ਵਿਦੇਸ਼ ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਇਸ ਦੇਸ਼ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਆਫਰ

ਵਿਦੇਸ਼ ਜਾਣ ਦੇ ਚਾਹਵਾਨ ਭਾਰਤੀ ਨਾਗਰਿਕਾਂ ਲਈ ਇੰਡੋਨੇਸ਼ੀਆ ਨੇ ਦਿੱਤੀ ਵੱਡੀ ਖੁਸ਼ਖਬਰੀ , ਹੁਣ ਇਹ ਵੀਜ਼ਾ ਲੈਣ 'ਤੇ ਮਿਲੇਗੀ ਭਾਰਤੀ ਨਾਗਰਿਕਾਂ ਪਹਿਲ

Update: 2024-07-08 11:43 GMT

ਇੰਡੋਨੇਸ਼ੀਆ ਇਨ੍ਹਾਂ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਰਾਸਤਾ ਆਸਾਨ ਕਰਨ ਜਾ ਰਿਹਾ ਹੈ ਦੱਸਦਈਏ ਕਿ ਇੰਡੋਨੇਸ਼ੀਆ ਦਾ ਬਾਲੀ ਟਾਪੂ ਭਾਰਤੀਆਂ ਲਈ ਚੋਟੀ ਦੇ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ ਅਤੇ ਹੁਣ ਇੰਡੋਨੇਸ਼ੀਆਈ ਸਰਕਾਰ ਨੇ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਅਤੇ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਨਾਲ-ਨਾਲ 19 ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਵੀਜ਼ਾ-ਮੁਕਤ ਦਾਖਲਾ ਪ੍ਰਦਾਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇੰਡੋਨੇਸ਼ੀਆ ਦੇ ਸੈਰ-ਸਪਾਟਾ ਮੰਤਰੀ ਸੈਨਡੀਆਗਾ ਉਨੋ ਦੀ ਅਗਵਾਈ ਵਾਲੀ ਪਹਿਲਕਦਮੀ ਦਾ ਉਦੇਸ਼ ਅਕਤੂਬਰ 2024 ਤੋਂ ਪਹਿਲਾਂ ਮੁਫਤ ਯੋਜਨਾ ਨੂੰ ਅੰਤਿਮ ਰੂਪ ਦੇਣਾ ਹੈ।

ਜਾਣੋ ਭਾਰਤੀਆਂ ਲਈ ਕਿਹੜੇ ਵੀਜ਼ਾ ਵਿਕਲਪ ਨੇ ਮੌਜੂਦ !

ਘਰੇਲੂ ਖਰਚਿਆਂ ਨੂੰ ਵਧਾਉਣ ਲਈ ਇੰਡੋਨੇਸ਼ੀਆ ਨੇ ਯਾਤਰੀਆਂ ਲਈ ਵੀਜ਼ਾ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਫੈਸਲਾ ਲਿਆ ਜਿਸ ਨਾਲ ਦੇਸ਼ ਵਿਚ ਸੈਲਾਨੀਆਂ ਦੀ ਗਿਣਤੀ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ । ਦੱਸਦਈਏ ਕਿ ਭਾਰਤੀ ਯਾਤਰੀਆਂ ਕੋਲ ਆਪਣੀਆਂ ਖਾਸ ਯਾਤਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਵੀਜ਼ਾ ਵਿਕਲਪ ਇੰਡੋਨੇਸ਼ੀਆ ਵੱਲੋਂ ਮੁਹੱਇਆ ਕਰਵਾਏ ਗਏ ।

ਟ੍ਰਾਂਜ਼ਿਟ ਵੀਜ਼ਾ: ਇਸ ਵੀਜ਼ੇ ਨਾਲ ਭਾਰਤੀ ਨਾਗਰਿਕ ਯਾਤਰੀ ਵੱਜੋਂ ਕਿਸੇ ਹੋਰ ਮੰਜ਼ਿਲ ਦੀ ਯਾਤਰਾ ਕਰਦੇ ਸਮੇਂ ਇੰਡੋਨੇਸ਼ੀਆ ਵਿੱਚ ਰੁਕਦੇ ਹਨ। ਇਹ 14 ਦਿਨਾਂ ਤੱਕ ਠਹਿਰਨ ਦੀ ਆਗਿਆ ਦਿੰਦਾ ਹੈ ।

ਵਿਜ਼ਿਟਰ ਵੀਜ਼ਾ - ਇਸ ਵੀਜ਼ੇ ਨਾਲ ਭਾਰਤੀ ਨਾਗਰਿਕ ਵਪਾਰਕ ਜਾਂ ਸਮਾਜਿਕ ਗਤੀਵਿਧੀਆਂ ਲਈ 60 ਦਿਨਾਂ ਤੱਕ ਇੰਡੋਨੇਸ਼ੀਆ ਚ ਰਹਿ ਸਕਦੇ ਨੇ ।

ਆਗਮਨ 'ਤੇ ਵੀਜ਼ਾ: ਇਸ ਵੀਜ਼ੇ ਤਹਿਤ ਵਿਦੇਸ਼ੀ ਯਾਤਰੀਆਂ ਨੂੰ ਇੰਡੋਨੇਸ਼ੀਆ ਇੱਕ ਮਹੀਨੇ ਤੱਕ ਰੁਕਣ ਦੀ ਆਗਿਆ ਦਿੰਦਾ ਹੈ, ਜਿਸ ਚ ਯਾਤਰੀ ਪਰਿਵਾਰਕ ਯਾਤਰਾਵਾਂ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਥੋੜ੍ਹੇ ਸਮੇਂ ਦੇ ਕਾਰੋਬਾਰ ਕਰ ਸਕਦੇ ਨੇ ।

ਇੰਡੋਨੇਸ਼ੀਆ ਨੇ ਵੀਜ਼ਾ ਮੁਕਤ ਦਾਖਲਾ ਲੈਣ ਲਈ 20 ਦੇਸ਼ਾਂ ਦੀ ਸੂਚੀ ਕੀਤੀ ਜਾਰੀ

*ਭਾਰਤ

*ਚੀਨ

*ਆਸਟ੍ਰੇਲੀਆ

*ਦੱਖਣ ਕੋਰੀਆ

*ਅਮਰੀਕਾ

*ਬਰਤਾਨੀਆ

*ਫਰਾਂਸ

*ਜਰਮਨੀ

*ਕਤਾਰ

*ਸੰਯੁਕਤ ਅਰਬ ਅਮੀਰਾਤ

*ਸਾਊਦੀ ਅਰਬ

*ਨੀਦਰਲੈਂਡਜ਼

*ਜਪਾਨ

*ਰੂਸ

*ਤਾਈਵਾਨ

*ਨਿਊਜ਼ੀਲੈਂਡ

*ਇਟਲੀ

*ਸਪੇਨ

*ਮੱਧ ਪੂਰਬ ਦੇ ਦੋ ਦੇਸ਼, ਜਿਨ੍ਹਾਂ ਦੇ ਨਾਂ ਸਪੱਸ਼ਟ ਨਹੀਂ ਹਨ


Tags:    

Similar News