ਪਾਕਿਸਤਾਨ ਤੋਂ ਪਰਤੀ ਰਾਜਸਥਾਨ ਦੀ ਅੰਜੂ ਨੇ ਕੀਤੇ ਵੱਡੇ ਖੁਲਾਸੇ
ਅਟਾਰੀ, 30 ਨਵੰਬਰ, ਨਿਰਮਲ : ਪਾਕਿਸਤਾਨ ’ਚ ਦੂਜਾ ਵਿਆਹ ਕਰ ਕੇ ਫਾਤਿਮਾ ਬਣੀ ਰਾਜਸਥਾਨ ਦੀ ਅੰਜੂ ਚਾਰ ਮਹੀਨੇ ਬਾਅਦ ਬੁੱਧਵਾਰ ਨੂੰ ਭਾਰਤ ਪਰਤ ਆਈ। ਅੰਜੂ ਨੂੰ ਉਸ ਦਾ ਪਤੀ ਨਸਰੁੱਲ੍ਹਾ ਪਾਕਿਸਤਾਨ ਸਥਿਤ ਵਾਹਗਾ ਬਾਰਡਰ ’ਤੇ ਛੱਡਣ ਆਇਆ। ਇਸ ਤੋਂ ਬਾਅਦ ਉਹ ਅਟਾਰੀ ਸਰਹੱਦ ਦੇ ਰਸਤੇ ਭਾਰਤ ਪੁੱਜੀ। ਭਾਰਤ ਪਰਤੀ ਅੰਜੂ ਕੋਲੋਂ ਪੰਜਾਬ ਪੁਲਿਸ ਅਤੇ ਆਈਬੀ […]
By : Editor Editor
ਅਟਾਰੀ, 30 ਨਵੰਬਰ, ਨਿਰਮਲ : ਪਾਕਿਸਤਾਨ ’ਚ ਦੂਜਾ ਵਿਆਹ ਕਰ ਕੇ ਫਾਤਿਮਾ ਬਣੀ ਰਾਜਸਥਾਨ ਦੀ ਅੰਜੂ ਚਾਰ ਮਹੀਨੇ ਬਾਅਦ ਬੁੱਧਵਾਰ ਨੂੰ ਭਾਰਤ ਪਰਤ ਆਈ। ਅੰਜੂ ਨੂੰ ਉਸ ਦਾ ਪਤੀ ਨਸਰੁੱਲ੍ਹਾ ਪਾਕਿਸਤਾਨ ਸਥਿਤ ਵਾਹਗਾ ਬਾਰਡਰ ’ਤੇ ਛੱਡਣ ਆਇਆ। ਇਸ ਤੋਂ ਬਾਅਦ ਉਹ ਅਟਾਰੀ ਸਰਹੱਦ ਦੇ ਰਸਤੇ ਭਾਰਤ ਪੁੱਜੀ। ਭਾਰਤ ਪਰਤੀ ਅੰਜੂ ਕੋਲੋਂ ਪੰਜਾਬ ਪੁਲਿਸ ਅਤੇ ਆਈਬੀ ਨੇ ਪੁੱਛਗਿੱਛ ਕੀਤੀ।
ਅੰਜੂ ਨੇ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ । ਉਸ ਨੇ ਕਿਹਾ ਕਿ ਮੈਂ ਪਹਿਲਾਂ ਪਤੀ ਕੋਲੋਂ ਤਲਾਕ ਲਵਾਂਗੀ ਅਤੇ ਫੇਰ ਅਪਣੇ ਬੱਚਿਆਂ ਨੂੰ ਪਾਕਿਤਸਾਨ ਲੈ ਜਾਣ ਦੀ ਕੋਸ਼ਿਸ਼ ਵੀ ਕਰਾਂਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਤਿਮਾ ਨੇ ਕਿਹਾ, ‘ਮੈਂ ਖ਼ੁਸ਼ ਹਾਂ ਤੇ ਹੋਰ ਕੋਈ ਕਮੈਂਟ ਨਹੀਂ।’ ਸਿਰਫ਼ ਇੰਨਾ ਕਹਿ ਕੇ ਉਹ ਤੇਜ਼ੀ ਨਾਲ ਨਿਕਲ ਗਈ। ਅੰਜੂ ਅੰਮ੍ਰਿਤਸਰ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਉਹ ਰਾਜਸਥਾਨ ਰਹਿ ਰਹੇ ਆਪਣੇ ਬੱਚਿਆਂ ਨੂੰ ਮਿਲੇਗੀ। ਖੁਫੀਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਸਕਦੀਆਂ ਹਨ।
