ਆਸਟ੍ਰੇਲੀਆ ਦੇ ਹੜ੍ਹ ਪੀੜਤਾਂ ਦੀ ਮਦਦ ਵਿਚ ਜੁਟੇ ਸਿੱਖ

ਆਸਟ੍ਰੇਲੀਆ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਵੱਲੋਂ ਮਚਾਈ ਤਬਾਹੀ ਹੋਰ ਵੀ ਭਿਆਨਕ ਬਣ ਕੇ ਉਭਰ ਰਹੀ ਹੈ ਅਤੇ ਲੋਕਾਂ ਨੂੰ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਰਿਹਾ

Update: 2025-05-27 12:12 GMT

ਮੈਲਬਰਨ : ਆਸਟ੍ਰੇਲੀਆ ਵਿਚ ਪਿਛਲੇ ਦਿਨੀਂ ਆਏ ਹੜ੍ਹਾਂ ਵੱਲੋਂ ਮਚਾਈ ਤਬਾਹੀ ਹੋਰ ਵੀ ਭਿਆਨਕ ਬਣ ਕੇ ਉਭਰ ਰਹੀ ਹੈ ਅਤੇ ਲੋਕਾਂ ਨੂੰ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਰਿਹਾ ਹੇ। ਹਾਲਾਤ ਨੂੰ ਵੇਖਦਿਆਂ ਮੈਲਬਰਨ ਨਾਲ ਸਬੰਧਤ ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ ਦੇ ਮੈਂਬਰ 1200 ਕਿਲੋਮੀਟਰ ਦਾ ਸਫ਼ਰ ਕਰ ਕੇ ਹੜ੍ਹ ਪੀੜਤ ਇਲਾਕਿਆਂ ਵਿਚ ਪੁੱਜੇ ਅਤੇ ਲੋੜਵੰਦਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੇ। ਨਿਊ ਸਾਊਥ ਵੇਲਜ਼ ਦੇ ਤਾਰੀ ਕਸਬੇ ਵਿਚ ਸਿੱਖ ਵਾਲੰਟੀਅਰਜ਼ ਨੇ ਡੇਰਾ ਲਾਇਆ ਹੈ ਅਤੇ ਇਥੋਂ ਪੇਂਡੂ ਇਲਾਕਿਆਂ ਵਿਚ ਲੰਗਰ ਪਹੁੰਚਾਇਆ ਜਾ ਰਿਹਾ ਹੈ। ਇਲਾਕੇ ਦੇ ਕਿਸਾਨ ਮਾਰਕ ਕਾਪਾ ਨੇ ਦੱਸਿਆ ਕਿ ਉਸ ਨੇ ਤਿੰਨ ਦਿਨ ਬਾਅਦ ਗਰਮ ਚਾਹ ਪੀਤੀ ਅਤੇ ਖਾਣ ਨੂੰ ਰੋਟੀ ਨਸੀਬ ਹੋਈ।

ਨਿਊ ਸਾਊਥ ਵੇਲਜ਼ ਵਿਚ ਲੋਕਾਂ ਦਾ ਭਾਰੀ ਨੁਕਸਾਨ

ਇਥੇ ਦਸਣਾ ਬਣਦਾ ਹੈ ਕਿ ਨਿਊ ਸਾਊਥ ਵੇਲਜ਼ ਦੀ ਹੰਟਰ ਅਤੇ ਮੱਧ ਉਤਰੀ ਇਨਾਕਿਆਂ ਵਿਚ ਹੜ੍ਹਾਂ ਕਾਰਨ 50 ਹਜ਼ਾਰ ਤੋਂ ਵੱ ਲੋਕ ਪ੍ਰਭਾਵਤ ਹੋਏ। ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਤਿੰਨ ਹਜ਼ਾਰ ਖਾਣੇ ਲੋਕਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਜ਼ਿਆਦਾ ਜਗ੍ਹਾ ਨਾ ਹੋਣ ਦੇ ਬਾਵਜੂਦ ਸਿੱਖ ਜਥੇਬੰਦੀਆਂ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦੇ ਯਤਨ ਕੀਤੇ ਜ ਰਹੇ ਹਨ। ਸਿੱਖ ਵਾਲੰਟੀਅਰਜ਼ ਵੱਲੋਂ 2017 ਤੋਂ ਲੰਗਰ ਸੇਵਾ ਦੀ ਮੁਹਿੰਮ ਆਰੰਭੀ ਗਈ ਹੈ ਜਦੋਂ ਜੰਗਲਾਂ ਦੀ ਅੱਗ ਨੇ ਵੱਡਾ ਨੁਕਸਾਨ ਕੀਤਾ ਅਤੇ ਦੂਜੇ ਪਾਸੇ ਹੜ੍ਹਾਂ ਨੇ ਤਬਾਹੀ ਮਚਾ ਦਿਤੀ। ਇਸ ਮਗਰੋਂ ਕੋਰੋਨਾ ਮਹਾਮਾਰੀ ਦੌਰਾਨ ਵੀ ਲੋੜਵੰਦਾਂ ਤੱਕ ਲੰਗਰ ਅਤੇ ਦਵਾਈ ਪਹੁੰਚਾਉਣ ਦੀ ਸੇਵਾ ਬਾਦਸਤੂਰ ਜਾਰੀ ਰਹੀ। 

Tags:    

Similar News