ਆਸਟ੍ਰੇਲੀਆ ’ਚ ਪੰਜਾਬੀ ਮੁਟਿਆਰ ਦੀ ਭੇਤਭਰੇ ਹਾਲਾਤ ਵਿਚ ਮੌਤ

ਆਸਟ੍ਰੇਲੀਆ ਵਿਚ ਪੰਜਾਬੀ ਮੁਟਿਆਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਜੋ ਸਿਰਫ਼ 21 ਵਰਿ੍ਹਆਂ ਦੀ ਸੀ ਅਤੇ 11 ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿਤਾ

Update: 2025-09-19 12:26 GMT

ਮੈਲਬਰਨ : ਆਸਟ੍ਰੇਲੀਆ ਵਿਚ ਪੰਜਾਬੀ ਮੁਟਿਆਰ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਜੋ ਸਿਰਫ਼ 21 ਵਰਿ੍ਹਆਂ ਦੀ ਸੀ ਅਤੇ 11 ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿਤਾ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਪੈਰਾਮੈਡਿਕਸ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਦਮ ਤੋੜ ਦਿਤਾ। ਬੀਤੇ 1 ਸਾਲ ਅਤੇ 8 ਮਹੀਨੇ ਤੋਂ ਆਰਜ਼ੀ ਵੀਜ਼ੇ ’ਤੇ ਆਸਟ੍ਰੇਲੀਆ ਵਿਚ ਰਹਿ ਰਹੀ ਹਰਜੋਤ ਕੌਰ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਹਰਜੋਤ ਕੌਰ ਦੇ ਮਾਪੇ ਅਤੇ ਛੋਟਾ ਭਰਾ ਇੰਡੀਆ ਵਿਚ ਹਨ ਅਤੇ ਜਦੋਂ ਅਣਹੋਣੀ ਦੀ ਖਬਰ ਉਨ੍ਹਾਂ ਤੱਕ ਪੁੱਜੀ ਤਾਂ ਮਾਤਾ ਬੇਹੋਸ਼ ਹੋ ਕੇ ਡਿੱਗ ਗਈ।

ਕੈਨੇਡਾ ਵਿਚ ਬੱਚੇ ਦਾ ਮੂੰਹ ਦੇਖਣ ਤੋਂ ਪਹਿਲਾਂ ਹੀ ਤੁਰ ਗਿਆ ਪਿਤਾ

ਹਰਜੋਤ ਕੌਰ ਦੇ ਪਤੀ ਦੀ ਆਰਥਿਕ ਹਾਲਤ ਚੰਗੀ ਨਹੀਂ ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਇੰਡੀਆ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡਾ ਦੇ ਸਰੀ ਵਿਖੇ ਪੰਜਾਬੀ ਪਰਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇਕ ਬੱਚੇ ਨੇ ਇਸ ਦੁਨੀਆਂ ਵਿਚ ਆਉਣ ਤੋਂ ਪਹਿਲਾਂ ਹੀ ਆਪਣਾ ਪਿਉ ਗਵਾ ਦਿਤਾ। 27 ਸਾਲ ਦਾ ਅੰਮ੍ਰਿਤਪਾਲ ਸਿੰਘ ਅਚਨਚੇਤ ਇਸ ਦੁਨੀਆਂ ਨੂੰ ਅਲਵਿਦਾ ਜਿਸ ਦੀ ਗਰਭਵਤੀ ਪਤਨੀ ਸਟੂਡੈਂਟ ਵੀਜ਼ਾ ’ਤੇ ਕੈਨੇਡਾ ਵਿਚ ਮੌਜੂਦ ਹੈ ਅਤੇ ਉਸ ਦੇ ਮਾਪੇ ਵਿਜ਼ਟਰ ਵੀਜ਼ਾ ’ਤੇ ਆਏ ਹੋਏ ਹਨ। ਜੈਸਮਿਨ ਕੌਰ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਅੰਤਮ ਸਸਕਾਰ ਅਤੇ ਪ੍ਰੈਗਨੈਂਟ ਪਤਨੀ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

ਅਮਰੀਕਾ ਵਿਚ ਭਾਰਤੀ ਪਰਵਾਰ ਦੁੱਖਾਂ ਦੇ ਸਮੁੰਦਰ ਵਿਚ ਡੁੱਬਿਆ

ਇਸੇ ਦੌਰਾਨ ਅਮਰੀਕਾ ਦੇ ਟੈਕਸਸ ਸੂਬੇ ਵਿਚ ਭਾਰਤੀ ਪਰਵਾਰ ਦੇ ਮੁਖੀ ਦੀ ਬੇਵਕਤੀ ਮੌਤ ਹੋ ਗਈ। ਜਨਾਰਦਨ ਕੁਕਾਤਲਾ ਕੈਂਸਰ ਨਾਲ ਜੂਝ ਰਿਹਾ ਸੀ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਰਵਾਰ ਦੇ ਦੋਸਤ ਵੈਂਕਟ ਸ਼ਿਵਰਾਮ ਨੇ ਦੱਸਿਆ ਕਿ ਜਨਾਰਦਨ ਆਪਣੇ ਪਰਵਾਰ ਨਾਲ ਹੋਰ ਸਮਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਸੰਭਵ ਨਾ ਹੋ ਸਕਿਆ। 11 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਦਾ ਭਵਿੱਖ ਡਾਵਾਂਡੋਲ ਮਹਿਸੂਸ ਹੋ ਰਿਹਾ ਹੈ।

Tags:    

Similar News