ਟਰੰਪ ਨਾਲ ਮੁਲਾਕਾਤ ਲਈ ਅਮਰੀਕਾ ਪੁੱਜੇ ਰੂਸ ਦੇ ਰਾਸ਼ਟਰਪਤੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਮਰੀਕਾ ਦੌਰੇ ’ਤੇ ਪੁੱਜ ਗਏ ਅਤੇ ਉਨ੍ਹਾਂ ਦਾ ਵੱਡਾ ਕਾਫ਼ਲਾ ਸੜਕਾਂ ਤੋਂ ਲੰਘਦਾ ਨਜ਼ਰ ਆਇਆ
ਅਲਾਸਕਾ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਮਰੀਕਾ ਦੌਰੇ ’ਤੇ ਪੁੱਜ ਗਏ ਅਤੇ ਉਨ੍ਹਾਂ ਦਾ ਵੱਡਾ ਕਾਫ਼ਲਾ ਸੜਕਾਂ ਤੋਂ ਲੰਘਦਾ ਨਜ਼ਰ ਆਇਆ। ਪੁਤਿਨ ਨੇ ਹੈਰਾਨਕੁੰਨ ਬਿਆਨ ਰਾਹੀਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਸ਼ਾਂਤੀ ਯਤਨਾਂ ਦੀ ਸ਼ਲਾਘਾ ਕੀਤੀ। ਕ੍ਰੈਮਲਿਨ ਵੱਲੋਂ ਜਾਰੀ ਇਕ ਵੀਡੀਓ ਵਿਚ ਪੁਤਿਨ ਨੇ ਕਿਹਾ, ‘‘ਟਰੰਪ ਸਰਕਾਰ ਜੰਗ ਰੋਕਣ ਅਤੇ ਸਾਰੀਆਂ ਧਿਰਾਂ ਦੇ ਹਿਤਾਂ ਦੇ ਫਾਇਦੇ ਵਾਲਾ ਸਮਝੌਤਾ ਕਰਵਾਉਣ ਲਈ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ।
ਸੜਕਾਂ ਤੋਂ ਲੰਘਦਾ ਨਜ਼ਰ ਆਇਆ ਵੱਡਾ ਕਾਫ਼ਲਾ
ਇਸੇ ਦੌਰਾਨ ਟਰੰਪ ਨੇ ਕਿਹਾ ਕਿ ਪੁਤਿਨ ਨਾਲ ਹੋਣ ਵਾਲੀ ਮੁਲਾਕਾਤ ਅਸਫ਼ਲ ਰਹਿਣ ਦੇ ਆਸਾਰ ਸਿਰਫ਼ 25 ਫੀ ਸਦੀ ਹਨ। ਜੇ ਮੁਲਾਕਾਤ ਸਫ਼ਲ ਰਹਿੰਦੀ ਹੈ ਤਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੂੰ ਵੀ ਅਲਾਸਕਾ ਸੱਦ ਕੇ ਤਿੰਨ ਧਿਰਾਂ ਵਾਲੀ ਬੈਠਕ ਕਰ ਸਕਦੇ ਹਨ। ਦੂਜੇ ਪਾਸੇ ਟਰੰਪ-ਪੁਤਿਨ ਦੀ ਮੁਲਾਕਾਤ ਤੋਂ ਪਹਿਲਾਂ ਅਲਾਸਕਾ ਵਿਖੇ ਯੂਕਰੇਨ ਦੀ ਹਮਾਇਤ ਵਿਚ ਰੈਲੀ ਕੱਢੀ ਗਈ। ਟਰੰਪ ਸਾਫ਼ ਲਫ਼ਜ਼ਾਂ ਵਿਚ ਆਖ ਚੁੱਕੇ ਹਨ ਕਿ ਪੁਤਿਨ ਜੰਗ ਖਤਮ ਕਰਨ ਵਾਸਤੇ ਤਿਆਰ ਹਨ ਪਰ ਇਸ ਵਾਸਤੇ ਦੋਹਾਂ ਧਿਰਾਂ ਦੀ ਸਹਿਮਤੀ ਲਾਜ਼ਮੀ ਹੋਵੇਗੀ। ਟਰੰਪ ਨੇ ਪਹਿਲੀ ਮੁਲਾਕਾਤ ਨੂੰ ਸ਼ਤਰੰਜ ਦੀ ਖੇਡ ਦੱਸਿਆ ਜਿਸ ਮਗਰੋਂ ਦੂਜੀ ਬੈਠਕ ਦਾ ਰਾਹ ਪੱਧਰਾ ਹੋਵੇਗਾ।