ਪਾਕਿਸਤਾਨ ਵਿਚ ਪੁਲਿਸ ਨੇ ਕੁੱਟੇ ਪੱਤਰਕਾਰ

ਪਾਕਿਸਤਾਨ ਦੀ ਰਾਜਧਾਨੀ ਵਿਚ ਰੋਸ ਵਿਖਾਵਾ ਕਰ ਰਹੇ ਪੱਤਰਕਾਰਾਂ ਦੀ ਪੁਲਿਸ ਵੱਲੋਂ ਗਿੱਦੜ ਕੁੱਟ ਕੀਤੇ ਜਾਣ ਦੀ ਰਿਪੋਰਟ ਹੈ

Update: 2025-10-03 12:57 GMT

ਇਸਲਾਮਾਬਾਦ : ਪਾਕਿਸਤਾਨ ਦੀ ਰਾਜਧਾਨੀ ਵਿਚ ਰੋਸ ਵਿਖਾਵਾ ਕਰ ਰਹੇ ਪੱਤਰਕਾਰਾਂ ਦੀ ਪੁਲਿਸ ਵੱਲੋਂ ਗਿੱਦੜ ਕੁੱਟ ਕੀਤੇ ਜਾਣ ਦੀ ਰਿਪੋਰਟ ਹੈ। ਮਕਬੂਜ਼ਾ ਕਸ਼ਮੀਰ ਵਿਚ ਹੋ ਰਹੇ ਜ਼ੁਲਮਾਂ ਅਤੇ ਇੰਟਰਨੈਟ ਬਲੈਕਆਊਟ ਵਿਰੁੱਧ ਪੱਤਰਕਾਰਾਂ ਅਤੇ ਆਮ ਲੋਕਾਂ ਵੱਲੋਂ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਜਦੋਂ ਪੁਲਿਸ ਮੁਲਾਜ਼ਮ ਆਏ ਅਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿਤੀਆਂ। ਘਟਨਾ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਜਿਨ੍ਹਾਂ ਵਿਚ ਪੱਤਰਕਾਰਾਂ ਉਤੇ ਹਮਲੇ ਹੁੰਦੇ ਦੇਖੇ ਜਾ ਸਕਦੇ ਹਨ। ਪੁਲਿਸ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਹੈ ਕਿ ਪੱਤਰਕਾਰ ਗਲਤੀ ਨਾਲ ਨਿਸ਼ਾਨੇ ’ਤੇ ਆ ਗਏ। ਉਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੱਲੋਂ ਘਟਨਾ ਦੀ ਪੜਤਾਲ ਦੇ ਹੁਕਮ ਦਿਤੇ ਗਏ ਹਨ।

ਗ੍ਰਹਿ ਮੰਤਰੀ ਵੱਲੋਂ ਮਾਮਲੇ ਦੀ ਪੜਤਾਲ ਦੇ ਹੁਕਮ

ਮੀਡੀਆ ਰਿਪੋਰਟਾਂ ਮੁਤਾਬਕ ਘਟਨਾਕ੍ਰਮ ਉਸ ਵੇਲੇ ਵਾਪਰਿਆ ਜਦੋਂ ਪ੍ਰੈਸ ਕਲੱਬ ਦੇ ਬਾਹਰ ਹੋ ਰਿਹਾ ਰੋਸ ਵਿਖਾਵਾ ਖ਼ਤਮ ਕਰਵਾਉਣ ਲਈ ਪੁਲਿਸ ਮੁਲਾਜ਼ਮ ਪੁੱਜੇ। ਇਸ ਦੌਰਾਨ ਮੁਜ਼ਾਹਰਕਾਰੀਆਂ ਅਤੇ ਪੁਲਿਸ ਦਰਮਿਆਨ ਝੜੱਪ ਹੋ ਗਈ ਅਤੇ ਕੁਝ ਮੁਜ਼ਾਹਰਕਾਰੀਆਂ ਨੇ ਪ੍ਰੈਸ ਕਲੱਬ ਵਿਚ ਪਨਾਹ ਲੈਣ ਦਾ ਯਤਨ ਕੀਤਾ। ਪੁਲਿਸ ਵਾਲੇ ਪਿੱਛੇ ਪਿੱਛੇ ਗਏ ਅਤੇ ਜਦੋਂ ਪੱਤਰਕਾਰਾਂ ਨੇ ਰਿਕਾਰਡਿੰਗ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਘੱਟੋ ਘੱਟੋ ਦੋ ਫ਼ੋਟੋਗ੍ਰਾਫ਼ਰ ਅਤੇ ਤਿੰਨ ਹੋਰ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਰਿਪੋਰਟਹੈ ਜਦਕਿ ਕਈ ਪੱਤਰਕਾਰਾਂ ਦੇ ਕੈਮਰੇ ਅਤੇ ਮੋਬਾਈਲ ਟੁੱਟ ਗਏ। ਸੀਨੀਅਰ ਪੱਤਰਕਾਰਾਂ ਵੱਲੋਂ ਇਸ ਨੂੰ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿਤਾ ਜਾ ਰਿਹਾ ਹੈ। ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਪ੍ਰੈਸ ਕਲੱਬ ਪਹੁੰਚੇ ਅਤੇ ਪੱਤਰਕਾਰਾਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਦਲੀਲ ਦਿਤੀ ਕਿ ਕੁਝ ਮੁਜ਼ਾਹਰਾਕਾਰੀਆਂ ਨੇ ਪੁਲਿਸ ਨਾਲ ਬਦਸਲੂਕੀ ਕੀਤੀ ਜਿਸ ਮਗਰੋਂ ਮਾਮਲਾ ਵਧ ਗਿਆ।

Tags:    

Similar News