ਰੂਸ ਨੇ ਬਣਾਈ ਕੈਂਸਰ ਦੀ ਵੈਕਸੀਨ
ਰੂਸ ਵੱਲੋਂ ਕੈਂਸਰ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਰਾਹੀਂ ਟਿਊਮਰ ਦਾ ਵਧਣਾ ਰੁਕ ਜਾਂਦਾ ਹੈ ਅਤੇ ਕੈਂਸਰ ਸੈਲ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ।;
ਮਾਸਕੋ : ਰੂਸ ਵੱਲੋਂ ਕੈਂਸਰ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਰਾਹੀਂ ਟਿਊਮਰ ਦਾ ਵਧਣਾ ਰੁਕ ਜਾਂਦਾ ਹੈ ਅਤੇ ਕੈਂਸਰ ਸੈਲ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲਾਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਪ੍ਰੀਨ ਨੇ ਦੱਸਿਆ ਕਿ 2025 ਵਿਚ ਮੁਲਕ ਦੇ ਲੋਕਾਂ ਨੂੰ ਇਹ ਵੈਕਸੀਨ ਮੁਫ਼ਤ ਦਿਤੀ ਜਾਵੇਗੀ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਵੈਕਸੀਨ ਦੇ ਕਲੀਨਿਕਨ ਟ੍ਰਾਇਲ ਦੌਰਾਨ ਪਤਾ ਲੱਗਾ ਕਿ ਕੈਂਸਰ ਦੀ ਰੋਕਥਾਮ ਵਿਚ ਇਹ ਬੇਹੱਦ ਕਾਰਗਰ ਸਾਬਤ ਹੁੰਦੀ ਹੈ। ਚੇਤੇ ਰਹੇ ਕਿ ਇਸ ਸਾਲ ਦੇ ਸ਼ੁਰੂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਮੁਲਕ ਕੈਂਸਰ ਦੀ ਵੈਕਸੀਨ ਬਣਾਉਣ ਦੇ ਬੇਹੱਦ ਨੇੜੇ ਪੁੱਜ ਚੁੱਕਾ ਹੈ। ਵਿਗਿਆਨੀਆਂ ਮੁਤਾਬਕ ਕੈਂਸਰ ਦੀ ਵੈਕਸੀਨ ‘ਮੈਸੰਜਰ ਆਰ.ਐਲ.ਏ.’ ’ਤੇ ਆਧਾਰਤ ਹੈ।
2025 ਵਿਚ ਮੁਲਕ ਦੇ ਲੋਕਾਂ ਨੂੰ ਮੁਫ਼ਤ ਵਿਚ ਲੱਗਣਗੇ ਟੀਕੇ
ਐਮ-ਆਰ.ਐਨ.ਏ. ਮਨੁੱਖੀ ਜੈਨੇਟਿਕ ਕੋਡ ਦਾ ਇਕ ਛੋਟਾ ਜਿਹਾ ਹਿੱਸਾ ਹੈ ਜੋ ਸਾਡੇ ਸੈੱਲਜ਼ ਵਿਚ ਪ੍ਰੋਟੀਨ ਬਣਾਉਂਦਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵੀ ਲੋਕਾਂ ਨੂੰ ਐਮ-ਆਰ.ਐਨ.ਏ. ਆਧਾਰਤ ਵੈਕਸੀਨ ਦੇ ਟੀਕੇ ਹੀ ਲਾਏ ਗਏ। ਸੌਖੇ ਤਰੀਕੇ ਨਾਲ ਸਮਝਿਆ ਜਾਵੇ ਤਾਂ ਜਦੋਂ ਸਾਰੇ ਸਰੀਰ ’ਤੇ ਕੋਈ ਵਾਇਰਸ ਜਾਂ ਬੈਕਟੀਰੀਆ ਹਮਲਾ ਕਰਦਾ ਹੈ ਤਾਂ ਐਮ-ਆਰ.