ਪੋਪ ਫਰਾਂਸਿਸ ਦੀ ਹਾਲਤ ਨਾਜ਼ੁਕ, ਬਚਣ ਦੀ ਉਮੀਦ ਨਹੀਂ!

ਪੋਪ ਫਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੈਟੀਕਨ ਵਿਖੇ ਈਸਾਈਆਂ ਦੇ ਧਾਰਮਿਕ ਆਗੂ ਦੀਆਂ ਅੰਤਮ ਰਸਮਾਂ ਦੀ ਰਿਹਰਸਲ ਆਰੰਭ ਦਿਤੀ ਗਈ ਹੈ।;

Update: 2025-02-20 13:06 GMT

ਰੋਮ : ਪੋਪ ਫਰਾਂਸਿਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੈਟੀਕਨ ਵਿਖੇ ਈਸਾਈਆਂ ਦੇ ਧਾਰਮਿਕ ਆਗੂ ਦੀਆਂ ਅੰਤਮ ਰਸਮਾਂ ਦੀ ਰਿਹਰਸਲ ਆਰੰਭ ਦਿਤੀ ਗਈ ਹੈ। ਸਵਿਸ ਅਖਬਾਰ ਬਲਿਕ ਦੀ ਰਿਪੋਰਟ ਮੁਤਾਬਕ ਵੈਟੀਕਨ ਵੱਲੋਂ ਸਾਫ਼ ਸ਼ਬਦਾਂ ਵਿਚ ਆਖ ਦਿਤਾ ਗਿਆ ਹੈ ਕਿ ਪੋਪ ਦੇ ਬਚਣ ਦੀ ਕੋਈ ਉਮੀਦ ਨਹੀਂ। ਦੂਜੇ ਪਾਸੇ ਮੀਡੀਆ ਦੇ ਇਕ ਵਰਗ ਵੱਲੋਂ ਬਲਿਕ ਦੀ ਰਿਪੋਰਟ ਨੂੰ ਅਫ਼ਵਾਹ ਦੱਸਿਆ ਜਾ ਰਿਹਾ ਹੈ।

ਵੈਟੀਕਨ ਵਿਚ ਅੰਤਮ ਰਸਮਾਂ ਦੀ ਰਿਹਰਸਲ ਹੋਣ ਦੀਆਂ ਕਨਸੋਆਂ

88 ਵਰਿ੍ਹਆਂ ਦੇ ਪੋਪ ਫਰਾਂਸਿਸ ਨੂੰ ਪਿਛਲੇ ਹਫ਼ਤੇ ਨਿਮੋਨੀਆ ਦੀ ਸ਼ਿਕਾਇਤ ਕਾਰਨ ਰੋਮ ਦੇ ਜੈਮੇਲੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੀ.ਐਨ.ਐਨ. ਦੀ ਰਿਪੋਰਟ ਵਿਚ ਵੈਟੀਕਨ ਦੇ ਇਕ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਪੋਪ ਦੀ ਹਾਲਤ ਸਥਿਰ ਹੈ ਅਤੇ ਉਹ ਮੰਜੇ ਤੋਂ ਉਠ ਕੇ ਕਮਰੇ ਵਿਚ ਪਈ ਕੁਰਸੀ ’ਤੇ ਬੈਠਣ ਦੀ ਹਾਲਤ ਵਿਚ ਹਨ। ਵੈਟੀਕਨ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਪੋਪ ਦੀ ਸਾਹ ਨਲੀ ਵਿਚ ਇਨਫੈਕਸ਼ਨ ਹੈ ਜਿਸ ਦੇ ਮੱਦੇਲਜ਼ਰ ਮੈਡੀਕਲ ਟ੍ਰੀਟਮੈਂਟ ਵਿਚ ਤਬਦੀਲੀ ਕੀਤੀ ਗਈ। ਇਸ ਮਗਰੋਂ ਮੰਗਲਵਾਰ ਨੂੰ ਕਿਹਾ ਗਿਆ ਹੈ ਕਿ ਦੋਹਾਂ ਫੇਫੜਿਆਂ ਵਿਚ ਨਿਮੋਨੀਆ ਹੋਣ ਦੇ ਬਾਵਜੂਦ ਪੋਪ ਫਰਾਂਸਿਸ ਦੀ ਸਿਹਤ ਸਥਿਤ ਬਣੀ ਹੋਈ ਹੈ ਪਰ ਬੁੱਧਵਾਰ ਨੂੰ ਬਿਆਨ ਆ ਗਿਆ ਕਿ ਪੋਪ ਦੀ ਹਾਲਤ ਗੰਭੀਰ ਬਣ ਚੁੱਕੀ ਹੈ।

ਇਟਲੀ ਦੀ ਪ੍ਰਧਾਨ ਮੰਤਰੀ ਨੇ ਪੋਪ ਦੀ ਹਾਲਤ ਸਥਿਰ ਦੱਸੀ

ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲਨੀ ਪੋਪ ਦਾ ਹਾਲ-ਚਾਲ ਪੁੱਛਣ ਰੋਮ ਦੇ ਹਸਪਤਾਲ ਪੁੱਜੇ ਅਤੇ 20 ਮਿੰਟ ਤੱਕ ਉਥੇ ਰਹੇ। ਮੁਲਾਕਾਤ ਮਗਰੋਂ ਇਟਲੀ ਦੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੋਪ ਦੀ ਹਾਲਤ ਵਿਚ ਹਲਕਾ ਸੁਧਾਰ ਹੋਇਆ ਹੈ। ਦੱਸ ਦੇਈਏ ਕਿ ਪੋਪ ਫਰਾਂਸਿਸ ਅਰਜਨਟੀਨਾ ਨਾਲ ਸਬੰਧਤ ਹਨ ਅਤੇ ਪਿਛਲੇ ਇਕ ਹਜ਼ਾਰ ਸਾਲ ਵਿਚ ਰੋਮਨ ਕੈਥੋਲਿਕ ਚਰਚ ਦੀ ਅਗਵਾਈ ਕਰਨ ਵਾਲੇ ਪਹਿਲੇ ਗੈਰਯੂਰਪੀ ਹਨ। ਉਨ੍ਹਾਂ ਨੂੰ 2013 ਵਿਚ ਪੋਪ ਬੈਨੇਡਿਕਟ 16ਵੇਂ ਦਾ ਉਤਰਾਧਿਕਾਰੀ ਚੁਣਿਆ ਗਿਆ। ਪੋਪ ਦੇ ਦਾਦਾ-ਦਾਦੀ ਉਸ ਵੇਲੇ ਦੇ ਤਾਨਾਸ਼ਾਹ ਮੁਸੋਲਿਨੀ ਤੋਂਬਚਣ ਲਈ ਇਟਲੀ ਛੱਡ ਕੇ ਅਰਜਨਟੀਨਾ ਚਲੇ ਗਏ ਸਨ ਅਤੇ ਪੋਪ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਰਾਜਧਾਨੀ ਬਿਊਨਸ ਆਇਰਸ ਵਿਖੇ ਬਤੀਤ ਕੀਤਾ। ਪਿਛਲੇ ਸਾਲ ਪੋਪ ’ਤੇ ਸਮÇਲੰਗੀ ਲੋਕਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਲੱਗੇ ਸਨ ਪਰ ਵਿਵਾਦ ਵਧਣ ਮਗਰੋਂ ਪੋਪ ਫਰਾਂਸਿਸ ਨੇ ਮੁਆਫ਼ੀ ਮੰਗ ਲਈ।

Tags:    

Similar News