ਵਿਊਜ਼ ਦੇ ਚੱਕਰਾਂ ’ਚ ਕੁੜੀ ਨੇ ਸ਼ਰ੍ਹੇਆਮ ਉਤਾਰ ਦਿੱਤੀ ਅੰਡਰਵੀਅਰ, ਵੀਡੀਓ ਵਾਇਰਲ

ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੱਧ ਤੋਂ ਵੱਧ ਵਿਊਜ਼ ਲੈਣ ਲਈ ਪਤਾ ਕੀ ਕੁੱਝ ਕੀਤਾ ਜਾ ਰਿਹਾ ਹੈ, ਕੋਈ ਉਚੀ ਇਮਾਰਤ ’ਤੇ ਖੜ੍ਹ ਕੇ ਵੀਡੀਓ ਬਣਾਉਂਦਾ ਏ, ਪਹਾੜਾਂ ’ਤੇ ਖੜ੍ਹ ਕੇ, ਹੋਰ ਪਤਾ ਨਹੀਂ ਕੀ ਕੀ ਜ਼ੋਖ਼ਮ ਉਠਾਏ ਜਾਂਦੇ ਹਨ ਪਰ ਇਕ ਕੁੜੀ ਨੇ ਉਸ ਸਮੇਂ ਵਿਊਜ਼ ਲੈਣ ਦੇ ਚੱਕਰਾਂ ਵਿਚ ਸ਼ਰਮ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ;

Update: 2024-08-21 09:02 GMT

ਲੰਡਨ : ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੱਧ ਤੋਂ ਵੱਧ ਵਿਊਜ਼ ਲੈਣ ਲਈ ਪਤਾ ਕੀ ਕੁੱਝ ਕੀਤਾ ਜਾ ਰਿਹਾ ਹੈ, ਕੋਈ ਉਚੀ ਇਮਾਰਤ ’ਤੇ ਖੜ੍ਹ ਕੇ ਵੀਡੀਓ ਬਣਾਉਂਦਾ ਏ, ਪਹਾੜਾਂ ’ਤੇ ਖੜ੍ਹ ਕੇ, ਹੋਰ ਪਤਾ ਨਹੀਂ ਕੀ ਕੀ ਜ਼ੋਖ਼ਮ ਉਠਾਏ ਜਾਂਦੇ ਹਨ ਪਰ ਇਕ ਕੁੜੀ ਨੇ ਉਸ ਸਮੇਂ ਵਿਊਜ਼ ਲੈਣ ਦੇ ਚੱਕਰਾਂ ਵਿਚ ਸ਼ਰਮ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ, ਜਦੋਂ ਉਸ ਨੇ ਭਰੇ ਸ਼ਾਪਿੰਗ ਵਿਚ ਲੋਕਾਂ ਦੇ ਸਾਹਮਣੇ ਹੀ ਆਪਣੀ ਅੰਡਰਵੀਅਰ ਹੀ ਉਤਾਰ ਦਿੱਤੀ।

ਜਾਣਕਾਰੀ ਅਨੁਸਾਰ ਵੀਡੀਓ ’ਚ ਨਜ਼ਰ ਆ ਰਹੀ ਔਰਤ ਦਾ ਨਾਮ ਕਲੋਏ ਲੋਪੇਜ਼ ਦੱਸਿਆ ਜਾ ਰਿਹਾ ਹੈ ਜੋ ਬ੍ਰਿਟੇਨ ’ਚ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹੈ। ਜਿਵੇਂ ਹੀ ਇਸ ਕੁੜੀ ਨੇ ਆਪਣੀ ਅੰਡਰ ਵੀਅਰ ਉਤਾਰੀ ਤਾਂ ਉਥੇ ਮੌਜੂਦ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਹੁਣ ਇਸ ਵੀਡੀਓ ’ਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।

ਵੀਡੀਓ ਵਾਇਰਲ ਹੋਣ ਮਗਰੋਂ ਇਸ ਕੁੜੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਆਪਣਾ ਅੰਡਰਵੀਅਰ ਉਤਾਰ ਕੇ ਇਕ ਚੁਣੌਤੀ ਲਈ ਬਰੈੱਡ ਦੇ ਵਿਚਕਾਰ ਰੱਖ ਦਿੱਤਾ ਹੈ। ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਉਹ ਮਾਲ ’ਚ ਟਰਾਲੀ ਲੈ ਕੇ ਖੜ੍ਹੀ ਹੈ। ਇਸ ਤੋਂ ਬਾਅਦ ਉਹ ਆਪਣਾ ਅੰਡਰਵੀਅਰ ਲਾਹ ਕੇ ਬਰੈੱਡ ਦੀ ਟਰੇਅ ਵਿਚ ਰੱਖ ਦਿੰਦੀ ਹੈ। ਵੀਡੀਓ ਵਾਇਰਲ ਹੋਣ ’ਤੇ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਗੁੱਸਾ ਦਿਖਾਇਆ ਜਾ ਰਿਹਾ ਹੈ ਅਤੇ ਉਸ ਦੀ ਇਸ ਵਰਤਾਰੇ ਦੀ ਨਿੰਦਾ ਕੀਤੀ ਜਾ ਰਹੀ ਹੈ।

ਇਕ ਰਿਪੋਰਟ ਮੁਤਾਬਕ ਇਹ ਘਟਨਾ ਮਰਕਾਡੋਨਾ ਦੇ ਇਕ ਸੁਪਰਮਾਰਕੀਟ ਵਿਚ ਵਾਪਰੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਲੜਕੀ ਅਕਸਰ ਹੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੀ ਰਹਿੰਦੀ ਹੈ।

Tags:    

Similar News