ਅਮਰੀਕਾ ਵਿਚ ਉਡਦੇ ਜਹਾਜ਼ ਦਾ ਪਹੀਆ ਡਿੱਗਿਆ

ਕੈਲੇਫੋਰਨੀਆ ਦੇ ਲਾਸ ਐਂਜਲਸ ਹਵਾਈ ਅੱਡੇ ਤੋਂ ਉਡਾਣ ਭਰ ਰਹੇ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਪਹੀਆ ਖੁੱਲ੍ਹ ਕੇ ਡਿੱਗਣ ਦਾ ਇਕ ਹੋਰ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ।

Update: 2024-07-09 11:22 GMT

ਲਾਸ ਐਂਜਲਸ : ਕੈਲੇਫੋਰਨੀਆ ਦੇ ਲਾਸ ਐਂਜਲਸ ਹਵਾਈ ਅੱਡੇ ਤੋਂ ਉਡਾਣ ਭਰ ਰਹੇ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਪਹੀਆ ਖੁੱਲ੍ਹ ਕੇ ਡਿੱਗਣ ਦਾ ਇਕ ਹੋਰ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਵਾਪਰੇ ਹਾਦਸੇ ਵੇਲੇ ਜਹਾਜ਼ ਵਿਚ 174 ਮੁਸਾਫਰ ਅਤੇ 7 ਕਰੂ ਮੈਂਬਰ ਸਵਾਰ ਸਨ। ਡੈਨਵਰ ਜਾ ਰਹੇ ਜਹਾਜ਼ ਨੇ ਸਫਰ ਜਾਰੀ ਰੱਖਿਆ ਅਤੇ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ। ਯੂਨਾਈਟਿਡ ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਮੁਤਾਬਕ ਕਿਸੇ ਮੁਸਾਫਰ ਨੂੰ ਕੋਈ ਸੱਟ-ਫੇਟ ਨਹੀਂ ਲੱਗੀ।

ਲਾਸ ਐਂਜਲਸ ਤੋਂ ਡੈਨਵਰ ਜਾ ਰਹੇ ਹਵਾਈ ਜਹਾਜ਼ ਨਾਲ ਵਾਪਰੀ ਘਟਨਾ

ਫਲਾਈਟ 1001 ਦਾ ਪਹੀਆ ਬਰਾਮਦ ਹੋ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਇਹ ਹਾਦਸਾ ਹੂ-ਬ-ਹੂ ਬੀਤੇ ਮਾਰਚ ਮਹੀਨੇ ਦੌਰਾਨ ਵਾਪਰੇ ਹਾਦਸੇ ਵਰਗਾ ਹੈ। ਉਸ ਵੇਲੇ ਸੈਨ ਫਰਾਂਸਿਸਕੋ ਦੇ ਹਵਾਈ ਅੱਡੇ ਤੋਂ ਟੇਕਔਫ ਕਰ ਕਰ ਰਹੇ ਬੋਇੰਗ 777 ਦਾ ਪਹੀਆ ਖੁੱਲਿ੍ਹਆ ਸੀ ਪਰ ਇਸ ਵਾਰ ਬੋਇੰਗ 757 ਦਾ ਪਹੀਆ ਖੁੱਲ੍ਹ ਗਿਆ। ਉਸ ਵੇਲੇ ਪਹੀਆ ਇਕ ਕਾਰ ’ਤੇ ਡਿੱਗਾ ਅਤੇ ਉਸ ਦੇ ਪਰਖੱਚੇ ਉਡਾ ਦਿਤੇ ਜਦਕਿ ਇਸ ਵਾਰ ਪਹੀਆ ਹਵਾਈ ਪੱਟੀ ’ਤੇ ਦੌੜਦਾ ਨਜ਼ਰ ਆਇਆ। ਹੈਰਾਨੀ ਇਸ ਗੱਲ ਦੀ ਹੈ ਕਿ ਇਕ ਦਿਨ ਪਹਿਲਾਂ ਹੀ ਅਮਰੀਕਾ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਬੋਇੰਗ ਨੂੰ 24 ਕਰੋੜ 36 ਲੱਖ ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ।

ਡੈਨਵਰ ਵਿਖੇ ਸੁਰੱਖਿਅਤ ਉਤਰਿਆ ਯੂਨਾਈਟਿਡ ਏਅਰਲਾਈਨਜ਼ ਦਾ ਜਹਾਜ਼

ਬੋਇੰਗ ਨੂੰ ਧੋਖਾਧੜੀ ਦਾ ਦੋਸ਼ੀ ਮੰਨਦਿਆਂ ਜੁਰਮਾਨਾ ਲਾਇਆ ਗਿਆ ਹੈ ਕਿ ਜਹਾਜ਼ਾਂ ਦੇ ਰੱਖ ਰਖਾਅ ’ਤੇ 48 ਕਰੋੜ 72 ਲੱਖ ਡਾਲਰ ਵੱਖਰੇ ਤੌਰ ’ਤੇ ਖਰਚ ਕਰਨ ਦੀ ਹਦਾਇਤ ਦਿਤੀ ਗਈ ਹੈ। ਤਾਜ਼ਾ ਹਾਦਸੇ ਮਗਰੋਂ ਬੋਇੰਗ ਸਮੱਸਿਆਵਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਇਸ ਤੋਂ ਪਹਿਲਾਂ ਅਲਾਸਕਾ ਏਅਰਲਾਈਨਜ਼ ਨਾਲ ਸਬੰਧਤ ਉਡਦੇ ਜਹਾਜ਼ ਦਾ ਦਰਵਾਜ਼ਾ ਟੁੱਟ ਕੇ ਡਿੱਗ ਗਿਆ ਸੀ। ਨਵੇਂ ਜਹਾਜ਼ ਤਿਆਰ ਕਰਨ ਦੇ ਮਾਮਲੇ ਵਿਚ ਬੋਇੰਗ ਆਪਣੀ ਮੁੱਖ ਵਿਰੋਧੀ ਏਅਰਬੱਸ ਤੋਂ ਕਿਤੇ ਜ਼ਿਆਦਾ ਪੱਛੜ ਚੁੱਕੀ ਹੈ।

Tags:    

Similar News