ਆਗਰਾ ਦੇ ਨੌਜਵਾਨ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ, 2 ਹਫਤੇ ਪਹਿਲਾਂ ਹੋਇਆ ਸੀ ਵਿਆਹ

ਇਹ ਮਾਮਲਾ ਸੜਕ ’ਤੇ ਹੋਈ ਕਿਸੇ ਮਾਮੂਲੀ ਗੱਲ ਤੋਂ ਭੜਕਾਹਟ ਪੈਦਾ ਹੋ ਕੇ ਹਿੰਸਕ ਹੋ ਜਾਣ ਦਾ ਹੈ । ਹਾਲੇ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਹੋਇਆ ਸੀ ਨੌਜਵਾਨ ਦਾ ਵਿਆਹ

Update: 2024-07-21 13:28 GMT

ਅਮਰੀਕਾ : ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾ ਪੋਲਿਸ ’ਚ 29 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਹ ਮਾਮਲਾ ਸੜਕ ’ਤੇ ਹੋਈ ਕਿਸੇ ਮਾਮੂਲੀ ਗੱਲ ਤੋਂ ਭੜਕਾਹਟ ਪੈਦਾ ਹੋ ਕੇ ਹਿੰਸਕ ਹੋ ਜਾਣ ਦਾ ਹੈ । ਭਾਰਤੀ ਨੌਜਵਾਨ ਦਾ ਨਾਂਅ ਗੈਵਿਨ ਦਸੌਰ ਸੀ ਤੇ ਉਸ ਦਾ ਹਾਲੇ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਮੈਕਸੀਕੋ ਦੀ ਲੜਕੀ ਵਿਵੀਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ । ਹਾਦਸਾ ਵਾਪਰਨ ਵੇਲੇ ਗਾਮੋਰਾ ਵੀ ਉਸ ਦੇ ਨਾਲ ਹੀ ਸੀ । ਜਾਣਕਾਰੀ ਅਨੁਸਾਰ ਉਹ ਦੋਵੇਂ ਘਰ ਵਾਪਸ ਜਾ ਰਹੇ ਸਨ ਜਿਸ ਵੇਲੇ ਇਹ ਮੰਦਭਾਗਾ ਹਾਦਸਾ ਵਾਪਰਿਆ । ਗੈਵਿਨ ਦਸੌਰ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਜੰਮਪਲ਼ ਸੀ। ਪੁਲਿਸ ਨੇ ਮੁਲਜ਼ਮ ਨੂੰ ਪਹਿਲਾਂ ਤਾਂ ਹਿਰਾਸਤ ’ਚ ਲੈ ਲਿਆ ਸੀ ਪਰ ਬਾਅਦ ’ਚ ਅਧਿਕਾਰੀਆਂ ਨੂੰ ਲੱਗਾ ਕਿ ਉਸ ਨੇ ਤਾਂ ਸਿਰਫ਼ ਖ਼ੁਦ ਨੂੰ ਬਚਾਉਣ ਲਈ ਗੋਲ਼ੀਆਂ ਚਲਾਈਆਂ ਸਨ, ਤਾਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ । ਇਹ ਸਾਰਾ ਮਾਮਲਾ ਕੁਝ ਇਉਂ ਦੱਸਿਆ ਜਾਂਦਾ ਹੈ ਕਿ ਬੀਤੀ 16 ਜੁਲਾਈ ਨੂੰ ਸ਼ਾਮੀਂ ਅੱਠ ਵਜੇ ਇਕ ਚੌਰਾਹੇ ’ਤੇ ਗੈਵਿਨ ਦਾ ਕਿਸੇ ਗੱਲ ਨੂੰ ਲੈ ਕੇ ਇਕ ਹੋਰ ਪਿਕਅਪ ਟਰੱਕ ਦੇ ਡਰਾਇਵਰ ਨਾਲ ਝਗੜਾ ਹੋ ਗਿਆ। ਗੈਵਿਨ ਆਪਣੀ ਗੰਨ ਕੱਢ ਕੇ ਬਹੁਤ ਜ਼ਿਆਦਾ ਗੁੱਸੇ ’ਚ ਉਸ ਪਿਕਅਪ ਤਕ ਗਿਆ ਤੇ ਮਾਮੂਲੀ ਜਿਹੀ ਬਹਿਸ ਹੋਈ। ਪਿਕਅਪ ਦੇ ਡਰਾਇਵਰ ਨੇ ਗੱਲ ਵਧਣ ਤੋਂ ਪਹਿਲਾਂ ਹੀ ਉਸ ਦੇ ਤਿੰਨ ਗੋਲ਼ੀਆਂ ਚਲਾ ਦਿਤੀਆਂ । ਇਸ ਘਟਨਾ ਤੋਂ ਬਾਅਦ ਗੋਵਿਨ ਦੇ ਪਿਤਾ ਨੇ ਕਿਹਾ - ਮੈਂ ਆਖਰੀ ਵਾਰ ਉਸਦਾ ਚਿਹਰਾ ਵੀ ਨਹੀਂ ਦੇਖ ਸਕਿਆ । ਅਮਰੀਕਾ 'ਚ ਆਗਰਾ ਦੇ ਇੰਜੀਨੀਅਰ ਗੋਵਿਨ ਦੇ ਕਤਲ ਤੋਂ ਬਾਅਦ ਉਸ ਦੇ ਪਿਤਾ ਪਵਨ ਗਮਜਦਾ ਨੇ ਐੱਸ. ਬੇਟੇ ਦੀ ਫੋਟੋ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਰਹੇ । ਜੋ ਪਿਤਾ ਆਪਣੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਦੀ ਤਿਆਰੀ ਕਰ ਰਿਹਾ ਸੀ, ਉਹ ਹੁਣ ਆਪਣੇ ਬੇਟੇ ਦੀਆਂ ਯਾਦਾਂ 'ਤੇ ਵਿੱਚ ਹਮੇਸ਼ਾ ਲਈ ਖੋ ਗਿਆ ਹੈ ।

Tags:    

Similar News