ਅਮਰੀਕਾ ਵਿਚ ਹਵਾਈ ਮੁਸਾਫਰਾਂ ਦੀ ਗਿਣਤੀ 30 ਲੱਖ ਤੱਕ ਪੁੱਜੀ

ਅਮਰੀਕਾ ਵਿਚ ਹਵਾਈ ਸਫਰ ਕਰਨ ਵਾਲਿਆਂ ਨੇ ਐਤਵਾਰ ਨੂੰ ਸਾਰੇ ਰਿਕਾਰਡ ਤੋੜ ਦਿਤੇ। ਜੀ ਹਾਂ, ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਨੇ ਦੱਸਿਆ ਕਿ ਤਕਰੀਬਨ 30 ਲੱਖ ਮੁਸਾਫਰ ਹਵਾਈ ਅੱਡਿਆਂ ਤੋਂ ਲੰਘੇ

Update: 2024-06-25 11:16 GMT

ਨਿਊ ਯਾਰਕ : ਅਮਰੀਕਾ ਵਿਚ ਹਵਾਈ ਸਫਰ ਕਰਨ ਵਾਲਿਆਂ ਨੇ ਐਤਵਾਰ ਨੂੰ ਸਾਰੇ ਰਿਕਾਰਡ ਤੋੜ ਦਿਤੇ। ਜੀ ਹਾਂ, ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਨੇ ਦੱਸਿਆ ਕਿ ਤਕਰੀਬਨ 30 ਲੱਖ ਮੁਸਾਫਰ ਹਵਾਈ ਅੱਡਿਆਂ ਤੋਂ ਲੰਘੇ ਅਤੇ ਇਹ ਅੰਕੜਾ 24 ਮਈ ਨੂੰ ਦਰਜ ਕੀਤੇ ਅੰਕੜੇ ਤੋਂ 50 ਹਜ਼ਾਰ ਵੱਧ ਬਣਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਹਵਾਈ ਮੁਸਾਫਰਾਂ ਦਾ ਅੰਕੜਾ 30 ਲੱਖ ਤੋਂ ਵੀ ਉਪਰ ਜਾ ਸਕਦਾ ਹੈ ਕਿਉਂਕਿ 4 ਜੁਲਾਈ ਤੋਂ ਵੱਡੀ ਗਿਣਤੀ ਵਿਚ ਛੁੱਟੀਆਂ ’ਤੇ ਜਾਣ ਦੀ ਯੋਜਨਾ ਬਣਾ ਰਹੇ ਹਨ।

ਐਤਵਾਰ ਨੂੰ ਬਣਿਆ ਨਵਾਂ ਰਿਕਾਰਡ

ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਨੇ ਕਿਹਾ ਕਿ 4 ਜੁਲਾਈ ਤੋਂ 8 ਜੁਲਾਈ ਦਰਮਿਆਨ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ਸਵਾ ਤਿੰਨ ਕਰੋੜ ਤੋਂ ਟੱਪ ਸਕਦੀ ਹੈ ਅਤੇ ਹਿਸ ਮਗਰੋਂ ਰੋਜ਼ਾਨਾ ਹਵਾਈ ਮੁਸਾਫਰਾਂ ਦਾ ਅੰਕੜਾ 26 ਲੱਖ ਤੋਂ 27 ਲੱਖ ਦਰਮਿਆਨ ਰਹਿ ਸਕਦਾ ਹੈ। ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ ਹਵਾਈ ਮੁਸਾਫਰਾਂ ਦੀ ਗਿਣਤੀ ਵਿਚ 5.4 ਫੀ ਸਦੀ ਵਾਧਾ ਹੋਣ ਦੇ ਆਸਾਰ ਹਨ। ਦੂਜੇ ਪਾਸੇ ਅਮਰੀਕਾ ਦੀਆਂ ਏਅਰਲਾਈਨਜ਼ ਦੇ ਇਕ ਗਰੁੱਪ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹਵਾਈ ਸਫਰ 6.3 ਫੀ ਸਦੀ ਵਧੇਗਾ ਅਤੇ ਇਸ ਦੇ ਨਾਲ ਏਅਰਲਾਈਨਜ਼ ਦੀ ਕਮਾਈ ਵਿਚ ਵੀ ਚੌਖਾ ਵਾਧਾ ਹੋ ਸਕਦਾ ਹੈ। 

Tags:    

Similar News