ਕਿਉਂ ਹੁੰਦੇ ਹਨ ਤਲਾਕ, ਜਾਣੋ ਇਸ ਦੇ ਮੁੱਖ ਕਾਰਨ

ਅੱਜਕੱਲ ਵਿਆਹ ਤੋਂ ਬਾਅਦ ਜਲਦੀ ਹੀ ਤਲਾਕ ਹੋ ਰਹੇ ਹਨ ਜੋ ਸਮਾਜ ਲਈ ਘਾਤਕ ਹੈ। ਸਮਾਜ ਵਿੱਚ ਇਕ ਰਿਸ਼ਤਾ ਪ੍ਰਣਾਲੀ ਹੈ ਜੋ ਸਮਾਜ ਵਿੱਚ ਵਾਧਾ ਕਰਦੀ ਹੈ ਪਰ ਅਜੋਕੇ ਦੌਰ ਵਿੱਚ ਵਿਆਹ ਤੋਂ ਬਾਅਦ ਹੀ ਦੋਵੇ ਇਕ ਦੂਜੇ ਤੋਂ ਅੱਕ ਜਾਂਦੇ ਹਨ ।;

Update: 2024-06-10 06:32 GMT

ਚੰਡੀਗੜ੍ਹ: ਅੱਜਕੱਲ ਵਿਆਹ ਤੋਂ ਬਾਅਦ ਜਲਦੀ ਹੀ ਤਲਾਕ ਹੋ ਰਹੇ ਹਨ ਜੋ ਸਮਾਜ ਲਈ ਘਾਤਕ ਹੈ। ਸਮਾਜ ਵਿੱਚ ਇਕ ਰਿਸ਼ਤਾ ਪ੍ਰਣਾਲੀ ਹੈ ਜੋ ਸਮਾਜ ਵਿੱਚ ਵਾਧਾ ਕਰਦੀ ਹੈ ਪਰ ਅਜੋਕੇ ਦੌਰ ਵਿੱਚ ਵਿਆਹ ਤੋਂ ਬਾਅਦ ਹੀ ਦੋਵੇ ਇਕ ਦੂਜੇ ਤੋਂ ਅੱਕ ਜਾਂਦੇ ਹਨ ਅਤੇ ਤਲਾਕ ਦੇ ਸਿਲਸਿਲੇ ਸ਼ੁਰੂ ਹੁੰਦੇ ਹਨ। ਇਸ ਦੇ ਪਿੱਛੇ ਕਈ ਕਾਰਨ ਹਨ। ਪਤੀ-ਪਤਨੀ ਦਾ ਰਿਸ਼ਤਾ ਵੀ ਅਜਿਹਾ ਹੀ ਹੁੰਦਾ ਹੈ, ਜਿਸ ਵਿਚ ਤਕਰਾਰ ਅਤੇ ਝਗੜੇ ਹੁੰਦੇ ਰਹਿੰਦੇ ਹਨ ਅਤੇ ਰਿਸ਼ਤਾ ਮਜ਼ਬੂਤ ​​ਹੁੰਦਾ ਹੈ। ਪਰ ਕਈ ਵਾਰ ਪਤੀ-ਪਤਨੀ ਦਾ ਇਹ ਮਜ਼ਬੂਤ ​​ਰਿਸ਼ਤਾ ਟੁੱਟ ਵੀ ਜਾਂਦਾ ਹੈ। ਅਜਿਹੇ 'ਚ ਇਨਸਾਨ ਨੂੰ ਇਹ ਸਮਝ ਨਹੀਂ ਆਉਂਦਾ ਕਿ ਰਿਸ਼ਤਾ ਟੁੱਟਣ ਦਾ ਕਾਰਨ ਕੀ ਹੈ।

