Begin typing your search above and press return to search.

ਹਰਿਆਣਾ ਵਿਚ ਛੇ ਟੋਲ ਪਲਾਜਾ ਬੰਦ ਕਰਨ ਦਾ ਐਲਾਨ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇਕ ਮਹਤੱਵਪੂਰਨ ਫੈਸਲਾ ਲੈਂਦੇ ਹੋਏ ਸੂਬਾ ਰਾਜਮਾਰਗਾਂ 'ਤੇ ਸਥਿਤ ਛੇ ਟੋਲ ਪਲਾਜਾ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਆਮ ਜਨਤਾ ਨੂੰ ਭਾਰੀ ਰਾਹਤ ਮਿਲਣ ਵਾਲੀ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਇਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਸਿਆ ਕਿ […]

ਹਰਿਆਣਾ ਵਿਚ ਛੇ ਟੋਲ ਪਲਾਜਾ ਬੰਦ ਕਰਨ ਦਾ ਐਲਾਨ
X

Editor (BS)By : Editor (BS)

  |  26 Oct 2023 3:26 PM IST

  • whatsapp
  • Telegram

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇਕ ਮਹਤੱਵਪੂਰਨ ਫੈਸਲਾ ਲੈਂਦੇ ਹੋਏ ਸੂਬਾ ਰਾਜਮਾਰਗਾਂ 'ਤੇ ਸਥਿਤ ਛੇ ਟੋਲ ਪਲਾਜਾ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਨਾਲ ਆਮ ਜਨਤਾ ਨੂੰ ਭਾਰੀ ਰਾਹਤ ਮਿਲਣ ਵਾਲੀ ਹੈ।

ਮੁੱਖ ਮੰਤਰੀ ਨੇ ਅੱਜ ਇੱਥੇ ਇਕ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਸਿਆ ਕਿ ਇੰਨ੍ਹਾਂ ਟੋਲ ਪਲਾਜਾ ਦੇ ਬੰਦ ਹੋਣ ਨਾਲ ਜਨਤਾ ਨੂੰ ਸਾਲਾਨਾ 13.50 ਕਰੋੜ ਰੁਪਏ ਦੀ ਬਚੱਤ ਹੋਵੇਗੀ।

ਉਨ੍ਹਾਂ ਨੇ ਦਸਿਆ ਕਿ ਤਿੰਨ ਟੋਲ ਪਲਾਜਾ -ਸਟੇਟ ਹਾਈਵੇ-17 'ਤੇ ਰਾਜਸਤਾਨ ਬਾਡਰਦੇ ਕੋਲ ਪਿੰਡ ਬਸ਼ੀਰਪੁਰ (ਨਾਰਨੌਲ-ਨਿਜਾਮਪੁਰ ਰੋਡ), ਸਟੇਟ ਹਾਈ 11 'ਤੇ ਪੰਜਾਬ ਸੀਮਾ ਦੇ ਨੇੜੇ ਪਿੰਡ ਤਾਤਿਆਨਾ ਸਟੇਟ ਹਾਈਵੇ-22 'ਤੇ ਪਿੰਡ ਗੁੱਜਰਵਾਸ 'ਤੇ ਸਥਿਤ ਟੋਲ ਪਲਾਜਾ ਦਾ ਸੰਚਾਨ 1 ਨਵੰਬਰ, 2023 ਤੋਂ ਬੰਦ ਹੋ ਜਾਵੇਗਾ।

ਇਸੀ ਤਰ੍ਹਾ ਕੈਥਲ-ਖਨੌਰੀ ਸੜਕ 'ਤੇ ਪਿੰਡ ਸੰਗਤਪੁਰਾ ਨੇੜੇ ਪੰਜਾਬ ਸੀਮਾ ਸਟੇਟ ਹਾਈਵੇ -8 'ਤੇ ਸਥਿਤ ਟੋਲ ਪਲਾਜਾ 10 ਨਵੰਬਰ ਨੂੰ ਬੰਦ ਹੋ ਜਾਵੇਗਾ। ਕਾਲਾ ਅੰਬ-ਸਢਾਰਾ-ਸ਼ਾਹਬਾਦ ਸੜਕ 'ਤੇ ਪਿੰਡ ਅਸ਼ਗਰਪੁਰ ਨੇੜੇ ਹਿਮਾਚਲ ਪ੍ਰਦੇਸ਼ ਸੀਮਾ ਸਟੇਟ ਹਾਈਵੇ-4 ਅਤੇ ਰੋਹਤਕ -ਖਰਖੌਦਾ-ਦਿੱਲੀ ਸੜਕ ਸੀਮਾ 'ਤੇ ਪਿੰਡ ਫਿਰੋਜਪੁਰ ਨੇੜੇ ਦਿੱਲੀ ਸੀਮਾ ਸਟੇਟ ਹਾਈਵੇ-18 'ਤੇ ਸਥਿਤ ਟੋਲ ਪਲਾਜਾ ਦਾ ਸੰਚਾਲਨ 1 ਦਸੰਬਰ, 2023 ਨੂੰ ਬੰਦ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਟੋਲ ਪਲਾਜਾ ਨੂੰ ਬੰਦ ਕਰਨ ਦਾ ਫੈਸਲਾ ਨੇੜੇ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਮੰਗਾਂ ਨੁੰ ਦੇਖਦੇ ਹੋਏ ਕੀਤਾ ਗਿਆ ਹੈ। ਸਰਕਾਰ ਨੇ ਇੰਨ੍ਹਾਂ ਟੋਲ ਪਲਾਜਾ ਵੱਲੋਂ ਜਨਤਾ 'ਤੇ ਪੇਣ ਵਾਲੇ ਵਿੱਤੀ ਬੋਝ ਅਤੇ ਅਸਹੂਲਤ ਨੂੰ ਪਹਿਚਾਨਿਆ ਅਤੇ ਜਨਤਾ ਨੂੰ ਰਾਹਤ ਦੇਣ ਦੇ ਲਈ ਇਹ ਕਦਮ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it