ਮੁੱਦਿਆਂ 'ਤੇ ਜਵਾਬ ਦੇਣ CM ਮਾਨ : ਸੁਖਜਿੰਦਰ ਰੰਧਾਵਾ
ਚੰਡੀਗੜ੍ਹ : ਸਾਬਕਾ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਪ੍ਰਾਈਵੇਟ ਵਕੀਲਾਂ ਨੂੰ ਸ਼ਾਮਿਲ ਕਰਨ ਤੇ ਖਰਚੇ ਗਏ 5 ਕਰੋੜ ਰੁਪਏ ਦੇ ਹਿਸਾਬ ਤੇ ਪੰਜਾਬ ਦੇ ਗੰਭੀਰ ਮੁੱਦਿਆਂ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਲਈ ਮੁਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ CM ਮਾਨ […]
By : Editor (BS)
ਚੰਡੀਗੜ੍ਹ : ਸਾਬਕਾ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਪ੍ਰਾਈਵੇਟ ਵਕੀਲਾਂ ਨੂੰ ਸ਼ਾਮਿਲ ਕਰਨ ਤੇ ਖਰਚੇ ਗਏ 5 ਕਰੋੜ ਰੁਪਏ ਦੇ ਹਿਸਾਬ ਤੇ ਪੰਜਾਬ ਦੇ ਗੰਭੀਰ ਮੁੱਦਿਆਂ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਲਈ ਮੁਖ ਮੰਤਰੀ ਭਗਵੰਤ ਸਿੰਘ ਮਾਨ ਕੋਲੋ ਜਵਾਬ ਮੰਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ CM ਮਾਨ ਆਪਣੀ ਸਿਆਸੀ ਬਦਲਾਖ਼ੋਰੀ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਨਾਲ ਸਰਕਾਰੀ ਤੰਤਰ ਨਾਲ ਖਿਲਵਾੜ ਕਰ ਰਹੇ ਹਨ। ਜਨਤਾ ਨੇ ਉਨ੍ਹਾਂ ਨੂੰ ਪੰਜਾਬ ਦੇ ਸਿਰਮੌਰ ਪਦ ਤੇ ਬੜੀ ਉਮੀਦਾਂ ਨਾਲ ਬਿਠਾਇਆ ਸੀ। ਪਰ ਉਹ ਜਨਤਾ ਦੀ ਉਮੀਦਾਂ ਨੂੰ ਤੋੜਦੇ ਹੋਏ ਬੱਸ ਸਿਆਸੀ ਬਦਲਾਖ਼ੋਰੀ ਪੂਰੀ ਕਰ ਰਹੇ ਹਨ। ਹਰ ਮੁੱਦੇ ਤੇ ਵਿਰੋਧੀਆਂ ਕੋਲੋ ਜਵਾਬਦੇਹੀ ਮੰਗਣ ਵਾਲੇ CM ਮਾਨ ਆਪਣੀ ਵਾਰੀ ਤੇ ਟੱਲ ਜਾਂਦੇ ਹਨ। ਸ. ਰੰਧਾਵਾ ਦਾ ਕਹਿਣਾ ਹੈ ਕਿ ਮੁਖਮੰਤਰੀ ਸਿਆਸੀ ਬਦਲਾਖ਼ੋਰੀ ਛੱਡ ਕੇ ਪੰਜਾਬ ਦੇ ਗੰਭੀਰ ਮੁੱਦੇ ਜਿਵੇਂ ਕਿ ਨਸ਼ਿਆਂ ਦਾ ਮੁੱਦਾ,ਬੇਅਦਬੀ ਦਾ ਮੁੱਦਾ,ਕੋਟਕਪੂਰਾ ਗੋਲਿਕਾਂਡ ਉੱਤੇ ਕਿ ਕਾਰਗੁਜਾਰੀ ਰਹੀ ਹੈ? ਉਸਦਾ ਜਵਾਬ ਦੇਣ
ਗੈਂਗਸਟਰ ਮੁਖਤਾਰ ਅੰਸਾਰੀ ਕੇਸ ਦੀ ਪ੍ਰੀਕਿਰਿਆ ਕਾਨੂੰਨੀ ਸੀ। ਜਿਹੜੀ ਵੀ ਕਾਰਵਾਈ ਹੋਈ ਸੀ ਉਹ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੀਤੀ ਗਈ। ਇਸ ਮੁੱਦੇ ਤੇ ਸਰਕਾਰ ਵੱਲੋ ਕੀਤੀ ਹਰ ਝੂਠੀ ਕਾਰਵਾਈ ਦਾ ਜਵਾਬ ਮਾਣਯੋਗ ਸੁਪਰੀਮ ਕੋਰਟ ਨੇ ਦਿੱਤਾ ਹੈ।
