ਦਿਲ ਨੂੰ ਹੱਥ ਵਿੱਚ ਲੈ ਕੇ ਹਵਾਈ ਅੱਡੇ ’ਤੇ ਪਹੁੰਚ ਗਈ ਕੁੜੀ, ਸੁਰੱਖਿਆ ਗਾਰਡਾਂ ’ਚ ਮੱਚ ਗਿਆ ਹੜਕੰਪ
ਆਸਟ੍ਰੇਲੀਆ ਦੇ ਇਕ ਹਵਾਈ ਅੱਡੇ ’ਤੇ ਮੌਜੂਦ ਸੁਰੱਖਿਆ ਗਾਰਡਾਂ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉਨ੍ਹਾਂ ਨੇ ਏਅਰਪੋਰਟ ’ਤੇ ਇਕ ਕੁੜੀ ਨੂੰ ਦੇਖਿਆ, ਜਿਸ ਦੇ ਹੱਥ ਵਿਚ ਅਸਲੀ ਦਿਲ ਫੜਿਆ ਹੋਇਆ ਸੀ ਪਰ ਜਦੋਂ ਸੁਰੱਖਿਆ ਗਾਰਡਾਂ ਨੂੰ ਹਕੀਕਤ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ ਪਰ ਹਕੀਕਤ ਜਾਣ ਕੇ ਉਹ ਹੈਰਾਨ ਰਹਿ ਗਏ।
ਕੈਨਬਰਾ: ਜ਼ਰ੍ਹਾ ਸੋਚੋ, ਜੇਕਰ ਕੋਈ ਵਿਅਕਤੀ ਆਪਣਾ ਦਿਲ ਹੱਥ ਵਿਚ ਲੈ ਕੇ ਕਿਸੇ ਜਨਤਕ ਸਥਾਨ ’ਤੇ ਪਹੁੰਚ ਜਾਵੇ ਤਾਂ ਕੀ ਹੋਵੇਗਾ? ਅਜਿਹਾ ਹੀ ਕੁੱਝ ਆਸਟ੍ਰੇਲੀਆ ਦੇ ਇਕ ਹਵਾਈ ਅੱਡੇ ’ਤੇ ਵਾਪਰਿਆ, ਜਿੱਥੇ ਇਕ ਕੁੜੀ ਹੱਥ ਵਿਚ ਆਪਣਾ ਦਿਲ ਲੈ ਕੇ ਪਹੁੰਚ ਗਈ, ਜਿਸ ਨੂੰ ਦੇਖਦਿਆਂ ਹੀ ਸਕਿਓਰਟੀ ਵਿਚ ਹੜਕੰਪ ਮੱਚ ਗਿਆ ਪਰ ਜਦੋਂ ਸਾਰੇ ਮਾਮਲੇ ਦੀ ਹਕੀਕਤ ਸਾਹਮਣੇ ਆਈ ਤਾਂ ਉਸ ਬਾਰੇ ਵੀ ਜਾਣ ਸਾਰੇ ਹੈਰਾਨ ਹੋ ਗਏ। ਦੇਖੋ ਪੂਰੀ ਖ਼ਬਰ।
ਆਸਟ੍ਰੇਲੀਆ ਦੇ ਇਕ ਹਵਾਈ ਅੱਡੇ ’ਤੇ ਮੌਜੂਦ ਸੁਰੱਖਿਆ ਗਾਰਡਾਂ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉਨ੍ਹਾਂ ਨੇ ਏਅਰਪੋਰਟ ’ਤੇ ਇਕ ਕੁੜੀ ਨੂੰ ਦੇਖਿਆ, ਜਿਸ ਦੇ ਹੱਥ ਵਿਚ ਅਸਲੀ ਦਿਲ ਫੜਿਆ ਹੋਇਆ ਸੀ ਪਰ ਜਦੋਂ ਸੁਰੱਖਿਆ ਗਾਰਡਾਂ ਨੂੰ ਹਕੀਕਤ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੇ ਸਾਹ ਵਿਚ ਸਾਹ ਆਇਆ ਪਰ ਹਕੀਕਤ ਜਾਣ ਕੇ ਉਹ ਹੈਰਾਨ ਰਹਿ ਗਏ। ਦਰਅਸਲ ਇਸ ਕੁੜੀ ਦਾ ਨਾਮ ਜੈਸਿਕਾ ਮੈਨਿੰਗ ਦੱਸਿਆ ਜਾ ਰਿਹਾ ਏ ਜੋ ਨਿਊਜ਼ੀਲੈਂਡ ਦੀ ਰਹਿਣ ਵਾਲੀ ਐ। ਇਕ ਰਿਪੋਰਟ ਮੁਤਾਬਕ ਜੈਸਿਕਾ ਮੈਨਿੰਗ ਨੇ ਕਰੀਬ 8 ਸਾਲ ਪਹਿਲਾਂ ਆਪਣੇ ਦਿਲ ਅਤੇ ਜਿਗਰ ਦੇ ਟ੍ਰਾਂਸਪਲਾਂਟ ਦੀ ਸਰਜਰੀ ਕਰਵਾਈ ਸੀ ਕਿਉਂਕਿ ਉਹ ਛੇ ਹਾਰਟ ਡਿਫੈਕਟਾਂ ਦੇ ਨਾਲ ਪੈਦਾ ਹੋਈ ਸੀ। ਟਰਾਂਸਪਲਾਂਟ ਤੋਂ ਬਆਦ ਉਸ ਨੇ ਆਪਣਾ ਦਿਲ ਰਿਸਰਚ ਦੇ ਲਈ ਡੋਨੇਟ ਕਰ ਦਿੱਤਾ ਸੀ, 10 ਮਹੀਨੇ ਮਗਰੋਂ ਜਦੋਂ ਖੋਜ ਦਾ ਕੰਮ ਪੂਰਾ ਹੋ ਗਿਆ ਤਾਂ ਡਾਕਟਰਾਂ ਨੇ ਉਸ ਦਾ ਦਿਲ ਵਾਪਸ ਕਰ ਦਿੱਤਾ ਸੀ। ਡਾਕਟਰਾਂ ਨੇ ਉਸ ਨੂੰ ਇਕ ਹੈਂਡ ਬੈਗ ਵਿਚ ਫਿੱਟ ਕਰ ਦਿੱਤਾ ਸੀ। ਹੁਣ ਜੈਸਿਕਾ ਇਸ ਨੂੰ ਆਪਣੇ ਨਾਲ ਨਾਲ ਲੈ ਕੇ ਚਲਦੀ ਐ।
ਜਾਣਕਾਰੀ ਅਨੁਸਾਰ ਜੈਸਿਕਾ ਆਸਟ੍ਰੇਲੀਆ ਤੋਂ ਆਪਣੇ ਘਰ ਨਿਊਜ਼ੀਲੈਂਡ ਪਰਤਣਾ ਚਾਹੁੰਦੀ ਸੀ, ਜਿਸ ਕਰਕੇ ਉਹ ਹਵਾਈ ਅੱਡੇ ’ਤੇ ਪੁੱਜੀ ਸੀ। ਚੈਕਿੰਗ ਦੌਰਾਨ ਜਦੋਂ ਸੁਰੱਖਿਆ ਗਾਰਡਾਂ ਨੇ ਬੈਗ ਵਿਚ ਦਿਲ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਪਰ ਜਦੋਂ ਸਕਿਓਰਟੀ ਵਾਲਿਆਂ ਨੂੰ ਸੱਚਾਈ ਪਤਾ ਚੱਲੀ ਤਾਂ ਉਨ੍ਹਾਂ ਨੇ ਜੈਸਿਕਾ ਦਾ ਦਿਲ ਉਸ ਨੂੰ ਵਾਪਸ ਕਰ ਦਿੱਤਾ। ਜੈਸਿਕਾ ਮੁਤਾਬਕ ਉਹ ਦਿਲ ਅਤੇ ਜਿਗਰ ਨੂੰ ਪਲਾਸਟਿਕ ਬੈਗ ਵਿਚ ਸੀਲ ਕਰਕੇ ਆਪਣੇ ਘਰ ਦੀ ਅਲਮਾਰੀ ਵਿਚ ਰੱਖਦੀ ਐ। ਉਹ ਸੋਸ਼ਲ ਮੀਡੀਆ ’ਤੇ ਲੋਕਾਂ ਵਿਚ ਅੰਗ ਟਰਾਂਸਪਲਾਂਟ ਨੂੰ ਲੈ ਕੇ ਜਾਗਰੂਕਤਾ ਵੀ ਫੈਲਾਉਂਦੀ ਐ। ਹਜ਼ਾਰਾਂ ਲੋਕ ਜੈਸਿਕਾ ਨੂੰ ਫਾਲੋ ਕਰਦੇ ਨੇ ਅਤੇ ਉਸ ਦੀ ਹਿੰਮਤ ਦੀ ਤਾਰੀਫ਼ ਵੀ ਕਰਦੇ ਨੇ। ਜੈਸਿਕਾ ਨੂੰ ਜਨਮ ਤੋਂ ਹੀ ਦਿਲ ਨਾਲ ਜੁੜੀ ਬਿਮਾਰੀ ਐ, ਹੁਣ ਤੱਕ ਉਸ ਦੀਆਂ 200 ਤੋਂ ਜ਼ਿਆਦਾ ਸਰਜਰੀਆਂ ਹੋ ਚੁੱਕੀਆਂ ਨੇ, ਜਿਨ੍ਹਾਂ ਵਿਚ ਪੰਜ ਓਪਨ ਹਾਰਟ ਸਰਜਰੀਆਂ ਵੀ ਸ਼ਾਮਲ ਹਨ।