America ਦੀ ਅਦਾਲਤ ਨੇ truck drivers ਵਿਰੁੱਧ ਸੁਣਾਇਆ ਫ਼ੈਸਲਾ

ਕੈਲੇਫੋਰਨੀਆ ਵਿਚ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਟਰੱਕ ਡਰਾਈਵਰਾਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ’ਤੇ ਲੱਗੀ ਰੋਕ ਹਟਾਉਣ ਤੋਂ ਫੈਡਰਲ ਅਦਾਲਤ ਨੇ ਇਨਕਾਰ ਕਰ ਦਿਤਾ ਹੈ

Update: 2026-01-27 13:23 GMT

ਸੈਕਰਾਮੈਂਟੋ : ਕੈਲੇਫੋਰਨੀਆ ਵਿਚ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਟਰੱਕ ਡਰਾਈਵਰਾਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ’ਤੇ ਲੱਗੀ ਰੋਕ ਹਟਾਉਣ ਤੋਂ ਫੈਡਰਲ ਅਦਾਲਤ ਨੇ ਇਨਕਾਰ ਕਰ ਦਿਤਾ ਹੈ। ਲਾਅ 360 ਦੀ ਰਿਪੋਰਟ ਮੁਤਾਬਕ ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਕਿ ਟਰੰਪ ਸਰਕਾਰ ਦੇ ਸਖ਼ਤ ਨਿਯਮਾਂ ਕਰ ਕੇ ਵੱਡੀ ਗਿਣਤੀ ਵਿਚ ਕਮਰਸ਼ੀਅਲ ਡਰਾਈਵਰਜ਼ ਮੁਸ਼ਕਲ ਵਿਚ ਘਿਰ ਚੁੱਕੇ ਹਨ ਅਤੇ ਅਜਿਹੇ ਹਾਲਾਤ ਵਿਚ ਗੁਜ਼ਾਰਾ ਕਰਨਾ ਸੰਭਵ ਨਹੀਂ। ਫੈਰਡਲ ਅਦਾਲਤ ਨੇ ਕਿਹਾ ਕਿ ਕੈਲੇਫੋਰਨੀਆ ਸਰਕਾਰ ਨੂੰ ਗੰਭੀਰ ਸਿੱਟੇ ਭੁਗਤਣੇ ਹੋਣਗੇ ਜੇ ਉਹ ਅਮਰੀਕਾ ਵਿਚ ਵਰਕ ਪਰਮਿਟ ’ਤੇ ਮੌਜੂਦ ਟਰੱਕ ਡਰਾਈਵਰਾਂ ਦੇ ਸੀ.ਡੀ.ਐਲ. ’ਤੇ ਲੱਗੀ ਰੋਕ ਹਟਾਉਂਦੀ ਹੈ ਜਾਂ ਨਵੇਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤੇ ਜਾਂਦੇ ਹਨ।

ਇੰਮੀਗ੍ਰੇਸ਼ਨ ਪੱਖੋਂ ਕੱਚੇ ਲੋਕਾਂ ਦੇ ਸੀ.ਡੀ.ਐਲ. ’ਤੇ ਰੋਕ ਹਟਾਉਣ ਤੋਂ ਨਾਂਹ

ਇਥੇ ਦਸਣਾ ਬਣਦਾ ਹੈ ਕਿ ਹਜ਼ਾਰਾਂ ਪੰਜਾਬੀਆਂ ਸਣੇ ਵੱਖ ਵੱਖ ਮੁਲਕਾਂ ਨਾਲ ਸਬੰਧਤ ਟਰੱਕ ਡਰਾਈਵਰ ਕਸੂਤੇ ਫਸੇ ਹੋਏ ਹਨ ਜਿਸ ਦੇ ਮੱਦੇਨਜ਼ਰ ਚਾਇਨੀਜ਼ ਅਮੈਰਿਕਨ ਟ੍ਰਕਰਜ਼ ਐਸੋਸੀਏਸ਼ਨ ਵੱਲੋਂ ਪਟੀਸ਼ਨ ਦਾਇਰ ਕਰਦਿਆਂ ਕੈਲੇਫੋਰਨੀਆ ਸੂਬੇ ਵਿਚ ਕੁਝ ਰਾਹਤ ਹਾਸਲ ਕਰਨ ਦਾ ਯਤਨ ਕੀਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਤਾਜ਼ਾ ਪਟੀਸ਼ਨ 7 ਜਨਵਰੀ ਨੂੰ ਦਾਖਲ ਕੀਤੀ ਗਈ ਜਿਸ ਵਿਚ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਅਤੇ ਇਸ ਦੇ ਪ੍ਰਸ਼ਾਸਕ ਡੈਰੇਕ ਬਾਰਜ਼ ਸਣੇ ਕੈਲੇਫੋਰਨੀਆ ਦੇ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲ ਦੇ ਡਾਇਰੈਕਟਰ ਸਟੀਵ ਗੌਰਡਨ ਨੂੰ ਧਿਰ ਬਣਾਇਆ ਗਿਆ ਸੀ। ਅਦਾਲਤ ਨੇ ਪ੍ਰਵਾਨ ਕੀਤਾ ਕਿ ਇੰਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰਾਂ ਨੂੰ ਸੀ.ਡੀ.ਐਲ. ਜਾਰੀ ਕਰਨ ’ਤੇ ਰੋਕ ਉਨ੍ਹਾਂ ਦੇ ਰੁਜ਼ਗਾਰ ਨੂੰ ਵੱਡੀ ਢਾਹ ਲਾ ਰਹੀ ਹੈ ਪਰ ਜਨਤਕ ਹਿਤਾਂ ਨੂੰ ਵੇਖਦਿਆਂ ਰੋਕ ਹਟਾਉਣੀ ਵਾਜਬ ਨਹੀਂ।

Tags:    

Similar News