Begin typing your search above and press return to search.

ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ

ਅੰਮ੍ਰਿਤਸਰ, 21 ਸਤੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ’ਤੇ ਗੈਂਗਸਟਰਾਂ ਦੇ ਖਿਲਾਫ਼ ਪੰਜਾਬ ਭਰ ਵਿਚ ਰੇਡਾਂ ਕੀਤੀਆਂ ਜਾ ਰਹੀਆਂ ਨੇ। ਇਸ ਨੂੰ ਲੈ ਕੇ ਐਸਪੀਡੀ ਦਿਹਾਤੀ ਯੁਵਰਾਜ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਥਾਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਵੰਲੋਂ ਐਂਟੀ […]

ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ
X

Hamdard Tv AdminBy : Hamdard Tv Admin

  |  21 Sept 2023 1:34 PM IST

  • whatsapp
  • Telegram

ਅੰਮ੍ਰਿਤਸਰ, 21 ਸਤੰਬਰ (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਆਦੇਸ਼ਾਂ ’ਤੇ ਗੈਂਗਸਟਰਾਂ ਦੇ ਖਿਲਾਫ਼ ਪੰਜਾਬ ਭਰ ਵਿਚ ਰੇਡਾਂ ਕੀਤੀਆਂ ਜਾ ਰਹੀਆਂ ਨੇ। ਇਸ ਨੂੰ ਲੈ ਕੇ ਐਸਪੀਡੀ ਦਿਹਾਤੀ ਯੁਵਰਾਜ ਸਿੰਘ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਥਾਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੇ ਵੰਲੋਂ ਐਂਟੀ ਗੈਂਗਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਨੂੰ ਲੈਕੇ ਜਿਹੜੇ ਬੰਦੇ ਸਾਨੂੰ ਵਾਂਟੇਡ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਏ।

ਇਸ ਮੁਹਿੰਮ ਦੇ ਚਲਦੇ ਸਾਡੇ ਅੰਮ੍ਰਿਤਸਰ ਦਿਹਾਤੀ ਕੋਲ ਲਿਸਟਾਂ ਆਈਆਂ, ਜਿਨ੍ਹਾਂ ’ਤੇ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਅਤੇ ਐਸਐਸਪੀ ਵਲੋਂ ਟੀਮਾਂ ਬਣਾ ਕੇ ਰੇਡ ਕੀਤੀ ਗਈ ਹੈ। ਇਹ ਪਤਾ ਲਗਾਇਆ ਜਾ ਰਿਹਾ ਏ ਕਿ ਇਨ੍ਹਾਂ ਦੇ ਨਾਲ ਕਿਹੜੇ ਕਿਹੜੇ ਲੋਕਾਂ ਦੇ ਸਬੰਧ ਨੇ ਅਤੇ ਇਨ੍ਹਾਂ ਲੋਕਾਂ ਨੂੰ ਕੌਣ ਪਨਾਹ ਦੇ ਰਿਹਾ ਹੈ। ਇਨ੍ਹਾਂ ਸਾਰਿਆਂ ਦੀ ਸਾਨੂੰ 35 ਲੋਕੇਸ਼ਨ ਆਈਆਂ। ਇਨ੍ਹਾਂ ਸਾਰੇ ਜਗ੍ਹਾ ਤੇ ਸਵੇਰੇ ਪੰਜ ਵਜੇ ਤੋਂ ਰੇਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਇਸਦਾ ਬਹੁਤ ਫ਼ਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਈ ਬੰਦਿਆਂ ਬਾਰੇ ਹੋਰ ਜਾਣਕਾਰੀ ਮਿਲੀ ਹੈ ਤੇ ਇਨ੍ਹਾਂ ਬੰਦਿਆਂ ਦੇ ਫੋਨ ਨੰਬਰ ਵੀ ਸਾਨੂੰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਦੇ ਨਾਲ ਨਾਲ ਹੋਰ ਗੈਂਗਸਟਰਾਂ ਦੇ ਨਿੱਕਾ ਬਾਰੇ ਵੀ ਪਤਾ ਲੱਗਾ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਸਾਨੂੰ ਕਾਫੀ ਰਿਕਵਰੀ ਵੀ ਹਾਸਿਲ ਹੋਈ ਹੈ। ਅੱਜ ਸਾਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਦੀ ਚੇਨ ਨੂੰ ਤੋੜਨ ਵਾਸਤੇ ਗੈਂਗਸਟਰ ਤੇ ਨਸ਼ਾ ਤਸਕਰਾਂ ਦੇ ਘਰਾਂ ਅਤੇ ਰਿਸ਼ਤੇਦਾਰ ਘਰਾਂ ਵਿੱਚ ਰੇਡ ਕੀਤੀ ਗਈ, ਉਸੇ ਹੀ ਤਰ੍ਹਾਂ ਜੰਡਿਆਲਾ ਗੁਰੂ ਥਾਣਾ ਵਿਖੇ ਐਸਪੀ ਯੁਵਰਾਜ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾ ਕੇ ਨਸ਼ਾ ਵੇਚਣ ਵਾਲੇ ਅਤੇ ਗੈਂਗਸਟਰਾਂ ਦੇ ਘਰਾਂ ਵਿੱਚ ਰੇਡ ਦੀ ਤਿਆਰੀ ਕੀਤੀ ਗਈ।

