ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਪੁਲਿਸ ਵੱਲੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ
ਅੰਮ੍ਰਿਤਸਰ, 22 ਨਵੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਦੇ ਹੋਏ ਡੀ.ਐਸ.ਪੀ ਅਟਾਰੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਅਟਾਰੀ, ਮੇਹਰ ਬਾਬਾ ਗੁਲਾਬ ਸ਼ਾਹ ਜੀ ਦੀ ਜਗ੍ਹਾ ਕੋਲ ਲਗਦੇ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਵੱਲੋਂ ਇੱਕ ਸ਼ੱਕੀ […]
By : Hamdard Tv Admin
ਅੰਮ੍ਰਿਤਸਰ, 22 ਨਵੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਦੇ ਹੋਏ ਡੀ.ਐਸ.ਪੀ ਅਟਾਰੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਅਟਾਰੀ, ਮੇਹਰ ਬਾਬਾ ਗੁਲਾਬ ਸ਼ਾਹ ਜੀ ਦੀ ਜਗ੍ਹਾ ਕੋਲ ਲਗਦੇ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਵੱਲੋਂ ਇੱਕ ਸ਼ੱਕੀ ਬੈਗ ਸੁੱਟਿਆ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਘਰਿੰਡਾ ਵੱਲੋਂ ਥਾਣਾ ਘਰਿੰਡਾ ਦੀ ਸਰਚ ਪਾਰਟੀ ਅਤੇ ਬੀਐਸਐਫ ਦੀ ਸਰਚ ਪਾਰਟੀ ਨਾਲ ਮਿਲ ਕੇ ਇੱਕ ਸਰਚ ਆਪਰੇਸ਼ਨ ਚਲਾਇਆ ਗਿਆ, ਜੋ ਦੋਰਾਨੇ ਸਰਚ ਸਰਚ ਪਾਰਟੀ ਨੂੰ ਉਕਤ ਜਗ੍ਹਾ ਤੋਂ ਇੱਕ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ, ਜਿਸ ਨੂੰ ਰੱਸੀਆਂ ਨਾਲ ਬੰਨਿ੍ਹਆ ਹੋਇਆ ਸੀ।
ਜਦ ਬੈਗ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਪੰਜ ਪੈਕਟ ਬ੍ਰਾਮਦ ਹੋਏ, ਜਿਨ੍ਹਾਂ ਵਿੱਚ ਹੈਰੋਇਨ ਭਰੀ ਹੋਈ ਸੀ। ਉਕਤ ਹੈਰੋਇਨ ਨਾਲ ਭਰੇ ਪੈਕਟਾਂ ਦਾ ਜਦ ਵਜ਼ਨ ਕੀਤਾ ਗਿਆ ਤਾਂ ਹਰੇਕ ਪੈਕਟ ਵਿੱਚੋਂ ਇੱਕ-ਇੱਕ ਕਿੱਲੋਗ੍ਰਾਮ ਹੈਰੋਇੰਨ ਕੁੱਲ ਪੰਜ ਕਿੱਲੋ ਹੈਰੋਇੰਨ ਬਰਾਮਦ ਹੋਈ। ਜਿਸ ਸਬੰਧੀ ਥਾਣਾ ਘਰਿੰਡਾ ਵਿਖੇ ਐਨਡੀਪੀਐਸ ਐਕਟ ਅਤੇ ਏਅਰ ਕ੍ਰਾਫ਼ਟ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
ਉਕਤ ਪ੍ਰਾਪਤ ਹੈਰੋਇੰਨ ਸਬੰਧੀ ਟੈਕਨੀਕਲ ਸੈੱਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।