ਐਨੇ.ਏ. ਤਕਨੀਕ ਸਾਡੇ ਸੈੱਲਜ਼ਜ ਨੂੰ ਵਾਇਰਸ ਜਾਂ ਬੈਕਟੀਰੀਆ ਦਾ ਟਾਕਰਾ ਕਰਨ ਵਾਸਤੇ ਪ੍ਰੋਟੀਨ ਤਿਆਰ ਕਰਨ ਦਾ ਸੁਨੇਹਾ ਭੇਜਦੀ ਹੈ। ਇਸ ਨਾਲ ਸਾਡੇ ਇਮਿਊਨ ਸਿਸਟਮ ਨੂੰ ਲੋੜੀਂਦਾ ਪ੍ਰੋਟੀਨ ਮਿਲ ਜਾਂਦਾ ਹੈ ਅਤੇ ਐਂਟੀਬੌਡੀਜ਼ ਬਣਨ ਲਗਦੇ ਹਨ। ਰੂਸ ਵੱਲੋਂ ਵਿਕਸਤ ਵੈਕਸੀਨ ਦੁਨੀਆਂ ਦੇ ਹੋਰਨਾਂ ਮੁਲਕਾਂ ਤੱਕ ਕਦੋਂ ਪਹੁੰਚੇਗੀ, ਫਿਲਹਾਲ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਇਸ ਦੀ ਸੰਭਾਵਤ ਕੀਮਤ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
21ਵੀਂ ਸਦੀ ਦੀ ਸਭ ਤੋਂ ਵੱਡੀ ਖੋਜ ਹੋਣ ਦਾ ਦਾਅਵਾ
ਦੱਸ ਦੇਈਏ ਕਿ ਭਾਰਤ ਵਿਚ 2022 ਦੌਰਾਨ ਕੈਂਸਰ ਦੇ 14 ਲੱਖ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆਏ ਜਿਨ੍ਹਾਂ ਵਿਚੋਂ ਔਰਤਾਂ ਦੀ ਗਿਣਤੀ ਜ਼ਿਆਦਾ ਰਹੀ। ਇਸ ਤੋਂ ਇਲਾਵਾ 2022 ਦੌਰਾਨ 9 ਲੱਖ 16 ਹਜ਼ਾਰ ਲੋਕਾਂ ਦੀ ਕੈਂਸਰ ਕਾਰਨ ਮੌਤ ਹੋਈ। ਆਉਂਦੇ ਪੰਜ ਸਾਲ ਦੌਰਾਨ ਭਾਰਤ ਵਿਚ 12 ਫੀ ਸਦੀ ਦੀ ਦਰ ਨਾਲ ਕੈਂਸਰ ਦੇ ਮਰੀਜ਼ ਵਧ ਸਕਦੇ ਹਨ ਪਰ ਸਭ ਤੋਂ ਵੱਡੀ ਚੁਣੌਤੀ ਘੱਟ ਉਮਰ ਵਿਚ ਕੈਂਸਰ ਦਾ ਸ਼ਿਕਾਰ ਹੋਣ ਵਾਲਿਆਂ ਦੀ ਹੈ। ਨੇਚਰ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ ਘੱਟ ਉਮਰ ਵਿਚ ਕੈਂਸਰ ਦੇ ਸਭ ਤੋਂ ਵੱਡੇ ਕਾਰਨਾਂ ਵਿਚ ਸਾਡਾ ਲਾਈਫਸਟਾਈਲ ਹੈ। ਗਲੋਬਲ ਕੈਂਸਰ ਆਬਜ਼ਰਵੇਟਰੀ ਦੇ ਅੰਕੜਿਆਂ ਮੁਤਾਬਕ 50 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਵਿਚ ਬਰੈਸਟ, ਪ੍ਰੌਸਟੇਟ ਅਤੇ ਥਾਇਰਾਇਡ ਕੈਂਸਰ ਦੇ ਮਾਮਲੇ ਸਭ ਤੋਂ ਜ਼ਿਆਦਾ ਆ ਰਹੇ ਹਨ।