ਸਾਊਦੀ ਅਰਬ ਨੇ ਭਾਰਤੀਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਸਾਊਦੀ ਅਰਬ ਤੋਂ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਐ ਕਿਉਂਕਿ ਉਥੋਂ ਦੀ ਸਰਕਾਰ ਵੱਲੋਂ ਭਾਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਨਵੀਂ ਵੀਜ਼ਾ ਸੀਰੀਜ਼ ਦਾ ਐਲਾਨ ਕੀਤਾ ਗਿਆ ਏ, ਜਿਸ ਦੇ ਤਹਿਤ ਭਾਰਤੀ ਲੋਕ ਆਸਾਨੀ ਨਾਲ ਸਾਊਦੀ ਅਰਬ ਦਾ ਵੀਜ਼ਾ ਹਾਸਲ ਕਰ ਸਕਦੇ ਨੇ।

Update: 2024-07-05 14:45 GMT

ਰਿਆਦ : ਸਾਊਦੀ ਅਰਬ ਤੋਂ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਐ ਕਿਉਂਕਿ ਉਥੋਂ ਦੀ ਸਰਕਾਰ ਵੱਲੋਂ ਭਾਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਨਵੀਂ ਵੀਜ਼ਾ ਸੀਰੀਜ਼ ਦਾ ਐਲਾਨ ਕੀਤਾ ਗਿਆ ਏ, ਜਿਸ ਦੇ ਤਹਿਤ ਭਾਰਤੀ ਲੋਕ ਆਸਾਨੀ ਨਾਲ ਸਾਊਦੀ ਅਰਬ ਦਾ ਵੀਜ਼ਾ ਹਾਸਲ ਕਰ ਸਕਦੇ ਨੇ।

ਸਾਊਦੀ ਅਰਬ ਵੱਲੋਂ ਭਾਰਤੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਨਵੀਂ ਵੀਜ਼ਾ ਸੀਰੀਜ਼ ਦਾ ਐਲਾਨ ਕੀਤਾ ਗਿਆ ਏ, ਜਿਸ ਤਹਿਤ ਭਾਰਤ ਦੇ ਲੋਕ ਆਸਾਨੀ ਨਾਲ ਸਾਊਦੀ ਦਾ ਵੀਜ਼ਾ ਹਾਸਲ ਕਰ ਸਕਣਗੇ ਅਤੇ ਉਥੇ ਘੁੰਮ ਸਕਣਗੇ। ਦਰਅਸਲ ਸਾਊਦੀ ਸਰਕਾਰ ਵੱਲੋਂ ਸਟਾਪਓਵਰ ਵੀਜ਼ਾ, ਈ ਵੀਜ਼ਾ ਸਰਵਿਸ ਅਤੇ ਵੀਜ਼ਾ ਆਨ ਅਰਾਈਵਲ ਦੀ ਸੁਵਿਧਾ ਦਿੱਤੀ ਗਈ ਐ। ਇਨ੍ਹਾਂ ਵੀਜ਼ਿਆਂ ਜ਼ਰੀਏ ਸੈਲਾਨੀ ਰਿਆਦ ਅਤੇ ਜੇਦਾਹ ਵਰਗੇ ਸ਼ਹਿਰਾਂ ਦੇ ਨਾਲ ਨਾਲ ਲਾਲ ਸਾਗਰ ਅਤੇ ਅਲ ਉਲਾ ਵਰਗੇ ਪ੍ਰਾਚੀਨ ਸ਼ਹਿਰਾਂ ਵਿਚ ਘੁੰਮ ਸਕਣਗੇ। ਸਾਊਦੀ ਵੱਲੋਂ ਜਾਰੀ ਨਵੀਂ ਗਾਈਡ ਲਾਈਨ ਅਤੇ ਵੀਜ਼ਾ ਦੇ ਬਦਲਾਂ ਨੂੰ ਵੱਖ ਵੱਖ ਤਰ੍ਹਾਂ ਦੀ ਯਾਤਰਾ ਜ਼ਰੂਰਤ ਨੂੰ ਪੂਰਾ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਐ।

