ਅਮਰੀਕਾ ਵਿਚ ਭੀੜ ’ਤੇ ਚੱਲੀਆਂ ਗੋਲੀਆਂ, 3 ਹਲਾਕ
ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਭੀੜ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋਗ ਈ ਅਤੇ ਤਿੰਨ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਵਰਜੀਨੀਆ : ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਭੀੜ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ ਘੱਟੋ ਘੱਟ ਤਿੰਨ ਜਣਿਆਂ ਦੀ ਮੌਤ ਹੋਗ ਈ ਅਤੇ ਤਿੰਨ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਸਪੌਟਸਿਲਵੇਨੀਆ ਕਾਊਂਟੀ ਦੇ ਓਲਡ ਗਰੀਨਵਿਚ ਸਰਕਲ ਵਿਚ ਗੋਲੀਬਾਰੀ ਦੀ ਵਾਰਦਾਤ ਮੰਗਲਵਾਰ ਸ਼ਾਮ ਤਕਰੀਬਨ 5.30 ਵਜੇ ਵਾਪਰੀ। ਸਪੌਟਸਿਲਵੇਨੀਆ ਕਾਊਂਟੀ ਦੇ ਸ਼ੈਰਿਫ ਦਫ਼ਤਰ ਮੁਤਾਬਕ ਗੋਲੀਬਾਰੀ ਦਾ ਨਿਸ਼ਾਨਾ ਬਣੇ ਲੋਕਾਂ ਵਿਚੋਂ ਕੁਝ ਅੱਲ੍ਹੜ ਉਮਰ ਦੇ ਸਨ। ਸੀ.ਬੀ.ਐਸ. ਦੀ ਰਿਪੋਰਟ ਮੁਤਾਬਕ ਪੁਲਿਸ ਵੱਲੋਂ ਦੋ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਪਰ ਜਾਂਚਕਰਤਾਵਾਂ ਵੱਲੋਂ ਤਸਦੀਕ ਨਹੀਂ ਕੀਤੀ ਗਈ ਕਿ ਇਹ ਗ੍ਰਿਫ਼ਤਾਰੀਆਂ ਗੋਲੀਬਾਰੀ ਨਾਲ ਸਬੰਧਤ ਹਨ।
ਵਰਜੀਨੀਆ ਸੂਬੇ ਵਿਚ ਵਾਪਰੀ ਵਾਰਦਾਤ
ਸ਼ੈਰਿਫ ਦਫ਼ਤਰ ਨਾਲ ਸਬੰਧਤ ਐਲਿਜ਼ਾਬੈਥ ਸਕੌਟ ਨੇ ਦੱਸਿਆ ਕਿ ਫਿਲਹਾਲ ਸ਼ੱਕੀ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਅਤੇ ਇਹ ਵੀ ਸੰਭਵ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਦੀ ਗਿਣਤੀ ਇਕ ਤੋਂ ਵੱਧ ਹੋਵੇ। ਜ਼ਖਮੀਆਂ ਨੂੰ ਹਪਸਤਾਲ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਗੋਲੀਬਾਰੀ ਦੇ ਮੱਦੇਨਜ਼ਰ ਬੁੱਧਵਾਰ ਸਵੇਰੇ ਫਰੈਡਰਿਕਜ਼ਬਰਗ ਸਿਟੀ ਪਬਲਿਕ ਸਕੂਲ 2 ਘੰਟੇ ਦੀ ਦੇਰੀ ਨਾਲ ਲੱਗਣਗੇ।
ਤਿੰਨ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ
ਦੱਸ ਦੇਈਏ ਕਿ ਅਮਰੀਕਾ ਵਿਚ ਗੰਨ ਕਲਚਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਬਾਇਡਨ ਸਰਕਾਰ ਵੇਲੇ ਬੰਦੂਕਾਂ ਰੱਖਣ ਨਾਲ ਸਬੰਧਤ ਸਖ਼ਤ ਕਾਨੂੰਨ ਲਿਆਉਣ ਦੇ ਯਤਨ ਕੀਤੇ ਗਏ ਪਰ ਗੰਨ ਲੌਬੀ ਐਨੀ ਮਜ਼ਬੂਤ ਸਾਬਤ ਹੋਈ ਕਿ ਸਰਕਾਰ ਦੀ ਇਕ ਨਾਲ ਚੱਲਣ ਦਿਤੀ।