UK ’ਚ ਬਰਫ਼ਬਾਰੀ ਦਾ ਕਹਿਰ, ਸੈਂਕੜੇ Flights ਰੱਦ

ਯੂ.ਕੇ. ਵਿਚ ਬਰਫ਼ੀਲਾ ਮੌਸਮ ਕਹਿਰ ਢਾਹ ਰਿਹਾ ਅਤੇ ਸੈਂਕੜੇ ਫ਼ਲਾਈਟਸ ਰੱਦ ਹੋਣ ਤੋਂ ਇਲਾਵਾ ਕਈ ਥਾਵਾਂ ’ਤੇ ਸੜਕੀ ਆਵਾਜਾਈ ਠੱਪ ਹੋ ਗਈ ਹੈ

Update: 2026-01-06 13:28 GMT

ਲੰਡਨ : ਯੂ.ਕੇ. ਵਿਚ ਬਰਫ਼ੀਲਾ ਮੌਸਮ ਕਹਿਰ ਢਾਹ ਰਿਹਾ ਅਤੇ ਸੈਂਕੜੇ ਫ਼ਲਾਈਟਸ ਰੱਦ ਹੋਣ ਤੋਂ ਇਲਾਵਾ ਕਈ ਥਾਵਾਂ ’ਤੇ ਸੜਕੀ ਆਵਾਜਾਈ ਠੱਪ ਹੋ ਗਈ ਹੈ। ਸਕੂਲਾਂ ਵਿਚ ਛੁੱਟੀਆਂ ਵਧਾਉਣ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਜ਼ਿਆਦਾਤਰ ਇਲਾਕਿਆਂ ਵਿਚ ਤਾਪਮਾਨ ਮਾਇਨਸ 10 ਡਿਗਰੀ ਤੋਂ ਹੇਠਾਂ ਚੱਲ ਰਿਹਾ ਹੈ। ਬਰਫ਼ੀਲੇ ਮੌਸਮ ਦਾ ਜ਼ਿਆਦਾ ਅਸਰ ਦੱਖਣੀ ਇੰਗਲੈਂਡ ਵਿਚ ਨਜ਼ਰ ਆਇਆ ਹੈ ਜਿਸ ਦਾ ਮੁੱਖ ਕਾਰਨ ਐਟਲਾਂਟਿਕ ਵਿਚ ਬਣਿਆ ਘੱਟ ਦਬਾਅ ਵਾਲਾ ਖੇਤਰ ਰਿਹਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਵੀ ਲੋਕਾਂ ਨੂੰ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ।

ਸੜਕੀ ਅਤੇ ਰੇਲ ਆਵਾਜਾਈ ਵੀ ਹੋਈ ਠੱਪ

ਬਿਜਲੀ ਸਪਲਾਈ ਵਾਲੀਆਂ ਤਾਰਾਂ ’ਤੇ ਬਰਫ਼ ਜੰਮਣ ਕਰ ਕੇ ਟ੍ਰੇਨਜ਼ ਦੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਵੈਸਟ ਲੰਡਨ ਦੀ ਐਲਿਜ਼ਾਬੈਥ ਲਾਈਨ, ਗਰੇਟ ਵੈਸਟ੍ਰਨ ਰੇਲਵੇ ਜਾਂ ਹੀਥਰੋ ਐਕਸਪ੍ਰੈਸ ਦੀ ਆਵਾਜਾਈ ਵਿਚ ਵੱਡੀਆਂ ਔਕੜਾਂ ਆ ਰਹੀਆਂ ਹਨ। ਇਕ ਝੀਲ ਦੀ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ ਜਿਥੇ ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਦੇ ਯਤਨਾਂ ਦੌਰਾਨ ਜੰਮੀ ਹੋਈ ਝੀਲ ਵਿਚ ਘਿਰੇ ਇਕ ਬਜ਼ੁਰਗ ਨੂੰ ਕੱਢਣ ਲਈ ਇਕ ਹੋਰ ਸ਼ਖਸ ਪੁੱਜਦਾ ਹੈ ਅਤੇ ਖੁਸ਼ਕਿਸਮਤੀ ਨਾਲ ਸਫ਼ਲ ਹੋ ਜਾਂਦਾ ਹੈ। ਬਰਫ਼ੀਲੇ ਪਾਣੀ ਵਿਚੋਂ ਨਿਕਲੇ ਦੋਹਾਂ ਜਣਿਆਂ ਨੂੰ ਹਾਈਪੋਥਰਮੀਆ ਤੋਂ ਬਚਾਉਣ ਲਈ ਹਸਪਤਾਲ ਲਿਜਾਇਆ ਗਿਆ।

ਠੰਢ ਤੋੜ ਰਹੀ ਪੁਰਾਣੇ ਰਿਕਾਰਡ, 1000 ਸਕੂਲ ਬੰਦ

ਸਕੂਲਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਗਲੈਂਡ ਵਿਚ 775 ਅਤੇ ਨੌਰਥ ਆਇਰਲੈਂਡ ਵਿਚ 159 ਸਕੂਲ ਬੰਦ ਰਹੇ। ਇਸੇ ਦੌਰਾਨ ਸਕੌਟ ਰੇਲ ਵੱਲੋਂ ਕਈ ਰੂਟਾਂ ’ਤੇ ਆਵਾਜਾਈ ਠੱਪ ਰਹਿਣ ਦਾ ਐਲਾਨ ਕੀਤਾ ਗਿਆ ਹੈ। ਗਲਾਸਗੋ ਵਿਖੇ ਸਬਵੇਅ ਨੈਟਵਰਕ ਦੀਆਂ ਸੇਵਾਵਾਂ ਕਈ ਘੰਟੇ ਬੰਦ ਰਹੀਆਂ। ਅਬਰਦੀਨ ਏਅਰਪੋਰਟ ਤੋਂ ਪੰਜ ਫ਼ਲਾਈਟਸ ਰੱਦ ਹੋਣ ਅਤੇ ਦਰਜਨਾਂ ਹੋਰਨਾਂ ਦੇ ਦੇਰ ਨਾਲ ਰਵਾਨਾ ਹੋਣ ਦੀ ਰਿਪੋਰਟ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਤਰੀ ਫਰਾਂਸ ਵੱਲੋਂ ਆ ਰਹੀਆਂ ਹਵਾਵਾਂ ਇੰਗਲੈਂਡ ਦੀਆਂ ਦੱਖਣੀ ਕਾਊਂਟੀਜ਼ ਵਿਚ ਬਰਫ਼ ਦੀ ਮੋਟੀ ਚਾਦਰ ਵਿਛਾ ਸਕਦੀਆਂ ਹਨ।

Tags:    

Similar News