ਪਰ CM ਮਾਨ ਵੱਲੋ ਬਦਲੇ ਦੀ ਭਾਵਨਾ ਨਾਲ ਵਕੀਲਾਂ ਦੀ ਫੌਜ ਖੜ੍ਹੀ ਕਰਕੇ ਝੂਠੇ ਕੇਸ ਤੇ ਜੇਲ ਕਰਵਾਉਣਾ ਸੰਵਿਧਾਨ ਨਾਲ ਸਰਾਸਰ ਖਿਲਵਾੜ ਹੈ। ਸਰਕਾਰੀ ਵਕੀਲਾਂ ਦੇ ਬਾਵਜੂਦ private ਵਕੀਲਾਂ ਨੂੰ ਸ਼ਾਮਲ ਕਰਕੇ ਬਣੇ 5 ਕਰੋੜ ਰੁਪਏ ਦੇ ਬਿੱਲ ਦਾ ਕਿਵੇਂ ਭੁਗਤਾਨ ਕੀਤਾ ਜਾਏਗਾ,ਉਸਦਾ ਵੀ CM ਮਾਨ ਜਵਾਬ ਦੇਣ।
ਇਹ ਵੀ ਪੜ੍ਹੋ : ਪੰਜਾਬ ਦੇ ਸੰਸਦ ਮੈਂਬਰ ਬਿੱਟੂ ਦੇ ਗੰਨਮੈਨ ਨੂੰ ਲੱਗੀ ਗੋਲੀ, ਮੌਤ
ਇਹ ਵੀ ਪੜ੍ਹੋ : ਭਰਾ-ਭੈਣ ਕੁੱਤਿਆਂ ਤੋਂ ਬਚਦੇ-ਬਚਦੇ ਰੇਲ ਦੀ ਲਪੇਟ ਵਿਚ ਆਏ, ਮੌਤ
ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਅਤੇ ਲੋਕ-ਪੱਖੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਬਲਕਾਰ ਸਿੰਘ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਪੰਜਾਬ ਭਰ ’ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕੀਤਾ।
ਅੱਜ ਇਥੇ ਮਿਉਂਸੀਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਕਮਿਸ਼ਨਰ ਨਗਰ ਨਿਗਮ ਜਲੰਧਰ, ਕਪੂਰਥਲਾ ਅਤੇ ਫਗਵਾੜਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜਨਰਲ), ਜਲੰਧਰ ਅਤੇ ਕਪੂਰਥਲਾ ਤੋਂ ਇਲਾਵਾ ਨਗਰ ਕੌਂਸਲ/ਨਗਰ ਪੰਚਾਇਤ, ਨਕੋਦਰ, ਆਦਮਪੁਰ, ਅਲਾਵਪੁਰ, ਭੋਗਪੁਰ, ਕਰਤਾਰਪੁਰ, ਨੂਰਮਹਿਲ, ਫਿਲੋਰ, ਗੋਰਾਇਆ, ਲੋਹੀਆ ਖਾਸ, ਮਹਿਤਪੁਰ, ਸ਼ਾਹਕੋਟ, ਬਿਲਗਾ, ਸੁਲਤਾਨਪੁਰ ਲੋਧੀ, ਭਲੁੱਥ, ਬੇਗੋਵਾਲ, ਨਡਾਲਾ ਅਤੇ ਢਿਲੱਵਾ ਦੇ ਕਾਰਜ ਸਾਧਕ ਅਫਸਰਾਂ ਪਾਸੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਚੱਲ ਰਹੇ ਕਾਰਜਾਂ ਵਿੱਚ ਉੱਚ ਪੱਧਰੀ ਗੁਣਵੱਤਾ ਲਿਆਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਰੀਵੀਊ ਮੀਟਿੰਗ ਵਿੱਚ ਮੈਂਬਰ ਆਫ ਪਾਰਲੀਮੈਂਟ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਮੰਤਰੀ ਵੱਲੋਂ ਮੈਂਬਰਾਂ ਦੇ ਹਲਕਿਆਂ ਦੇ ਕਾਰਜਾਂ ਅਤੇ ਫੰਡਾਂ ਬਾਰੇ ਉਹਨਾਂ ਨਾਲ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।