਵੱਡਾ ਸਾਗਰ ਹੁੰਦਾ ਸੀ ਜੋ 68 ਹਜ਼ਾਰ ਵਰਗ ਕਿਲੋਮੀਟਰ ਦੇ ਖੇਤਰਫਲ ਵਿਚ ਫੈਲਿਆ ਹੋਇਆ ਸੀ।
ਦਰਅਸਲ 1960 ਦੇ ਦਹਾਕੇ ਵਿਚ ਇਹ ਅਰਲ ਸਾਗਰ ਸੁੰਗੜਨਾ ਸ਼ੁਰੂ ਹੋ ਗਿਆ ਸੀ, ਜਦੋਂ ਸੋਵੀਅਤ ਸਿੰਚਾਈ ਯੋਜਨਾਵਾਂ ਲਈ ਦੋ ਵੱਡੀਆਂ ਨਦੀਆਂ ਦਾ ਰੁਖ਼ ਸਾਗਰ ਤੋਂ ਮੋੜ ਕੇ ਆਪਣੇ ਪ੍ਰੋਜੈਕਟ ਵੱਲ ਕਰ ਦਿੱਤਾ, ਜਿਸ ਕਰਕੇ ਇਹ ਸਾਗਰ ਸੁੰਗੜਨਾ ਸ਼ੁਰੂ ਹੋ ਗਿਆ ਅਤੇ ਮਹਿਜ਼ 50 ਸਾਲਾਂ ਦੇ ਅੰਦਰ ਹੀ ਪੂਰੇ ਦਾ ਪੂਰਾ ਸਮੁੰਦਰ ਧਰਤੀ ਤੋਂ ਗ਼ਾਇਬ ਹੋ ਗਿਆ।
ਸਾਲ 1960 ਵਿਚ ਸੋਵੀਅਤ ਯੂਨੀਅਨ ਨੇ ਸਿੰਚਾਈ ਦੇ ਮਕਸਦ ਨਾਲ ਕਜਾਕਿਸਤਾਨ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੇ ਸੋਕੇ ਵਾਲੇ ਮੈਦਾਨਾਂ ’ਤੇ ਇਕ ਵੱਡੇ ਵਾਟਰ ਡਾਇਵਰਜ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਚਲਦਿਆਂ ਇਲਾਕੇ ਦੀਆਂ ਦੋ ਪ੍ਰਮੁੱਖ ਨਦੀਆਂ ਉਤਰ ਵਿਚ ਸਿਰ ਦਾਰਿਆ ਅਤੇ ਦੱਖਣ ਵਿਚ ਅਮੂ ਦਾਰਿਆ ਨਦੀ ਦੀ ਵਰਤੋਂ ਇਸ ਰੇਗਿਸਤਾਨ ਨੂੰ ਕਪਾਹ ਅਤੇ ਹੋਰ ਫ਼ਸਲਾਂ ਲਈ ਖੇਤਾਂ ਵਿਚ ਤਬਦੀਲ ਕਰਨ ਲਈ ਕੀਤੀ ਗਈ ਸੀ ਪਰ ਇਸ ਦੀ ਵਜ੍ਹਾ ਨਾਲ ਅਰਲ ਸਾਗਰ ਵਿਚ ਪਾਣੀ ਪਹੁੰਚਣਾ ਬੰਦ ਹੋ ਗਿਆ। ਇਸ ਪ੍ਰੋਜੈਕਟ ਨੇ ਸਿੰਚਾਈ ਨੂੰ ਤਾਂ ਭਾਵੇਂ ਬਿਹਤਰ ਬਣਾ ਦਿੱਤਾ ਪਰ ਇਸ ਵੱਡੇ ਸਾਗਰ ਨੂੰ ਤਬਾਹ ਕਰਕੇ ਰੱਖ ਦਿੱਤਾ ਜੋ ਧਰਤੀ ਦਾ ਚੌਥਾ ਸਭ ਤੋਂ ਵੱਡਾ ਸਾਗਰ ਸੀ।
ਨਾਸਾ ਦੀ ਅਰਥ ਆਬਜ਼ਰਵੇਟਰੀ ਵੱਲੋਂ ਅਰਲ ਸਾਗਰ ਦੇ ਗ਼ਾਇਬ ਹੋਣ ਦੇ ਕਾਰਨ ਦੀ ਵਿਸਥਾਰਤ ਵਿਸ਼ਲੇਸ਼ਣ ਪੋਸਟ ਸਾਂਝੀ ਕੀਤੀ ਗਈ ਐ, ਜਿਸ ਵਿਚ ਅਰਲ ਸਾਗਰ ਨੂੰ ਸਾਲ ਦਰ ਸਾਲ ਸੁੰਗੜਦੇ ਦਿਖਾਇਆ ਗਿਆ ਏ। ਇਸ ਸਾਗਰ ਦੇ ਸੁੱਕੜ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਇੱਥੋਂ ਦੇ ਵੱਡੇ ਮੱਛੀ ਉਦਯੋਗ ਨੂੰ ਹੋਇਆ ਜੋ ਸਾਗਰ ਦੇ ਸੁੱਕਣ ਨਾਲ ਪੂਰੀ ਤਰ੍ਹਾਂ ਖ਼ਤਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਬੇਰੁਜ਼ਗਾਰੀ ਅਤੇ ਆਰਥਿਕ ਮੁਸ਼ਕਲਾਂ ਦਾ ਦੌਰ ਝੱਲਣਾ ਪੈ ਰਿਹਾ ਏ।