ਇਕ -ਦੂਜੇ ਦੀਆਂ ਭਾਵਨਾਵਾਂ ਨਾ ਸਮਝਣਾ-

ਅੱਜਕੱਲ ਔਰਤ ਅਤੇ ਮਰਦ ਦੋਵੇਂ ਹੀ ਇਕ ਦੂਜੇ ਨੂੰ ਸਮਝਣ ਲਈ ਤਿਆਰ ਨਹੀਂ ਹਨ। ਜਦੋਂ ਦੋਹਾਂ ਵਿਚਾਲੇ ਵਿਚਾਰਾਂ ਦੀ ਸਾਂਝ ਨਾ ਪਵੇ ਤਾਂ ਫਿਰ ਇਕੋ ਛੱਤ ਦੇ ਹੇਠਾਂ ਰਹਿਣਾ ਮੁਸ਼ਕਿਲ ਹੋ ਜਾਂਦੀਹੈ। ਪਤੀ-ਪਤਨੀ ਨੂੰ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਾਦਰ ਕਰਨੀ ਚਾਹੀਦੀ ਹੈ ਤਾਂ ਕਿ ਰਿਸ਼ਤਾ ਬਣਿਆ ਰਹੇ।

ਪਤੀ ਜਾਂ ਪਤਨੀ ਦੇ ਬਾਹਰੀ ਸੰਬੰਧ

ਅਕਸਰ ਦੇਖਿਆ ਜਾਂਦਾ ਹੈ ਕਿ ਪਤੀ-ਪਤਨੀ ਦੋਵਾਂ ਵਿਚੋਂ ਜਦੋਂ ਇਕ ਦੇ ਬਾਹਰੀ ਸਬੰਧ ਹੋਣ ਉਹ ਪਰਿਵਾਰ ਨੂੰ ਤੋੜ ਦਿੰਦੇ ਹਨ । ਇਸ ਲਈ ਪਤੀ-ਪਤਨੀ ਨੂੰ ਬਾਹਰੀ ਸੰਬੰਧਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਦੋਵਾਂ ਵਿੱਚ ਈਗੋ-

ਜਦੋਂ ਪਤੀ-ਪਤਨੀ ਵਿਚਾਲੇ ਪਿਆਰ ਦਾ ਅਨੁਭਵ ਖਤਮ ਹੋ ਜਾਂਦਾਹੈ ਫਿਰ ਇਹ ਈਗੋ ਵਿੱਚ ਤਬਦੀਲ ਹੋ ਜਾਂਦੇ ਹਨ ਜਦੋਂ ਈਗੋ ਆ ਜਾਂਦੀ ਹੈ ਫਿਰ ਪਤੀ ਆਪਣੀ ਪਤਨੀ ਦੀ ਗੱਲ ਨੂੰ ਹਮੇਸ਼ਾ ਕੱਟੇਗਾ ਫਿਰ ਉਸ ਉੱਤੇ ਡੋਮੀਨੇਟ ਹੋਣ ਦੀ ਕੋਸ਼ਿਸ਼ ਕਰੇਗਾ।

ਸਰੀਰਕ ਸੰਬੰਧਾਂ ਦੀ ਘਾਟ-

ਜਦੋਂ ਪਤੀ ਜਾਂ ਪਤਨੀ ਵਿਚਾਲੇ ਸਰੀਰਕ ਸੰਬੰਧਾਂ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੁੰਦੀ ਤਾਂ ਇਹ ਦੂਜਾ ਆਪਸ਼ਨ ਹੁੰਦਾ ਹੈ। ਅਕਸਰ ਮਹਿਲਾ ਅਤੇ ਮਰਦ ਵਿਚਾਲੇ ਸਰੀਰਕ ਸੰਬਧਾਂ ਨੂੰ ਲੈਕੇ ਵੀ ਕਈ ਵਿਵਾਦ ਰਹਿੰਦੇ ਹਨ।ਕਿਉਂ ਹੁੰਦੇ ਹਨ ਤਲਾਕ, ਜਾਣੋ ਇਸ ਦੇ ਮੁੱਖ ਕਾਰਨ

Tags:    

Similar News