ਅਮਰੀਕਾ : ਹਵਾਈ ਜਹਾਜ਼ ’ਚ ਬੰਬ ਦੀ ਧਮਕੀ ਨੇ ਪਾਈਆਂ ਭਾਜੜਾਂ

ਅਮਰੀਕਾ ਵਿਚ ਵੱਡੇ ਹਵਾਈ ਹਾਦਸਿਆਂ ਦੇ ਖਤਰੇ ਦਰਮਿਆਨ ਹਿਊਸਟਨ ਤੋਂ ਵਾਸ਼ਿੰਗਟਨ ਡੀ.ਸੀ ਵਾਸਤੇ ਰਵਾਨਾ ਹੋਈ ਫਲਾਈਟ ਵਿਚ ਬੰਬ ਦੀ ਧਮਕੀ ਨੇ ਭਾਜੜਾਂ ਪਾ ਦਿਤੀਆਂ

Update: 2025-11-05 13:31 GMT

ਵਾਸ਼ਿੰਗਟਨ : ਅਮਰੀਕਾ ਵਿਚ ਵੱਡੇ ਹਵਾਈ ਹਾਦਸਿਆਂ ਦੇ ਖਤਰੇ ਦਰਮਿਆਨ ਹਿਊਸਟਨ ਤੋਂ ਵਾਸ਼ਿੰਗਟਨ ਡੀ.ਸੀ ਵਾਸਤੇ ਰਵਾਨਾ ਹੋਈ ਫਲਾਈਟ ਵਿਚ ਬੰਬ ਦੀ ਧਮਕੀ ਨੇ ਭਾਜੜਾਂ ਪਾ ਦਿਤੀਆਂ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਵਾਸ਼ਿੰਗਟਨ ਦੇ ਰੌਨਲਡ ਰੇਗਨ ਏਅਰਪੋਰਟ ’ਤੇ ਸਾਰੀਆਂ ਫਲਾਈਟਸ ਰੋਕ ਦਿਤੀਆਂ ਗਈਆਂ ਅਤੇ ਹਿਊਸਟਨ ਤੋਂ ਪੁੱਜੀ ਯੂਨਾਈਟਡ ਏਅਰਲਾਈਨਜ਼ ਦੀ ਫਲਾਈਟ 512 ਵਿਚ ਸਵਾਰ ਮੁਸਾਫ਼ਰਾਂ ਨੂੰ ਸੁਰੱਖਿਅਤ ਬਾਹਰ ਕੱਢਦਿਆਂ ਬੱਸ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ।

ਹਿਊਸਟਨ ਤੋਂ ਵਾਸ਼ਿੰਗਟਨ ਡੀ.ਸੀ. ਜਾ ਰਹੀ ਸੀ ਫਲਾਈਟ

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ। ਮੰਗਲਵਾਰ ਸਵੇਰੇ 11 ਵੱਜ ਕੇ 37 ਮਿੰਟ ’ਤੇ ਲਾਈਵ ਏ.ਟੀ.ਸੀ. ਆਡੀਓ ਵਿਚ ਏਅਰ ਟ੍ਰੈਫ਼ਿਕ ਕੰਟਰੋਲਰ ਨੂੰ ਬੰਬ ਦੀ ਧਮਕੀ ਦਾ ਜ਼ਿਕਰ ਕਰਦਿਆਂ ਸੁਣਿਆ ਗਿਆ। ਕੰਟਰੋਲਰ ਨੇ ਕਿਹਾ, ‘‘ਸਾਨੂੰ ਇਕ ਗੈਰਤਸਦੀਕੁਸ਼ਦਾ ਬੰਬ ਧਮਕੀ ਮਿਲੀ ਹੈ ਜੋ ਕਿਸੇ ਵੱਲੋਂ ਫੋਨ ’ਤੇ ਦਿਤੀ ਗਈ। ਅਣਪਛਾਤੇ ਸ਼ਖਸ ਨੇ ਫੋਨ ਕਰਦਿਆਂ ਕਿਹਾ ਕਿ ਫਲਾਈਟ 512 ਵਿਚ ਬੰਬ ਹੈ ਅਤੇ ਜਹਾਜ਼ ਦੇ ਲੈਂਡ ਕਰਦਿਆਂ ਹੀ ਧਮਕਾ ਹੋ ਜਾਵੇਗਾ।’’ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਲਾਈਟ ਸੁਰੱਖਿਅਤ ਲੈਂਡ ਕਰ ਕਈ ਅਤੇ ਲਾਅ ਐਨਫ਼ੋਰਸਮੈਂਟ ਟੀਮਾਂ ਵੱਲੋਂ ਹਵਾਈ ਜਹਾਜ਼ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ। ਕੁਝ ਘੰਟੇ ਬਾਅਦ ਵਾਸ਼ਿੰਗਟਨ ਡੀ.ਸੀ. ਦੇ ਹਵਾਈ ਅੱਡੇ ’ਤੇ ਸਭ ਕੁਝ ਠੀਕ-ਠਾਕ ਹੋਣ ਮਗਰੋਂ ਫਲਾਈਟਸ ਦੀ ਆਵਾਜਾਈ ਮੁੜ ਆਰੰਭ ਦਿਤੀ ਗਈ।

Tags:    

Similar News