ਭਾਰਤੀ ਯਾਤਰੀਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਮੁੰਬਈ, ਦਿੱਲੀ, ਕੋਚੀ, ਚੇਨੱਈ, ਹੈਦਰਬਾਦ, ਅਹਿਮਦਾਬਾਦ, ਬੰਗਲੁਰੂ, ਲਖਨਊ, ਕੋਲਕਾਤਾ ਅਤੇ ਕਾਲੀਕਟ ਵਿਚ 10 ਵੀਜ਼ਾ ਸੁਵਿਧਾ ਕੇਂਦਰ ਮੌਜੂਦ ਨੇ। ਕਈ ਦੂਜੇ ਸ਼ਹਿਰਾਂ ਵਿਚ ਵੀ ਅਜਿਹੇ ਕੇਂਦਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਐ। ਦਰਅਸਲ ਸਾਊਦੀ ਅਰਬ ਵਿਜ਼ਨ 2030 ਦੇ ਤਹਿਤ ਅਜਿਹਾ ਕਰ ਰਿਹਾ ਏ, ਜਿਸ ਦਾ ਟੀਚਾ 2030 ਤੱਕ 75 ਲੱਖ ਭਾਰਤੀ ਯਾਤਰੀਆਂ ਨੂੰ ਸਾਊਦੀ ਅਰਬ ਬੁਲਾਉਣ ਦਾ ਏ। ਸਾਊਦੀ ਸਰਕਾਰ ਇਸ ਸਮੇਂ ਭਾਰਤ ਨੂੰ ਵੱਡੇ ਬਜ਼ਾਰ ਦੇ ਤੌਰ ’ਤੇ ਦੇਖ ਰਹੀ ਐ। ਸਾਊਦੀ ਅਰਬ ਦਾ ਮੌਜੂਦਾ ਟੀਚਾ ਸਾਲ 2024 ਦੇ ਆਖ਼ਰ ਤੱਕ ਸੈਲਾਨੀਆਂ ਦੀ ਗਿਣਤੀ 22 ਲੱਖ ਕਰਨ ਦਾ ਟੀਚਾ ਏ।

ਭਾਰਤੀ ਯਾਤਰੀ ਹੁਣ ਸਾਊਦੀ ਦੇ ਸਪਾਟਓਵਰ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਨੇ, ਜਿਸ ਦੀ ਮਿਆਦ 96 ਘੰਟੇ ਹੋਵੇਗੀ ਅਤੇ ਇਸ ਨੂੰ ਪ੍ਰਸਾਸ਼ਨ ਅਤੇ ਬੀਮਾ ਸੇਵਾਵਾਂ ਦੇ ਲਈ ਮਾਮੂਲੀ ਫ਼ੀਸ ’ਤੇ ਸਾਊਦੀ ਏਅਰਲਾਈਨ ਦੀ ਵੈਬਸਾਈਟ ’ਤੇ 90 ਦਿਨ ਪਹਿਲਾਂ ਹਾਸਲ ਕੀਤਾ ਜਾ ਸਕਦਾ ਏ। ਵੀਜ਼ਾ ਆਨ ਅਰਾਈਵਲ ਦਾ ਬਦਲ ਵੀ ਸਾਊਦੀ ਅਰਬ ਵੱਲੋਂ ਦਿੱਤਾ ਜਾ ਰਿਹਾ ਏ। ਐਂਟਰੀ ਟਿਕਟਾਂ ਦੇ ਨਾਲ ਅਮਰੀਕਾ, ਬ੍ਰਿਟੇਨ ਜਾਂ ਸ਼ੈਨੇਗਨ ਦੇਸ਼ਾਂ ਤੋਂ ਆਮ ਸੈਲਾਨੀ ਜਾਂ ਕਾਰੋਬਾਰੀ ਵੀਜ਼ਾ ਦੇ ਬਰਾਬਰ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਯਾਤਰੀ ਸਾਊਦੀ ਵਿਚ ਏਅਰਪੋਰਟ ’ਤੇ ਸਿੱਧਾ ਵੀਜ਼ਾ ਹਾਸਲ ਕਰ ਸਕਦੇ ਨੇ।

ਇਨ੍ਹਾਂ ਦੇਸ਼ਾਂ ਵਿਚ ਸਥਾਈ ਨਿਵਾਸ ਵਾਲੇ ਲੋਕ ਸਾਊਦੀ ਅਰਬ ਹਵਾਈ ਅੱਡਿਆਂ ’ਤੇ ਸਵੈ ਸੇਵਾ ਕਿਓਸਕ ਜਾਂ ਪਾਸਪੋਰਟ ਕੰਟਰੋਲ ਦਫ਼ਤਰਾਂ ਵਿਚ ਬੇਨਤੀ ਕਰ ਸਕਦੇ ਨੇ। ਇਸ ਦੇ ਨਾਲ ਹੀ ਜੋ ਲੋਕ ਲੋੜੀਂਦੇ ਮਾਪਦੰਡਾਂ ਦੇ ਤਹਿਤ ਪਾਤਰ ਨਹੀਂ ਹਨ, ਉਹ ਭਾਰਤ ਵਿਚ ਤਾਸ਼ੀਰ ਕੇਂਦਰਾਂ ਦੇ ਜ਼ਰੀਏ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ। ਇਸ ਪ੍ਰਕਿਰਿਆ ਵਿਚ ਦਸਤਾਵੇਜ਼ ਤਿਆਰ ਕਰਨਾ, ਅਪੁਆਇੰਟਮੈਂਟ ਬੁਕਿੰਗ, ਅਰਜ਼ੀ ਜਮ੍ਹਾਂ ਕਰਨਾ, ਬਾਇਓਮੈਟ੍ਰਿਕ ਨਾਮਜ਼ਦਗੀ ਅਤੇ ਪਾਸਪੋਰਟ ਸ਼ਾਮਲ ਐ। ਇਹ ਸਾਰੇ ਵੀਜ਼ਾ ਉਮਰਾ ਕਰਨ ਲਈ ਵੀ ਮੰਨਣਯੋਗ ਹੋਣਗੇ।

Tags:    

Similar News