ਪਾਣੀ ਦੇ ਸੁੱਕਣ ਨਾਲ ਪ੍ਰਦੂਸ਼ਣ ਵੀ ਵਧ ਗਿਆ ਏ ਅਤੇ ਅਰਲ ਸਾਗਰ ਦੇ ਇਲਾਕੇ ਵਿਚ ਰਹਿ ਰਹੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਪਰੇਸ਼ਾਨੀਆ ਨਾਲ ਜੂਝਣਾ ਪੈ ਰਿਹਾ ਏ। ਹਾਲਾਤ ਇਹ ਬਣ ਚੁੱਕੇ ਨੇ ਕਿ ਇੱਥੇ ਹੁਣ ਗਰਮੀ ਅਤੇ ਸਰਦੀ ਦੋਵੇਂ ਹੀ ਲੋਕਾਂ ਦੇ ਵੱਟ ਕੱਢ ਰਹੀਆਂ ਨੇ। ਸਾਲ 1997 ਵਿਚ ਸੁੱਕਣ ਕਾਰਨ ਅਰਲ ਸਾਗਰ ਚਾਰ ਝੀਲਾਂ ਵਿਚ ਵੰਡਿਆ ਗਿਆ ਸੀ, ਜਿਸ ਨੂੰ ਉਤਰੀ ਅਰਲ ਸਾਗਰ, ਪੂਰਬ ਬੇਸਿਨ, ਪੱਛਮ ਬੇਸਿਨ ਅਤੇ ਸਭ ਤੋਂ ਵੱਡੇ ਹਿੱਸੇ ਦੱਖਣੀ ਅਰਲ ਸਾਗਰ ਦਾ ਨਾਮ ਦਿੱਤਾ ਗਿਆ ਸੀ। ਫਿਰ ਸਾਲ 2009 ਤੱਕ ਸਾਗਰ ਦਾ ਦੱਖਣੀ ਪੂਰਬੀ ਹਿੱਸਾ ਵੀ ਪੂਰੀ ਤਰ੍ਹਾਂ ਸੁੱਕ ਗਿਆ ਅਤੇ ਦੱਖਣ ਪੱਛਮੀ ਹਿੱਸਾ ਪਤਲੀ ਪੱਟੀ ਵਿਚ ਤਬਦੀਲ ਹੋ ਗਿਆ ਸੀ।
ਕਿਸੇ ਸਮੇਂ ਉਤਰ ਤੋਂ ਦੱਖਣ ਵੱਲ ਕਰੀਬ 270 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਵੱਲ 290 ਕਿਲੋਮੀਟਰ ਤੱਕ ਫੈਲੇ ਅਤੇ 1534 ਆਈਲੈਂਡ ਵਾਲੇ ਅਰਲ ਸਾਗਰ ਨੂੰ ‘ਆਈਲੈਂਡਸ ਦਾ ਸਾਗਰ’ ਕਿਹਾ ਜਾਂਦਾ ਸੀ ਪਰ ਨਦੀਆਂ ਦਾ ਰੁਖ਼ ਸਿੰਚਾਈ ਪ੍ਰੋਜੈਕਟ ਵੱਲ ਮੋੜਨ ਕਰਕੇ ਇਸ ਦੇ ਪਾਣੀ ਵਿਚ ਕਮੀ ਆਉਂਦੀ ਚਲੀ ਗਈ ਅਤੇ ਹੌਲੀ ਹੌਲੀ ਇਹ ਪੂਰਾ ਸਮੁੰਦਰ ਧਰਤੀ ਤੋਂ ਗ਼ਾਇਬ ਹੋ ਗਿਆ।
ਹਾਲਾਂਕਿ ਇਸ ਦੇ ਕੁੱਝ ਹਿੱਸੇ ਨੂੰ ਬਚਾਉਣ ਲਈ ਕਜਾਕਿਸਤਾਨ ਨੇ ਅਰਲ ਸਾਗਰ ਦੇ ਉਤਰੀ ਅਤੇ ਦੱਖਣੀ ਹਿੱਸਿਆਂ ਵਿਚਕਾਰ ਇਕ ਬੰਨ੍ਹ ਬਣਾਇਆ ਸੀ ਪਰ ਸਮੁੰਦਰ ਨੂੰ ਵਾਪਸ ਉਸੇ ਰੂਪ ਵਿਚ ਪਹੁੰਚਾਉਣਾ ਹੁਣ ਅਸੰਭਵ ਹੋ ਚੁੱਕਿਆ ਏ ਜੋ ਸਾਡੇ ਭਵਿੱਖ ਲਈ ਇਕ ਵੱਡੀ ਚਿਤਾਵਨੀ ਐ। ਇਹ ਕੋਈ ਛੋਟੀ ਗੱਲ ਨਹੀਂ ਬਲਕਿ ਇਹ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਵਾਤਾਵਰਣ ਆਫ਼ਤਾਂ ਵਿਚੋਂ ਇਕ ਐ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