34 ਸਾਲਾ ਅੰਜੂ ਦੀ 15 ਸਾਲਾ ਧੀ ਅਤੇ ਛੇ ਸਾਲ ਦਾ ਪੁੱਤਰ ਹੈ। ਉਸ ਦਾ ਭਾਰਤੀ ਪਤੀ ਅਰਵਿੰਦ ਬੱਚਿਆਂ ਨਾਲ ਅਲਵਰ ਜ਼ਿਲ੍ਹੇ ਦੇ ਭਿਵਾੜੀ ’ਚ ਇਕ ਫਲੈਟ ’ਚ ਰਹਿੰਦਾ ਹੈ। ਅੰਜੂ ਦੀ ਦੋਸਤੀ ਚਾਰ ਸਾਲ ਪਹਿਲਾਂ ਇੰਟਰਨੈੱਟ ਮੀਡੀਆ ’ਤੇ ਪਾਕਿਸਤਾਨੀ ਨਾਗਰਿਕ ਨਸਰੁੱਲ੍ਹਾ ਨਾਲ ਹੋਈ ਸੀ। ਉਸ ਨੇ ਯੋਜਨਾਵੱਧ ਢੰਗ ਨਾਲ ਪਾਸਪੋਰਟ ਬਣਵਾਇਆ। ਉਸ ਨੇ ਅਰਵਿੰਦ ਨੂੰ ਕਿਹਾ ਕਿ ਉਹ ਵਿਦੇਸ਼ ’ਚ ਸੈਟਲ ਹੋਣਾ ਚਾਹੁੰਦੀ ਹੈ, ਇਸ ਲਈ ਪਾਸਪੋਰਟ ਬਣਾ ਰਹੀ ਹੈ। 21 ਜੁਲਾਈ ਨੂੰ ਉਹ ਅਰਵਿੰਦ ਨੂੰ ਇਹ ਕਹਿ ਕੇ ਗਈ ਕਿ ਸਹੇਲੀ ਨੂੰ ਮਿਲਣ ਜਾ ਰਹੀ ਹੈ। ਇਸ ਤੋਂ ਬਾਅਦ ਉਹ ਟੂਰਿਸਟ ਵੀਜ਼ੇ ’ਤੇ ਪਾਕਿਸਤਾਨ ਜਾ ਪੁੱਜੀ। 25 ਜੁਲਾਈ ਨੂੰ ਉਸ ਨੇ ਨਸਰੁੱਲ੍ਹਾ ਨਾਲ ਨਿਕਾਹ ਕੀਤਾ ਅਤੇ ਫਾਤਿਮਾ ਬਣ ਗਈ। ਇੰਟਰਨੈੱਟ ਮੀਡੀਆ ’ਤੇ ਦੋਵਾਂ ਦੀਆਂ ਤਸਵੀਰਾਂ ਪ੍ਰਸਾਰਿਤ ਹੋਈਆਂ ਤਾਂ ਤਦ ਘਰ ਵਾਲਿਆਂ ਨੂੰ ਇਸ ਦਾ ਪਤਾ ਲੱਗਾ।
ਅਰਵਿੰਦ ਨੇ ਅੰਜੂ ਖ਼ਿਲਾਫ਼ ਅਲਵਰ ’ਚ ਐਫਆਈਆਰ ਦਰਜ ਕਰਵਾਈ ਸੀ। ਓਧਰ, ਨਸਰੁੱਲ੍ਹਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨੀ ਮੀਡੀਆ ਨੂੰ ਕਿਹਾ ਸੀ ਕਿ ਫਾਤਿਮਾ ਨਵੰਬਰ ’ਚ ਭਾਰਤ ਜਾਵੇਗੀ ਅਤੇ ਆਪਣੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਪਰਤ ਆਵੇਗੀ। ਇੰਟਰਨੈੱਟ ਮੀਡੀਆ ’ਤੇ ਅੰਜੂ ਦੀ ਭਾਰਤ ਵਾਪਸੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਉਹ ਕਾਲੇ ਪਹਿਰਾਵੇ ਵਿਚ ਉਦਾਸ ਚਿਹਰੇ ਨਾਲ ਗੁੰਮਸੁਮ ਨਜ਼ਰ ਆ ਰਹੀ ਹੈ। ਵੀਡੀਓ ’ਚ ਮੂੰਹ ’ਤੇ ਮਾਸਕ ਲਗਾਏ ਮੀਡੀਆ ਤੋਂ ਨਜ਼ਰਾਂ ਬਚਾਉਂਦੀ ਤੇਜ਼ੀ ਨਾਲ ਜਾਂਦੀ ਦਿਸ ਰਹੀ ਹੈ।