ਮਸਕ ਦੇ ਬੱਚਿਆਂ ਦੀ ਗਿਣਤੀ 18 ਤੱਕ ਪੁੱਜੀ!
ਈਲੌਨ ਮਸਕ ਦੇ ਜਾਇਜ਼-ਨਾਜਾਇਜ਼ ਬੱਚਿਆਂ ਨਾਲ ਸਬੰਧਤ ਇਕ ਮਾਮਲਾ ਅਦਾਲਤ ਪੁੱਜ ਗਿਆ ਹੈ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੂੰ ਕਾਨੂੰਨੀ ਪੇਚੇ ਵਿਚ ਉਲਝਾਉਣ ਵਾਲੀ ਇਕ ਫ਼ਿਲਮ ਅਦਾਕਾਰਾ ਦੱਸੀ ਜਾ ਰਹੀ ਹੈ।
ਨਿਊ ਯਾਰਕ : ਈਲੌਨ ਮਸਕ ਦੇ ਜਾਇਜ਼-ਨਾਜਾਇਜ਼ ਬੱਚਿਆਂ ਨਾਲ ਸਬੰਧਤ ਇਕ ਮਾਮਲਾ ਅਦਾਲਤ ਪੁੱਜ ਗਿਆ ਹੈ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੂੰ ਕਾਨੂੰਨੀ ਪੇਚੇ ਵਿਚ ਉਲਝਾਉਣ ਵਾਲੀ ਇਕ ਫ਼ਿਲਮ ਅਦਾਕਾਰਾ ਦੱਸੀ ਜਾ ਰਹੀ ਹੈ। ਹਾਲੀਵੁੱਡ ਅਦਾਕਾਰਾ ਐਂਬਰ ਹਰਡ ਅਤੇ ਮਸਕ ਨੇ 2016 ਤੋਂ 2018 ਦਰਮਿਆਨ ਡੇਟਿੰਗ ਕੀਤੀ ਅਤੇ ਐਂਬਰ ਦੀ ਭੈਣ ਵਿਟਨੀ ਦਾ ਕਹਿਣਾ ਹੈ ਕਿ ਦੋਹਾਂ ਨੇ ਕਈ ਬੱਚੇ ਪੈਦਾ ਕਰਨ ਦੀ ਯੋਜਨਾ ਬਣਾਈ ਸੀ। ਐਂਬਰ ਹਰਡ ਇਸ ਵੇਲੇ ਸਪੇਨ ਦੇ ਮੈਡਰਿਡ ਸ਼ਹਿਰ ਵਿਚ ਰਹਿ ਰਹੀ ਹੈ ਜੋ ਅਪ੍ਰੈਲ 2021 ਵਿਚ ਪਹਿਲੀ ਵਾਰ ਮਾਂ ਬਣੀ ਅਤੇ ਬੀਤੇ ਦਸੰਬਰ ਮਹੀਨੇ ਦੌਰਾਨ ਆਪਣੇ ਘਰ ਜਲਦ ਹੀ ਦੂਜਾ ਬੱਚਾ ਆਉਣ ਦੀ ਜਾਣਕਾਰੀ ਦਿਤੀ।
ਹਾਲੀਵੁੱਡ ਅਦਾਕਾਰਾ ਨੇ ਕਾਨੂੰਨੀ ਪੇਚੇ ਵਿਚ ਉਲਝਾਇਆ ਮਸਕ
ਦੂਜੇ ਪਾਸੇ ਈਲੌਨ ਮਸਕ ਦੇ ਬੱਚੇ ਦੀ ਮਾਂ ਹੋਣ ਦਾ ਦਾਅਵਾ ਕਰ ਚੁੱਕੀ ਐਸ਼ਲੀ ਸੇਂਟ ਕਲੇਅਰ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਵਾਸਤੇ 15 ਮਿਲੀਅਨ ਡਾਲਰ ਦੀ ਇਕਮੁਸ਼ਤ ਰਕਮ ਅਤੇ ਹਰ ਮਹੀਨੇ ਇਕ ਡਾਲਰ ਅਦਾਇਗੀ ਦੀ ਪੇਸ਼ਕਸ਼ ਹੋਣ ਦੀ ਰਿਪੋਰਟ ਹੈ। ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਲੇਖਿਕਾ ਐਸ਼ਲੀ ਸੇਂਟ ਕਲੇਅਰ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪੰਜ ਮਹੀਨੇ ਪਹਿਲਾਂ ਬੱਚੇ ਨੂੰ ਜਨਮ ਦਿਤਾ ਪਰ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਖਿਆਲ ਵਿਚ ਰਖਦਿਆਂ ਇਹ ਗੱਲ ਜਨਤਕ ਨਾ ਕੀਤੀ। ਵਾਲ ਸਟ੍ਰੀਟ ਜਰਨਲ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਮੁਤਾਬਕ ਈਲੌਨ ਮਸਕ ਦੇ ਬੱਚਿਆਂ ਦੀ ਗਿਣਤੀ ਜਨਤਕ ਤੌਰ ’ਤੇ ਸਾਹਮਣੇ ਆਏ ਅੰਕੜੇ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਹਫ਼ਤੇ ਪਹਿਲਾਂ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਵਿਚ ਮਸਕ ਨੂੰ 14 ਬੱਚਿਆਂ ਦਾ ਪਿਤਾ ਦੱਸਿਆ ਗਿਆ ਜਦੋਂ ਨਿਊਰਾÇਲੰਕ ਦੀ ਕਾਰਜਕਾਰੀ ਅਫ਼ਸਰ ਸ਼ਿਵੌਨ ਜ਼ਿਲਿਸ ਨੇ ਚੌਥੇ ਬੱਚੇ ਦੇ ਜਨਮ ਬਾਰੇ ਐਕਸ ’ਤੇ ਜਾਣਕਾਰੀ ਸਾਂਝੀ ਕੀਤੀ ਪਰ ਸ਼ਿਵੌਨ ਨੇ ਇਹ ਨਹੀਂ ਦੱਸਿਆ ਸੀ ਕਿ ਬੱਚੇ ਦਾ ਜਨਮ ਕਦੋਂ ਹੋਇਆ। ਸ਼ਿਵੌਨ ਅਤੇ ਮਸਕ ਦੇ ਪਹਿਲਾਂ ਤਿੰਨ ਬੱਚੇ ਹਨ ਜਿਨ੍ਹਾਂ ਵਿਚੋਂ ਜੌੜੇ ਬੱਚਿਆਂ ਦਾ ਜਨਮ ਨਵੰਬਰ 2021 ਵਿਚ ਹੋਇਆ ਜਦਕਿ ਬੇਟੀ ਅਕਾਰਡੀਆ ਨੇ 2024 ਵਿਚ ਜਨਮ ਲਿਆ। ਈਲੌਨ ਮਸਕ ਨੇ ਸਾਲ 2000 ਵਿਚ ਕੈਨੇਡੀਅਨ ਲੇਖਿਕਾ ਜਸਟਿਨ ਵਿਲਸਨ ਨਾਲ ਵਿਆਹ ਕੀਤਾ ਸੀ ਅਤੇ 2002 ਵਿਚ ਅਮਰੀਕਾ ਦੇ ਨੇਵਾਡਾ ਸੂਬੇ ਵਿਚ ਪਹਿਲੇ ਬੱਚੇ ਨੇ ਜਨਮ ਲਿਆ ਪਰ ਬੇਹੱਦ ਖਤਰਨਾਕ ਬਿਮਾਰੀ ਤੋਂ ਪੀੜਤ ਹੋਣ ਕਾਰਨ 10 ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ।
ਇਕ ਔਰਤ ਨੂੰ ਜ਼ੁਬਾਨ ਬੰਦ ਰੱਖਣ ਲਈ 15 ਮਿਲੀਅਨ ਡਾਲਰ ਦੀ ਪੇਸ਼ਕਸ਼
2008 ਵਿਚ ਮਸਕ ਅਤੇ ਵਿਲਸਨ ਦਾ ਤਲਾਕ ਹੋ ਗਿਆ ਅਤੇ ਇਸ ਮਗਰੋਂ 2010 ਵਿਚ ਬ੍ਰਿਟਿਸ਼ ਸਟਾਰ ਰਾਇਲੀ ਨਾਲ ਵਿਆਹ ਕਰਵਾ ਲਿਆ। ਦਸੰਬਰ 2014 ਵਿਚ ਰਾਇਲੀ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਪਰ ਵਾਪਸ ਲੈ ਲਈ। ਮਾਰਚ 2016 ਵਿਚ ਉਸ ਨੇ ਮੁੜ ਤਲਾਕ ਦੀ ਅਰਜ਼ੀ ਦਾਇਰ ਕੀਤੀ ਅਤੇ ਦੋਵੇਂ ਕਾਨੂੰਨੀ ਤੌਰ ’ਤੇ ਵੱਖ ਹੋ ਗਏ। ਮਸਕ ਦਾ ਮੰਨਣਾ ਹੈ ਕਿ ਦੁਨੀਆਂ ਦੀ ਆਬਾਦੀ ਬਹੁਤ ਘੱਟ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ। 2021 ਵਿਚ ਮਸਕ ਨੇ ਕਿਹਾ ਸੀ ਕਿ ਜੇ ਜ਼ਿਆਦਾ ਬੱਚੇ ਪੈਦਾ ਨਾ ਹੋਇਆ ਤਾਂ ਮਨੁੱਖਤਾ ਹੀ ਖਤਮ ਹੋ ਜਾਵੇਗੀ।