ਕੈਨੇਡਾ ਵਿਚ ਪਾਇਲਟ ਬਣੀ ਪੰਜਾਬ ਦੀ ਅਮਰੀਨ ਕੌਰ ਢਿੱਲੋਂ
ਫ਼ਤਹਿਗੜ੍ਹ ਸਾਹਿਬ, 30 ਨਵੰਬਰ, ਨਿਰਮਲ : ਫ਼ਤਹਿਗੜ੍ਹ ਸਾਹਿਬ ਸਬ-ਡਵੀਜ਼ਨ ਦੇ ਪਿੰਡ ਚਹਿਲਾਂ ਦੀ ਅਮਰੀਨ ਢਿੱਲੋਂ ਨੇ ਕੈਨੇਡਾ ’ਚ ਪਾਇਲਟ ਬਣ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਕਾਰਨ ਪੂਰੇ ਜ਼ਿਲ੍ਹੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਚਹਿਲਾਂ ਦੀ ਜੰਮਪਲ ਅਮਰੀਨ ਕੌਰ ਢਿੱਲੋਂ ਦਾ ਜਨਮ 2004 ਵਿੱਚ ਮਾਤਾ ਕਮਲਜੀਤ ਕੌਰ […]
By : Editor Editor
ਫ਼ਤਹਿਗੜ੍ਹ ਸਾਹਿਬ, 30 ਨਵੰਬਰ, ਨਿਰਮਲ : ਫ਼ਤਹਿਗੜ੍ਹ ਸਾਹਿਬ ਸਬ-ਡਵੀਜ਼ਨ ਦੇ ਪਿੰਡ ਚਹਿਲਾਂ ਦੀ ਅਮਰੀਨ ਢਿੱਲੋਂ ਨੇ ਕੈਨੇਡਾ ’ਚ ਪਾਇਲਟ ਬਣ ਕੇ ਆਪਣੇ ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਕਾਰਨ ਪੂਰੇ ਜ਼ਿਲ੍ਹੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਚਹਿਲਾਂ ਦੀ ਜੰਮਪਲ ਅਮਰੀਨ ਕੌਰ ਢਿੱਲੋਂ ਦਾ ਜਨਮ 2004 ਵਿੱਚ ਮਾਤਾ ਕਮਲਜੀਤ ਕੌਰ ਦੀ ਕੁੱਖੋਂ ਗੁਰਸਮਿੰਦਰ ਸਿੰਘ ਢਿੱਲੋਂ ਦੇ ਘਰ ਹੋਇਆ। ਉਨ੍ਹਾਂ ਦੇ ਦਾਦਾ ਗੁਰਪ੍ਰਤਾਪ ਸਿੰਘ ਢਿੱਲੋਂ ਕੈਨੇਡਾ ਵਿੱਚ ਐਨ.ਆਰ.ਆਈ. ਸਨ, ਜਿਨ੍ਹਾਂ ਦੀ ਬਦੌਲਤ ਪੂਰੇ ਪਰਿਵਾਰ ਨੂੰ ਕੈਨੇਡਾ ਦੀ ਪੀ.ਆਰ ਮਿਲੀ। ਉਸ ਦੀ ਵੱਡੀ ਭੈਣ ਸਰਗੁਣ ਢਿੱਲੋਂ ਵੀ ਕੈਨੇਡਾ ਵਿੱਚ ਭੰਗੜਾ ਅਤੇ ਗਿੱਧਾ ਅਕੈਡਮੀ ਚਲਾ ਰਹੀ ਹੈ ਅਤੇ ਪੀੜ੍ਹੀ ਨੂੰ ਪੰਜਾਬੀ ਦੇ ਅਮੀਰ ਵਿਰਸੇ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਉਨ੍ਹਾਂ ਦੇ ਦਾਦਾ ਦਰਸ਼ਨ ਸਿੰਘ ਢਿੱਲੋਂ ਨੇ 38 ਸਾਲਾਂ ਤੱਕ ਭਾਰਤੀ ਹਵਾਈ ਸੈਨਾ ਵਿੱਚ ਸੇਵਾ ਕੀਤੀ, ਜਿੱਥੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਸੇਵਾ ਲਈ ਕਈ ਮੈਡਲ ਜਿੱਤੇ।