ਮਹਿਲਾ ਟੂਰਿਸਟ ਨੇ ਸਟੈਚੂ ਨਾਲ ਕੀਤੀ ਅਸ਼ਲੀਲ ਹਰਕਤ, ਤਸਵੀਰਾਂ ਵਾਇਰਲ

ਮਹਿਲਾ ਸੈਲਾਨੀ ਦੀਆਂ ਸ਼ਰਮਨਾਕ ਹਰਕਤਾਂ ਕਰਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਮਹਿਲਾ ਸੈਲਾਨੀ ਇੱਕ ਪ੍ਰਸਿੱਧ ਮੂਰਤੀ ਨਾਲ ਅਪਮਾਨਜਨਕ ਅਤੇ ਇਤਰਾਜ਼ਯੋਗ ਹਾਲਤ ਵਿੱਚ ਉਸ ਦੀ ਫੋਟੋ ਕਲਿੱਕ ਕਰਵਾ ਰਹੀ ਹੈ।

Update: 2024-07-20 07:27 GMT

ਇਟਲੀ: ਇਟਲੀ ਦੇ ਫਲੋਰੈਂਸ ਸ਼ਹਿਰ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਤੁਸੀ ਤਸਵੀਰਾਂ ਵਿੱਚ ਵੇਖ ਇਕ ਮਹਿਲਾ ਸੈਲਾਨੀ ਦੀਆਂ ਸ਼ਰਮਨਾਕ ਹਰਕਤਾਂ ਕਰਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇੱਕ ਮਹਿਲਾ ਸੈਲਾਨੀ ਇੱਕ ਪ੍ਰਸਿੱਧ ਸਟੈਚੂ ਨਾਲ ਅਪਮਾਨਜਨਕ ਅਤੇ ਇਤਰਾਜ਼ਯੋਗ ਹਾਲਤ ਵਿੱਚ ਉਸ ਦੀ ਫੋਟੋ ਕਲਿੱਕ ਕਰਵਾ ਰਹੀ ਹੈ।

ਇਟਲੀ ਦੇ ਫਲੋਰੈਂਸ ਸ਼ਹਿਰ ਦੇ ਲੋਕ ਸੈਲਾਨੀਆਂ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਗਏ ਹਨ ਅਤੇ ਹੁਣ ਸਖਤ ਨਿਯਮ ਬਣਾਉਣ ਦੀ ਮੰਗ ਕਰ ਰਹੇ ਹਨ। ਇਹ ਪੂਰੀ ਘਟਨਾ ਇਟਲੀ ਦੇ ਫਲੋਰੈਂਸ ਸ਼ਹਿਰ ਦੀ ਹੈ। ਸ਼ਹਿਰ ਦੇ ਬੋਰਗੋ ਸਾਨ ਜੈਕੋਪੋ ਵਿੱਚ ਇੱਕ ਮਹਿਲਾ ਸੈਲਾਨੀ ਨੇ ਗਿਮਬੋਲੋਗਨਾ ਦੇ ਬਾਚਸ ਦੇ ਸਟੈਚੂ ਉੱਤੇ ਚੜ੍ਹ ਕੇ ਗਲਤ ਹਰਕਤਾਂ ਸ਼ੁਰੂ ਕਰ ਦਿੱਤੀਆਂ। ਇਕ ਔਰਤ ਮੂਰਤੀ ਦੇ ਕੋਲ ਖੜ੍ਹੀ ਹੈ ਅਤੇ ਅਸ਼ਲੀਲ ਹਰਕਤਾਂ ਕਰ ਰਹੀ ਹੈ ਅਤੇ ਮੂਰਤੀ ਦੇ ਨਾਲ ਆਪਣੇ ਸਰੀਰ ਨੂੰ ਰਗੜ ਰਹੀ ਹੈ, ਜਦਕਿ ਉਸ ਦੀ ਮਹਿਲਾ ਸਾਥੀ ਫੋਟੋਆਂ ਖਿੱਚ ਰਹੀ ਹੈ।

ਇਸ ਤੋਂ ਬਾਅਦ ਦੂਸਰੀ ਔਰਤ ਸਟੈਚੂ ਦੇ ਨੇੜੇ ਜਾ ਕੇ ‘ਅਸ਼ਲੀਲ ਹਰਕਤਾਂ’ ਕਰਨ ਲੱਗੀ। ਇਕ ਸਥਾਨਕ ਵਿਅਕਤੀ ਨੇ ਦੋਵਾਂ ਦੀ ਫੋਟੋ ਕਲਿੱਕ ਕੀਤੀ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਇਸ ਨਾਲ ਸਥਾਨਕ ਲੋਕਾਂ ‘ਚ ਗੁੱਸਾ ਫੈਲ ਗਿਆ ਅਤੇ ਦੋਵਾਂ ਔਰਤਾਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਕ ਸਥਾਨਕ ਨੇ ਕਿਹਾ ਕਿ ਫਲੋਰੈਂਸ ਇਕ ਅਜਿਹਾ ਸ਼ਹਿਰ ਹੈ ਜੋ ਇੱਥੇ ਆਉਣ ਵਾਲੇ ਲੋਕਾਂ ਨੂੰ ਸਨਮਾਨ ਦੇਣ ਲਈ ਮਜਬੂਰ ਨਹੀਂ ਕਰਦਾ। ਲੋਕ ਇੱਥੇ ਰੁੱਖਾ ਅਤੇ ਗਲਤ ਵਿਵਹਾਰ ਇਸੇ ਲਈ ਕਰ ਰਹੇ ਹਨ ਕਿਉਂਕਿ ਹਰ ਕੋਈ ਬਿਨਾਂ ਕਿਸੇ ਪਾਬੰਦੀ ਦੇ ਇਥੇ ਕੁਝ ਵੀ ਕਰ ਰਿਹਾ ਹੈ, ਪਰ ਹੁਣ ਸਥਿਤੀ ਵਿਗੜਦੀ ਜਾ ਰਹੀ ਹੈ। ਸਾਨੂੰ ਸਿੰਗਾਪੁਰ ਮਾਡਲ ਨੂੰ ਲਾਗੂ ਕਰਨ ਦੀ ਲੋੜ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ, ਜਿਸ ਮੂਰਤੀ ਨਾਲ ਔਰਤਾਂ ਦਿਖਾਈਆਂ ਗਈਆਂ ਸਨ, ਉਹ ਮੂਲ ਕਾਂਸੀ ਦੀ ਬੈਕੁਸ ਦੀ ਪ੍ਰਤੀਰੂਪ ਹੈ, ਜੋ ਕਿ 1560 ਦੇ ਦਹਾਕੇ ਵਿੱਚ ਜਿਆਮਬੋਲੋਗਨਾ ਦੁਆਰਾ ਬਣਾਈ ਗਈ ਸੀ ਅਤੇ ਬਾਰਗੇਲੋ ਮਿਊਜ਼ੀਅਮ ਵਿੱਚ ਰੱਖੀ ਗਈ ਸੀ। 2006 ਵਿਚ ਇਸ ਦੀ ਥਾਂ ‘ਤੇ ਇਕ ਪ੍ਰਤੀਕ੍ਰਿਤੀ ਸਥਾਪਿਤ ਕੀਤੀ ਗਈ ਸੀ।

Tags:    

Similar News