ਅਮਰੀਕਾ ਵਿਚ ਭਾਰਤੀ ਨੇ ਕੀਤੀ 22 ਮਿਲੀਅਨ ਡਾਲਰ ਦੀ ਚੋਰੀ
ਫਲੋਰੀਡਾ, 9 ਮਾਰਚ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੇ ਅਮਿਤ ਪਟੇਲ ਨੇ 22 ਮਿਲੀਅਨ ਡਾਲਰ ਦੀ ਚੋਰੀ ਦਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦਾ ਹੈ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 12 ਮਾਰਚ ਨੂੰ ਕੀਤਾ ਜਾਵੇਗਾ। ਫਲੋਰੀਡਾ ਦੇ ਜੈਕਸਨਵਿਲ ਸ਼ਹਿਰ ਵਿਚ ਜੈਗੁਆਰਜ਼ ਫੁਟਬਾਲ […]
By : Editor Editor
ਫਲੋਰੀਡਾ, 9 ਮਾਰਚ (ਰਾਜ ਗੋਗਨਾ/ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੇ ਅਮਿਤ ਪਟੇਲ ਨੇ 22 ਮਿਲੀਅਨ ਡਾਲਰ ਦੀ ਚੋਰੀ ਦਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਉਸ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦਾ ਹੈ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 12 ਮਾਰਚ ਨੂੰ ਕੀਤਾ ਜਾਵੇਗਾ। ਫਲੋਰੀਡਾ ਦੇ ਜੈਕਸਨਵਿਲ ਸ਼ਹਿਰ ਵਿਚ ਜੈਗੁਆਰਜ਼ ਫੁਟਬਾਲ ਟੀਮ ਦੇ ਸਾਬਕਾ ਮੁਲਾਜ਼ਮ ਅਮਿਤ ਪਟੇਲ ਨੂੰ 30 ਸਾਲ ਦੀ ਸਜ਼ਾ ਹੋ ਸਕਦੀ ਸੀ ਪਰ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਦੇ ਮੱਦੇਨਜ਼ਰ ਉਸ ਨੂੰ ਰਾਹਤ ਮਿਲ ਸਕਦੀ ਹੈ।
ਜੈਗੁਆਰਜ਼ ਦੇ ਸਾਬਕਾ ਮੁਲਾਜ਼ਮ ਅਮਿਤ ਪਟੇਲ ਨੂੰ ਹੋ ਸਕਦੀ ਹੈ 7 ਸਾਲ ਦੀ ਕੈਦ
ਭਾਰਤ ਦੇ ਗੁਜਰਾਤ ਸੂਬੇ ਨਾਲ ਸਬੰਧਤ ਅਮਿਤ ਪਟੇਲ ਨੇ ਜੈਗੁਆਰਜ਼ ਫੁਟਬਾਲ ਟੀਮ ਦੇ ਵਰਚੁਅਲ ਕ੍ਰੈਡਿਟ ਕਾਰਡ ਪ੍ਰੋਗਰਾਮ ਦੀ ਦੁਰਵਰਤੋਂ ਕਰਦਿਆਂ ਲੱਖਾਂ ਡਾਲਰ ਦੀ ਚੋਰੀ ਕੀਤੀ ਅਤੇ ਆਪਣੇ ਖਾਤੇ ਵਿਚੋਂ 5 ਮਿਲੀਅਨ ਡਾਲਰ ਦੀ ਰਕਮ ਆਨਲਾਈਨ ਜੂਆ ਖਿਡਾਉਣ ਵਾਲੀ ਇਕ ਵੈਬਸਾਈਟ ਨੂੰ ਅਦਾ ਕੀਤੇ। ਅਦਾਲਤ ਵਿਚ ਅਮਿਤ ਪਟੇਲ ਨੇ ਦਾਅਵਾ ਕੀਤਾ ਕਿ ਉਹ ਮਾਨਸਿਕ ਤੌਰ ਤੰਦਰੁਸਤ ਨਹੀਂ ਹੈ ਪਰ ਅਦਾਲਤ ਨੇ ਇਸ ਗੱਲ ’ਤੇ ਯਕੀਨ ਨਾ ਕੀਤਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਮਿਤ ਪਟੇਲ ਨੇ 6 ਲੱਖ ਡਾਲਰ ਦਾ ਸਮਾਨ ਐਪਲ ਤੋਂ ਖਰੀਦਿਆਂ ਜਦਕਿ 40 ਹਜ਼ਾਰ ਡਾਲਰ ਦਾ ਸਮਾਨ ਐਮਾਜ਼ੌਨ ਤੋਂ ਖਰੀਦਿਆ।
ਅਦਾਲਤ ਵੱਲੋਂ 12 ਮਾਰਚ ਨੂੰ ਕੀਤਾ ਜਾਵੇਗਾ ਸਜ਼ਾ ਦਾ ਐਲਾਨ
ਅਦਾਲਤ ਨੂੰ ਇਹ ਵੀ ਦੱਸਿਆ ਕਿ ਅਮਿਤ ਪਟੇਲ ਇਕ ਸੱਟੇਬਾਜ਼ ਬਣ ਚੁੱਕੀ ਹੈ ਅਤੇ ਪ੍ਰਾਈਵੇਟ ਜੈਟ ਦੇ ਕਿਰਾਏ ’ਤੇ 78,800 ਡਾਲਰ ਖਰਚ ਕੀਤੇ। ਹੈਰਾਨੀ ਇਸ ਗੱਲ ਦੀ ਹੈ ਕਿ ਅਮਿਤ ਪਟੇਲ ਫਰਵਰੀ 2023 ਵਿਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਵੀ ਚੋਰੀ ਕੀਤੇ ਪੈਸੇ ਦੀ ਵਰਤੋਂ ਕਰਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਵਿਚ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਅਹਿਮ ਵਿਚਾਰ-ਵਟਾਂਦਰੇ ਤੋਂ ਬਾਅਦ ਕਈ ਫੈਸਲੇ ਲਏ ਗਏ ਹਨ ਜਿਸ ਵਿਚ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ, ਜਿਨ੍ਹਾਂ ਵਿਚ ਪੋਸਕੋ ਐਕਟਾਂ ਦੇ ਕੇਸਾਂ ਸਬੰਧੀ ਤਰਨਤਾਰਨ ਤੇ ਸੰਗਰੂਰ ਵਿਚ ਸਪੈਸ਼ਲ ਕੋਰਟਾਂ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਜਲਦੀ ਨਿਆਂ ਦਿਵਾਉਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ। 20 ਹੋਰ ਅਸਾਮੀਆਂ ਬਣਾਈਆਂ ਗਈਆਂ ਹਨ ਜੋ ਅਦਾਲਤ ਵਿੱਚ ਕੰਮ ਕਰਨਗੇ, ਜਿਸਦਾ ਬਹੁਤ ਫਾਇਦਾ ਹੋਵੇਗਾ ਅਤੇ ਨਿਆਂ ਵਿੱਚ ਕੋਈ ਦੇਰੀ ਨਹੀਂ ਹੋਵੇਗੀ।
ਚੀਮਾ ਨੇ ਦੱਸਿਆ ਕਿ ਪੰਜਾਬ ਦੀਆਂ ਅਦਾਲਤਾਂ ਵਿੱਚ 3842 ਅਸਥਾਈ ਸਟਾਫ਼ ਪਿਛਲੇ 20 ਸਾਲਾਂ ਤੋਂ ਆਰਜ਼ੀ ਤੌਰ ’ਤੇ ਕੰਮ ਕਰ ਰਿਹਾ ਸੀ ਅਤੇ ਹੁਣ ਇਨ੍ਹਾਂ ਨੂੰ ਅਦਾਲਤ ਵਿੱਚ ਪੱਕਾ ਕਰ ਦਿੱਤਾ ਗਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।