ਅੰਮ੍ਰਿਤਸਰ : ਡਰੋਨ ਨਾਲ ਬੰਨ੍ਹੀ 42 ਕਰੋੜ ਦੀ ਹੈਰੋਇਨ ਅਤੇ ਅਫੀਮ ਜ਼ਬਤ
ਅੰਮਿ੍ਤਸਰ : ਭਾਰਤ-ਪਾਕਿਸਤਾਨ ਸਰਹੱਦ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸਮੱਗਲਰਾਂ ਵੱਲੋਂ ਪਾਕਿਸਤਾਨ ਨੂੰ ਨਸ਼ੀਲੇ ਪਦਾਰਥ ਪਹੁੰਚਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਸਰਹੱਦ ਪਾਰ ਤੋਂ ਆਇਆ ਇੱਕ ਡਰੋਨ ਜ਼ਬਤ ਕੀਤਾ ਹੈ। ਡਰੋਨ ਨਾਲ ਬੰਨ੍ਹੀ 42 ਕਰੋੜ ਰੁਪਏ ਦੀ ਹੈਰੋਇਨ ਅਤੇ ਅਫੀਮ ਵੀ ਜ਼ਬਤ ਕੀਤੀ ਗਈ ਹੈ। […]
By : Editor (BS)
ਅੰਮਿ੍ਤਸਰ : ਭਾਰਤ-ਪਾਕਿਸਤਾਨ ਸਰਹੱਦ ਦੀ ਰਾਖੀ ਕਰ ਰਹੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸਮੱਗਲਰਾਂ ਵੱਲੋਂ ਪਾਕਿਸਤਾਨ ਨੂੰ ਨਸ਼ੀਲੇ ਪਦਾਰਥ ਪਹੁੰਚਾਉਣ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਸਰਹੱਦ ਪਾਰ ਤੋਂ ਆਇਆ ਇੱਕ ਡਰੋਨ ਜ਼ਬਤ ਕੀਤਾ ਹੈ। ਡਰੋਨ ਨਾਲ ਬੰਨ੍ਹੀ 42 ਕਰੋੜ ਰੁਪਏ ਦੀ ਹੈਰੋਇਨ ਅਤੇ ਅਫੀਮ ਵੀ ਜ਼ਬਤ ਕੀਤੀ ਗਈ ਹੈ। ਫਿਲਹਾਲ ਡਰੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਹਰਦੋ ਰਤਨ ਤੋਂ ਜ਼ਬਤ ਕੀਤਾ ਗਿਆ ਹੈ। ਬੀਐਸਐਫ ਵੱਲੋਂ ਸਰਹੱਦਾਂ ’ਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਇਹ ਸਫ਼ਲਤਾ ਹਾਸਲ ਹੋਈ ਹੈ। ਬੀਐਸਐਫ ਨੂੰ ਡਰੋਨ ਦੇ ਭਾਰਤੀ ਸਰਹੱਦ 'ਤੇ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਇਕ ਵੱਡਾ ਡਰੋਨ ਹੈ, ਜੋ ਸਰਹੱਦ ਪਾਰ ਤੋਂ ਭਾਰੀ ਖੇਪਾਂ ਨੂੰ ਵੀ ਉਡਾਉਣ ਦੇ ਸਮਰੱਥ ਹੈ।
ਹੈਰੋਇਨ ਅਤੇ ਅਫੀਮ ਦੀ ਖੇਪ ਬਰਾਮਦ
ਡਰੋਨ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਹੈਰੋਇਨ ਅਤੇ ਅਫੀਮ ਦੀ ਖੇਪ ਵੀ ਜ਼ਬਤ ਕੀਤੀ ਹੈ। ਡਰੋਨ ਨਾਲ 6.3 ਕਿਲੋ ਹੈਰੋਇਨ ਦੀ ਖੇਪ ਨੱਥੀ ਕੀਤੀ ਗਈ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 42 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਖੇਪ ਵਿੱਚ ਅਫੀਮ ਵੀ ਜ਼ਬਤ ਕੀਤੀ ਗਈ ਹੈ ਜਿਸਦਾ ਵਜ਼ਨ 60 ਗ੍ਰਾਮ ਸੀ।