ਪਰਾਲੀ ਦੇ ਧੂੰਏਂ ਨੇ ਚੰਡੀਗੜ੍ਹੀਆਂ ਨੂੰ ਪਾਈਆਂ ਭਾਜੜਾਂ
ਚੰਡੀਗੜ੍ਹ, 6 ਅਕਤੂਬਰ, ਨਿਰਮਲ : ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਨੇ ਝੋਨੇ ਦੀ ਫ਼ਸਲ ਦੀ ਕਟਾਈ ਹੁੰਦੇ ਹੀ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਪਰਾਲੀ ਦਾ ਧੂੰਆਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ, ਜੋ ਇੱਥੋਂ ਦੀ ਹਵਾ ਨੂੰ ਜ਼ਹਿਰੀਲਾ ਕਰ ਰਿਹਾ ਹੈ। ਸ਼ਾਮ ਅਤੇ ਰਾਤ ਸਮੇਂ […]
By : Hamdard Tv Admin
ਚੰਡੀਗੜ੍ਹ, 6 ਅਕਤੂਬਰ, ਨਿਰਮਲ : ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਨੇ ਝੋਨੇ ਦੀ ਫ਼ਸਲ ਦੀ ਕਟਾਈ ਹੁੰਦੇ ਹੀ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਪਰਾਲੀ ਦਾ ਧੂੰਆਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ, ਜੋ ਇੱਥੋਂ ਦੀ ਹਵਾ ਨੂੰ ਜ਼ਹਿਰੀਲਾ ਕਰ ਰਿਹਾ ਹੈ। ਸ਼ਾਮ ਅਤੇ ਰਾਤ ਸਮੇਂ ਸ਼ਹਿਰ ਵਿੱਚ ਧੂੰਏਂ ਦੀ ਹਲਕੀ ਪਰਤ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਦੀਆਂ ਅੱਖਾਂ ’ਚ ਜਲਣ ਮਹਿਸੂਸ ਹੋਣ ਲੱਗੀ ਹੈ।
ਵੀਰਵਾਰ ਨੂੰ ਸੈਕਟਰ-22 ’ਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦਾ ਪੱਧਰ 136, ਸੈਕਟਰ-25 ’ਚ 116 ਅਤੇ ਸੈਕਟਰ-53 ’ਚ 109 ਦਰਜ ਕੀਤਾ ਗਿਆ, ਜੋ ਅਜੇ ਖਰਾਬ ਸ਼੍ਰੇਣੀ ’ਚ ਨਹੀਂ ਹੈ। ਮੌਸਮ ਵਿਭਾਗ ਨੇ ਇਸ ਨੂੰ ਮੱਧਮ ਸ਼੍ਰੇਣੀ ਵਿੱਚ ਰੱਖਿਆ ਹੈ। ਇਸ ਦੇ ਨਾਲ ਹੀ ਸੈਕਟਰ-25 ਦੀ ਹਵਾ ਵਿੱਚ ਪੀਐਮ 2.5 ਦੀ ਔਸਤ ਮਾਤਰਾ 104 ਅਤੇ ਵੱਧ ਤੋਂ ਵੱਧ ਮਾਤਰਾ 149 ਦਰਜ ਕੀਤੀ ਗਈ। ਇਸ ਦੇ ਨਾਲ ਹੀ ਪੀਐਮ-10 ਦੀ ਔਸਤ ਮਾਤਰਾ 116 ਅਤੇ ਵੱਧ ਤੋਂ ਵੱਧ ਮਾਤਰਾ 158 ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ-ਹਰਿਆਣਾ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਰਿਹਾ ਤਾਂ ਸਿਟੀ ਬਿਊਟੀਫੁੱਲ ਦੀ ਹਵਾ ਖਰਾਬ ਹੋਣ ਵਿੱਚ ਦੇਰ ਨਹੀਂ ਲੱਗੇਗੀ।
ਖਰਾਬ ਹਵਾ ਕਾਰਨ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚੋਂ ਮਾਨਸੂਨ ਵੀ ਰਵਾਨਾ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਐਤਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਠੰਡ ਵਧਣ ਨਾਲ ਪ੍ਰਦੂਸ਼ਣ ਦੇ ਪੱਧਰ ’ਚ ਸੁਧਾਰ ਹੋਣ ਦੀ ਉਮੀਦ ਹੈ। ਇਲਾਕਾ ਨਿਵਾਸੀਆਂ ਪ੍ਰਿਅੰਕਾ ਅਗਰਵਾਲ, ਰੋਹਿਤ, ਧੀਰਜ ਕੌਸ਼ਲ ਅਤੇ ਗੁਰ ਚੌਹਾਨ ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਚੰਡੀਗੜ੍ਹ ਦੀ ਹਵਾ ਦੂਸ਼ਿਤ ਹੋਣ ਲੱਗੀ ਹੈ। ਇਸ ਦਾ ਅਸਰ ਅੱਖਾਂ ’ਤੇ ਪੈਂਦਾ ਹੈ। ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।