Trump ਨੇ Canada ਨੂੰ ਅਮਰੀਕਾ ਦਾ ਹਿੱਸਾ ਐਲਾਨਿਆ!
ਡੌਨਲਡ ਟਰੰਪ ਨੇ ਚੁੱਪ-ਚਪੀਤੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਐਲਾਨ ਦਿਤਾ ਹੈ ਅਤੇ ਗਰੀਨਲੈਂਡ ਤੇ ਵੈਨੇਜ਼ੁਏਲਾ ਵੀ ਅਮਰੀਕਾ ਦੇ ਕੌਮੀ ਝੰਡੇ ਦੀ ਛਤਰ-ਛਾਇਆ ਹੇਠ ਨਜ਼ਰ ਆ ਰਹੇ ਹਨ
ਵਾਸ਼ਿੰਗਟਨ : ਡੌਨਲਡ ਟਰੰਪ ਨੇ ਚੁੱਪ-ਚਪੀਤੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਐਲਾਨ ਦਿਤਾ ਹੈ ਅਤੇ ਗਰੀਨਲੈਂਡ ਤੇ ਵੈਨੇਜ਼ੁਏਲਾ ਵੀ ਅਮਰੀਕਾ ਦੇ ਕੌਮੀ ਝੰਡੇ ਦੀ ਛਤਰ-ਛਾਇਆ ਹੇਠ ਨਜ਼ਰ ਆ ਰਹੇ ਹਨ। ਫ਼ਿਲਹਾਲ ਕੈਨੇਡਾ ਸਰਕਾਰ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਨੇ ਨਾਟੋ ਦੇ ਮੁਖੀ ਮਾਰਕ ਰੂਟ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਸਪੱਸ਼ਟ ਲਫ਼ਜ਼ਾਂ ਵਿਚ ਆਖ ਦਿਤਾ ਕਿ ਗਰੀਨਲੈਂਡ, ਅਮਰੀਕਾ ਦੀ ਕੌਮੀ ਅਤੇ ਕੌਮਾਂਤਰੀ ਸੁਰੱਖਿਆ ਲਈ ਬੇਹੱਦ ਲਾਜ਼ਮੀ ਹੈ। ਟਰੰਪ ਨੇ ਕਿਹਾ ਕਿ ਦੁਨੀਆਂ ਵਿਚ ਤਾਕਤ ਦੇ ਜ਼ੋਰ ’ਤੇ ਹੀ ਅਮਨ ਕਾਇਮ ਕੀਤਾ ਜਾ ਸਕਦਾ ਹੈ ਅਤੇ ਅਮਰੀਕਾ ਦੁਨੀਆਂ ਦਾ ਸਭ ਤੋਂ ਤਾਕਤਵਰ ਮੁਲਕ ਹੈ। ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਨਕਸ਼ਾ ਜਾਰੀ ਕਰਨ ਮਗਰੋਂ ਕਿਹਾ ਕਿ ਨਾਟੋ ਦੇ ਮੁਖੀ ਮਾਰਕ ਰੂਟ ਨਾਲ ਗੱਲਬਾਤ ਬਹੱਦ ਹਾਂਪੱਖੀ ਰਹੀ।
ਨਵੇਂ ਨਕਸ਼ੇ ਰਾਹੀਂ ਵੈਨੇਜ਼ੁਏਲਾ ਅਤੇ ਗਰੀਨਲੈਂਡ ਵੀ ਆਪਣੇ ਦੱਸੇ
ਟਰੰਪ ਵੱਲੋਂ ਮਾਰਕ ਰੂਟ ਦਾ ਨਿਜੀ ਸੁਨੇਹਾ ਵੀ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਗਿਆ ਹੈ ਜਿਸ ਵਿਚ ਉਹ ਲਿਖਦੇ ਹਨ, ‘‘ਮਿਸਟਰ ਪ੍ਰੈਜ਼ੀਡੈਂਟ, ਅੱਜ ਤੁਸੀਂ ਸੀਰੀਆ ਵਿਚ ਜੋ ਹਾਸਲ ਕੀਤਾ ਹੈ ਜੋ ਸ਼ਾਨਦਾਰ ਹੈ, ਮੈਂ ਦਾਵੋਸ ਵਿਖੇ ਮੀਡੀਆ ਇੰਟਰਵਿਊ ਦੌਰਾਨ ਸੀਰੀਆ,ਗਾਜ਼ਾ ਅਤੇ ਯੂਕਰੇਨ ਵਿਚ ਤੁਹਾਡੇ ਵੱਲੋਂ ਕੀਤੇ ਕੰਮਾਂ ਨੂੰ ਪੇਸ਼ ਕਰਾਂਗਾ।’’ ਮਾਰਕ ਰੂਟਨੇ ਆਪਣੇ ਸੁਨੇਹੇ ਵਿਚ ਅੱਗੇ ਲਿਖਿਆ ਕਿ ਉਹ ਗਰੀਨਲੈਂਡ ਬਾਰੇ ਭਵਿੱਖ ਦੇ ਰਾਹ ਤਲਾਸ਼ ਕਰਨ ਲਈ ਵਚਨਬੱਧ ਹਨ। ਟਰੰਪ ਨੇ ਨਿਜੀ ਸੁਨੇਹੇ ਲਈ ਮਾਰਕ ਰੂਟ ਦਾ ਸ਼ੁਕਰੀਆ ਅਦਾ ਕੀਤਾ। ਗਰੀਨਲੈਂਡ ਬਾਰੇ ਵਧਦੇ ਵਿਵਾਦ ਦਰਮਿਆਨ ਟਰੰਪ ਵੱਲੋਂ ਨੌਰਥ ਅਮੈਰਿਕਨ ਐਰੋਸਪੇਸ ਡਿਫੈਂਸ ਕਮਾਨ ਦਾ ਇਕ ਫੌਜੀ ਜਹਾਜ਼ ਗਰੀਨਲੈਂਡ ਭੇਜਿਆ ਗਿਆ ਹੈ। ਦੂਜੇ ਪਾਸੇ ਟਰੰਪ ਦੀਆਂ ਧਮਕੀਆਂ ਨੂੰ ਵੇਖਦਿਆਂ ਡੈਨਮਾਰਕ ਵੱਲੋਂ ਵੀ ਗਰੀਨਲੈਂਡ ਵਿਖੇ ਵਾਧੂ ਫੌਜੀ ਤੈਨਾਤ ਕੀਤੇ ਗਏ ਹਨ। ਫਾਇਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਕਈ ਜਹਾਜ਼ ਡੈਨਮਾਰਕ ਦੇ ਫੌਜੀਆਂ ਅਤੇ ਹੋਰ ਸਾਜ਼ੋ ਸਮਾਨ ਲੈਕੇ ਗਰੀਨਲੈਂਡ ਪੁੱਜੇ।