ਕੈਲੀਫੋਰਨੀਆ 'ਚ ਅੱਗ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਿੱਖ ਸੰਸਥਾਵਾਂ ਆਈਆਂ ਅੱਗੇ

ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਵੱਲੋਂ ਮਚਾਈ ਭਾਰੀ ਤਬਾਹੀ ਦੇ ਦਰਮਿਆਨ ਸਿੱਖ ਸੰਸਥਾਵਾਂ ਮੱਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।;

Update: 2025-01-13 14:13 GMT

ਕੈਲੀਫੋਰਨੀਆ, ਕਵਿਤਾ : ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਵੱਲੋਂ ਮਚਾਈ ਭਾਰੀ ਤਬਾਹੀ ਦੇ ਦਰਮਿਆਨ ਸਿੱਖ ਸੰਸਥਾਵਾਂ ਮੱਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਪੂਰੀ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਜਾਣ ਪੰਜਾਬੀ ਓਥੇ ਮਦਦ ਕਰਨ ਲਈ ਪਹੁੰਚ ਹੀ ਜਾਂਦੇ ਹਨ। ਅਜਿਹੇ ਵਿੱਚ ਕੈਲੀਫੋਰਨੀਆ ਵਿੱਚ ਵੀ ਅੱਗ ਨੇ ਤਾੰਡਵ ਮਚਾਇਆ ਹੋਇਆ ਹੈ ਤੇ ਹੁਣ ਫਿਰ ਸਿੱਖ ਸੰਸਥਾਵਾਂ ਵੱਡੇ ਪਧਰ ਤੇ ਅੱਗੇ ਆ ਚੁੱਕੀਆਂ ਹਨ ਤੇ ਪ੍ਰਭਾਵਿਤ ਲੋਕਾਂ ਜਾਂ ਕਹਿ ਲਿਈਏ ਲੋੜਵੰਦ ਲੋਕਾਂ ਲਈ ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਿਹੀ ਹੈ। ਤੁਹਾਨੂੰ ਦੱਸ ਦਈਏ ਕਿ ਇਨਾਂ ਸੰਸਥਾਵਾਂ ਵਿਚ ਪ੍ਰਮੁੱਖ ਤੌਰ 'ਤੇ ਖਾਲਸਾ ਏਡ, ਗੁਰਦੁਆਰਾ ਫਰੀਮਾਂਟ, ਗੁਰਦੁਆਰਾ ਯੂਬਾ ਸਿਟੀ,ਗੁਰਦੁਆਰਾ ਵੈਸਟ ਸੈਕਰਾਮੈਂਟੋ, ਗੁਰਦੁਆਰਾ ਬਰਾਡਸ਼ਾਅ ਸੈਕਰਾਮੈਂਟੋ, ਲਾਸ ਏਂਜਲਸ ਖੇਤਰ ਵਿਚਲੇ ਸਾਰੇ ਗੁਰੂ ਘਰ ਸ਼ਾਮਿਲ ਹਨ।

ਸਮੁੱਚੇ ਤੱਟੀ ਦੱਖਣੀ ਕੈਲੀਫੋਰਨੀਆ ਤੇ ਆਸ ਪਾਸ ਦੇ ਖੇਤਰ ਵਿਚ ਲੱਗੀ ਭਿਆਨਕ ਜੰਗਲੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਹਾਲਾਂ ਕਿ ਅੱਗ ਬੁਝਾਊ ਅਮਲੇ ਨੂੰ ਕੁਝ ਹੱਦ ਤੱਕ ਅੱਗ ਬੁਝਾਉਣ ਵਿਚ ਸਫਲਤਾ ਮਿਲੀ ਹੈ ਪਰੰਤੂ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿਸ ਕਾਰਨ ਅੱਗ ਹੋਰ ਭੜਕ ਸਕਦੀ ਹੈ। ਲਾਸ ਏਂਜਲਸ ਕਾਊਂਟੀ ਡਾਕਟਰੀ ਜਾਂਚ ਅਧਿਕਾਰੀਆਂ ਅਨੁਸਾਰ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ ਜਦ ਕਿ 56 ਵਰਗ ਮੀਲ ਵਿਚ ਫੈਲਿਆ 36000 ਏਕੜ ਜੰਗਲੀ ਰਕਬਾ ਸੜ ਕੇ ਸਵਾਹ ਹੋ ਗਿਆ ਹੈ।

ਪਾਲੀਸਾਡੇਸ ਦੀ ਅੱਗ ਜੋ ਲਾਸ ਏਂਜਲਸ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਅੱਗ ਹੈ, ਵਿਚ 20,000 ਏਕੜ ਜੰਗਲ ਸੜ ਗਏ ਹਨ। 12000 ਤੋਂ ਵਧ ਘਰ ਤੇ ਹੋਰ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਡੇਢ ਲੱਖ ਤੋਂ ਵਧ ਲੋਕ ਘਰੋਂ ਬੇਘਰ ਹੋ ਗਏ ਹਨ। ਐਲਟਾਡੇਨਾ ਨੇੜੇ ਈਟੋਨ ਖੇਤਰ ਵਿਚ ਲੱਗੀ ਅੱਗ ਉਪਰ ਕੇਵਲ 3% ਤੱਕ ਕਾਬੂ ਪਾਇਆ ਜਾ ਸਕਿਆ ਹੈ ਜਦ ਕਿ ਅੱਗ 13600 ਏਕੜ ਵਿਚ ਲੱਗੀ ਹੋਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੇ ਕਿਹਾ ਹੈ ਕਿ ਮੈਕਸੀਕੋ ਤੋਂ ਅੱਗ ਬੁਝਾਊ ਅਮਲਾ ਛੇਤੀ ਈਟੋਨ ਪਹੁੰਚ ਜਾਵੇਗਾ ਜਿਥੇ ਪਹਿਲਾਂ ਹੀ 10000 ਤੋਂ ਵਧ ਵਰਕਰ ਤੇ ਹੋਰ ਕਾਮੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਕੈਲੀਫੋਰਨੀਆ ਤੋਂ ਹੁਸਨ ਲੜੋਆ ਬੰਗਾ

Tags:    

Similar News