‘ਡਿਪੋਰਟੇਸ਼ਨ ਬਾਰੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਟਰੰਪ ਸਰਕਾਰ’
ਅਮਰੀਕਾ ਦੇ ਇਕ ਜੱਜ ਨੇ ਕਿਹਾ ਹੈ ਕਿ ਟਰੰਪ ਸਰਕਾਰ ਡਿਪੋਰਟੇਸ਼ਨ ਨਾਲ ਸਬੰਧਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਅਤੇ ਦੱਖਣੀ ਸੂਡਾਨ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਪ੍ਰਵਾਸੀਆਂ ਨੂੰ ਉਥੇ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ।
ਵਾਸ਼ਿੰਗਟਨ : ਅਮਰੀਕਾ ਦੇ ਇਕ ਫੈਡਰਲ ਜੱਜ ਨੇ ਕਿਹਾ ਹੈ ਕਿ ਟਰੰਪ ਸਰਕਾਰ ਡਿਪੋਰਟੇਸ਼ਨ ਨਾਲ ਸਬੰਧਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੀ ਅਤੇ ਦੱਖਣੀ ਸੂਡਾਨ ਨਾਲ ਕੋਈ ਸਬੰਧ ਨਾ ਰੱਖਣ ਵਾਲੇ ਪ੍ਰਵਾਸੀਆਂ ਨੂੰ ਉਥੇ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਟਰੰਪ ਸਰਕਾਰ ਨੇ ਵੀ ਪ੍ਰਵਾਨ ਕਰ ਲਿਆ ਕਿ ਖਤਰਨਾਕ ਅਪਰਾਧਕ ਪਿਛੋਕੜ ਵਾਲੇ ਅੱਠ ਪ੍ਰਵਾਸੀਆਂ ਨੂੰ ਅਫ਼ਰੀਕਾ ਦੇ ਹਿੰਸਾ ਪ੍ਰਭਾਵਤ ਮੁਲਕ ਦੱਖਣੀ ਸੂਡਾਨ ਭੇਜਿਆ ਗਿਆ।
ਪ੍ਰਵਾਸੀਆਂ ਦਾ ਜਹਾਜ਼ ਭਰ ਕੇ ਦੱਖਣੀ ਸੂਡਾਨ ਭੇਜਿਆ
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਫਲਾਈਟ ਕਿਥੋਂ ਰਵਾਨਾ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਡਿਪੋਰਟ ਕੀਤੇ ਪ੍ਰਵਾਸੀ ਕਿਊਬਾ, ਲਾਓਸ, ਮੈਕਸੀਕੋ, ਮਿਆਂਮਾਰ ਅਤੇ ਵੀਅਤਨਾਮ ਨਾਲ ਸਬੰਧਤ ਸਨ। ਇਸੇ ਦੌਰਾਨ ਬੁੱਧਵਾਰ ਨੂੰ ਇਕ ਫੈਡਰਲ ਜੱਜ ਨੇ ਹੁਕਮ ਜਾਰੀ ਕਰਦਿਆਂ ਟਰੰਪ ਸਰਕਾਰ ਨੂੰ ਸੱਤ ਦਿਨ ਦੇ ਅੰਦਰ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿਤੇ ਅਤੇ ਪ੍ਰਵਾਸੀਆਂ ਨੂੰ ਡਿਪੋਰਟ ਨਾ ਕਰਨ ਦੀ ਹਦਾਇਤ ਵੀ ਦਿਤੀ। ਇਥੇ ਦਸਣਾ ਬਣਦਾ ਹੈ ਕਿ ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ ਦੀ ਟ੍ਰਿਸ਼ੀਅਲ ਮੈਕਲਾਫਲਿਨ ਨੇ ਜੱਜ ਮਰਫ਼ੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਸੀ ਕਿ ਉਹ ਅਮਰੀਕਾ ਦੀ ਕੌਮੀ ਸੁਰੱਖਿਆ ਅਤੇ ਵਿਦੇਸ਼ ਨੀਤੀ ਵਿਚ ਦਖਲ ਦੇ ਰਹੇ ਹਨ।