ਅਮਰੀਕਾ ’ਚ ਮਨਾਈ ਗਈ 9/11 ਅੱਤਵਾਦੀ ਹਮਲੇ ਦੀ ਬਰਸੀ
ਨਿਊਯਾਰਕ, 12 ਸਤੰਬਰ (ਰਾਜ ਗੋਗਨਾ) : ਅਮਰੀਕਾ ’ਚ 11 ਸਤੰਬਰ 2001 ’ਚ ਹੋਏ ਅੱਤਵਾਦੀ ਹਮਲੇ ਦੀ ਬਰਸੀ ਮਨਾਈ ਗਈ। ਨਿਊਯਾਰਕ ਵਿਖੇ ਹੋਏ ਬਰਸੀ ਸਮਾਗਮਾਂ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਣੇ ਕਈ ਸਿਆਸਤਦਾਨਾਂ ਸਣੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। […]
By : Editor (BS)
ਨਿਊਯਾਰਕ, 12 ਸਤੰਬਰ (ਰਾਜ ਗੋਗਨਾ) : ਅਮਰੀਕਾ ’ਚ 11 ਸਤੰਬਰ 2001 ’ਚ ਹੋਏ ਅੱਤਵਾਦੀ ਹਮਲੇ ਦੀ ਬਰਸੀ ਮਨਾਈ ਗਈ। ਨਿਊਯਾਰਕ ਵਿਖੇ ਹੋਏ ਬਰਸੀ ਸਮਾਗਮਾਂ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਣੇ ਕਈ ਸਿਆਸਤਦਾਨਾਂ ਸਣੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਅੱਤਵਾਦੀ ਹਮਲੇ ਦੀ 22ਵੀਂ ਬਰਸੀ ਸਬੰਧੀ ਨਿਊਯਾਰਕ ਦੇ ਮੈਨਹਟਨ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੋਂ ਇਲਾਵਾ, ਰਿਪਬਲੀਕਨ ਰਾਸ਼ਟਰਪਤੀ ਅਹੁਦੇ ਉਮੀਦਵਾਰ ਅਤੇ ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ, ਨਿਊਯਾਰਕ ਦੀ ਡੈਮੋਕਰੇਟਿਕ ਗਵਰਨਰ ਕੈਥੀ ਹੋਚੁਲ ਅਤੇ ਨਿਊਯਾਰਕ ਸਿਟੀ ਦੇ ਸਾਬਕਾ ਮੇਅਰ ਰੂਡੀ ਗਿਉਲੀਆਨੀ ਵੀ ਸ਼ਾਮਲ ਹੋਏ।
ਸਭ ਤੋਂ ਪਹਿਲਾਂ 11 ਸਤੰਬਰ 2001 ਨੂੰ ਹਾਈਜੈਕ ਕੀਤੇ ਗਏ ਹਵਾਈ ਹਮਲੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਨਾਮ ਪੜ੍ਹ ਕੇ ਸੁਣਾਏ ਗਏ। 22 ਸਾਲ ਪਹਿਲਾਂ ਇਸ ਹਮਲੇ ਵਿੱਚ ਲਗਭਗ 3 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। ਅੱਜ ਇਨ੍ਹਾਂ ਸਾਰਿਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਨਿਊਯਾਰਕ ਦੀ ਡੈਮੋਕ੍ਰੇਟਿਕ ਗਵਰਨਰ ਕੈਥੀ ਹੋਚੁਲ ਨੇ 9/11 ਦੇ ਹਮਲੇ ਨੂੰ ਅਮਰੀਕਾ ਲਈ ਕਾਲਾ ਦਿਨ ਦੱਸਿਆ। ਇਸ ਦੌਰਾਨ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ, ਨਿਊਯਾਰਕ ਸੇਨ. ਕਰਸਟਨ ਗਿਲਿਬ੍ਰੈਂਡ, ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਅਤੇ ਨਿਊਯਾਰਕ ਸਿਟੀ ਦੇ ਸਾਬਕਾ ਮੇਅਰ ਮਾਈਕ ਬਲੂਮਬਰਗ ਵੀ ਮੌਜੂਦ ਸਨ, ਜਿਨ੍ਹਾਂ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਹਮਲਿਆਂ ਲਈ ਸਾਊਦੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ।
(ਬਿੱਟੂ)