ਇਸ ਮੌਕੇ ਐਸਪੀ ਯੁਵਰਾਜ ਸਿੰਘ ਨੇ ਜਾਣਕਾਰੀ ਅਨੁਸਾਰ ਦੱਸਿਆ ਕਿ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਵੱਲੋਂ ਸਪੈਸ਼ਲ ਮੁਹਿੰਮ ਦੇ ਤਹਿਤ ਅੱਜ ਅੰਮ੍ਰਿਤਸਰ ਦਿਹਾਤੀ ਵਿਚ ਵੱਖ ਵੱਖ ਟੁਕੜਿਆਂ ਬਣਾ ਕੇ ਰੇਡ ਕੀਤੀ ਗਈ, ਜਿਸ ਵਿੱਚ ਪੁਲੀਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਅੱਜ ਦੇ ਡਿਜ਼ੀਟਲ ਯੁੱਗ ਵਿਚ ਨਵੇਂ ਤਰੀਕੇ ਨਾਲ ਗੈਂਗਸਟਰ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਹੈ, ਇਸੇ ਡਿਜੀਟਲ ਤਰੀਕੇ ਨਾਲ ਗੈਂਗਸਟਰ ਨਾਲ ਜੁੜੇ ਲੋਕਾਂ ਦਾ ਪਤਾ ਲਾਇਆ ਜਾ ਸਕਦਾ ਹੈ, ਜਿਸ ਵਿਚ ਪੁਲੀਸ ਨੂੰ ਬਹੁਤ ਕਾਮਯਾਬੀ ਮਿਲੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਬਹੁਤ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪੁਲੀਸ ਅਧਿਕਾਰੀ ਨੇ ਕਿਹਾ ਕਿ ਇੰਡੋ ਪਾਕਿ ਬਾਰਡਰ ਤੋਂ ਨਸ਼ੇ ਦੀ ਵੱਡੀ ਰਿਕਵਰੀ ਕੀਤੀ ਹੈ। ਅਸੀਂ ਉਸ ਇਲਾਕਿਆਂ ਨੂੰ ਵੀ ਟਾਰਗੇਟ ਕਰ ਰਹੇ ਹਾਂ, ਜਿਹੜੇ ਇਲਾਕੇ ਹੋਟ ਸਪੋਟ ’ਤੇ ਹਨ। ਬਹੁਤ ਸਾਰੀਆਂ ਪਬਲਿਕ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਸਾਰੇ ਕੰਮ ਪਬਲਿਕ ਦੇ ਸਹਿਯੋਗ ਦੇ ਨਾਲ ਹੋ ਰਹੇ ਹਨ। ਉਨ੍ਹਾਂ ਆਖਿਆ ਕਿ 15 ਕਿਲੋ ਹੈਰੋਇਨ ਬਰਾਮਦ ਦਾ ਮਾਮਲਾ ਵੀ ਪਬਲਿਕ ਮੀਟਿੰਗ ਦੇ ਸਹਿਯੋਗ ਨਾਲ ਹੱਲ ਕੀਤਾ ਗਿਆ ਸੀ।

Next Story
ਤਾਜ਼ਾ ਖਬਰਾਂ
Share it