ਭਾਰਤ ਨੇੜੇ ਇਸ ਇਲਾਕੇ ’ਚ ਸਥਿਤ ਐ ‘ਮੌਤ ਦਾ ਘਰ’!

ਭਾਰਤ ਦੇ ਗੁਆਂਢ ਵਿਚ ਇਕ ਅਜਿਹਾ ਖੇਤਰ ਮੌਜੂਦ ਐ, ਜਿਸ ਦੇ ਉਪਰੋਂ ਦੀ ਜਹਾਜ਼ ਲੰਘਾਉਣਾ ‘ਮੌਤ ਨੂੰ ਸੱਦਾ’ ਦੇਣ ਦੇ ਬਰਾਬਰ ਐ, ਜਿਸ ਨੂੰ ਹਵਾਈ ਜਹਾਜ਼ਾਂ ਦਾ ਬਲੈਕ ਹੋਲ ਵੀ ਕਿਹਾ ਜਾਂਦੈ। ਕੋਈ ਵੀ ਦੇਸ਼ ਇਸ ਇਲਾਕੇ ਦੇ ਉਪਰੋਂ ਜਹਾਜ਼ ਲੰਘਾਉਣ ਦੀ ਹਿੰਮਤ ਨਹੀਂ ਕਰ ਸਕਦਾ।

Update: 2024-09-07 09:31 GMT

ਬੀਜਿੰਗ : ਮੌਜੂਦਾ ਸਮੇਂ ਹਵਾਈ ਜਹਾਜ਼ਾਂ ਰਾਹੀਂ ਸਫ਼ਰ ਕਰਨਾ ਆਮ ਗੱਲ ਹੋ ਗਈ ਐ, ਜਿਸ ਦੇ ਜ਼ਰੀਏ ਅਸੀਂ ਲੰਬੀ ਦੂਰੀ ਥੋੜ੍ਹੇ ਸਮੇਂ ਵਿਚ ਪੂਰੀ ਕਰ ਲੈਂਦੇ ਆਂ ਕਿਉਂਕਿ ਇਹ ਜਹਾਜ਼ ਆਸਮਾਨ ਵਿਚ ਪਹਾੜਾਂ, ਨਦੀਆਂ, ਸ਼ਹਿਰਾਂ, ਰੇਗਿਸਤਾਨਾਂ ਦੇ ਉਪਰੋਂ ਦੀ ਲੰਘ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਏ ਕਿ ਭਾਰਤ ਦੇ ਗੁਆਂਢ ਵਿਚ ਇਕ ਅਜਿਹਾ ਖੇਤਰ ਮੌਜੂਦ ਐ, ਜਿਸ ਦੇ ਉਪਰੋਂ ਦੀ ਜਹਾਜ਼ ਲੰਘਾਉਣਾ ‘ਮੌਤ ਨੂੰ ਸੱਦਾ’ ਦੇਣ ਦੇ ਬਰਾਬਰ ਐ, ਜਿਸ ਨੂੰ ਹਵਾਈ ਜਹਾਜ਼ਾਂ ਦਾ ਬਲੈਕ ਹੋਲ ਵੀ ਕਿਹਾ ਜਾਂਦੈ। ਕੋਈ ਵੀ ਦੇਸ਼ ਇਸ ਇਲਾਕੇ ਦੇ ਉਪਰੋਂ ਜਹਾਜ਼ ਲੰਘਾਉਣ ਦੀ ਹਿੰਮਤ ਨਹੀਂ ਕਰ ਸਕਦਾ। ਸੋ ਆਓ ਤੁਹਾਨੂੰ ਦੱਸਦੇ ਆਂ, ਭਾਰਤ ਦੇ ਗੁਆਂਢ ਵਿਚ ਕਿੱਥੇ ਮੌਜੂਦ ਐ ਇਹ ਖ਼ਤਰਨਾਕ ਇਲਾਕਾ, ਜਿਸ ਦੇ ਉਪਰੋਂ ਜਹਾਜ਼ ਲੰਘਾਉਣ ਤੋਂ ਡਰਦੇ ਨੇ ਸਾਰੇ ਦੇਸ਼।

ਅੱਜਕੱਲ੍ਹ ਜਹਾਜ਼ਾਂ ਦੀ ਆਵਾਜਾਈ ਇੰਨੀ ਜ਼ਿਆਦਾ ਵਧ ਗਈ ਐ ਕਿ ਦੂਰ ਦੁਰਾਡੇ ਕਿਸੇ ਵੀ ਦੇਸ਼ ਜਾਣਾ ਬਹੁਤ ਆਸਾਨ ਹੋ ਗਿਆ ਏ, ਭਾਵੇਂ ਚੀਨ ਹੋਵੇ, ਜਪਾਨ ਹੋਵੇ ਜਾਂ ਫਿਰ ਹੋਵੇ ਅਮਰੀਕਾ,,, ਜਹਾਜ਼ ਰਾਹੀਂ ਕੋਈ ਵਿਅਕਤੀ ਕੁੱਝ ਘੰਟਿਆਂ ਵਿਚ ਕਿਤੇ ਵੀ ਪਹੁੰਚ ਸਕਦਾ ਏ ਕਿਉਂਕਿ ਆਸਮਾਨ ’ਚ ਉਡਾਰੀਆਂ ਭਰਦੇ ਜਹਾਜ਼ਾਂ ਨੇ ਸਫ਼ਰ ਦੀਆਂ ਦੂਰੀਆਂ ਘੱਟ ਕਰ ਦਿੱਤੀਆਂ ਨੇ,,, ਪਰ ਦੁਨੀਆ ਵਿਚ ਕੁੱਝ ਅਜਿਹੇ ਖੇਤਰ ਵੀ ਮੌਜੂਦ ਨੇ, ਜਿਨ੍ਹਾਂ ਦੇ ਉਪਰੋਂ ਜਹਾਜ਼ ਲੰਘਾਉਣਾ ਮੌਤ ਦੇ ਮੂੰਹ ਵਿਚ ਜਾਣ ਦੇ ਬਰਾਬਰ ਐ।

ਵੈਸੇ ਤਾਂ ਇਨ੍ਹਾਂ ਇਲਾਕਿਆਂ ਦੇ ਨਾਮ ਤੋਂ ਵੀ ਪਾਇਲਟਾਂ ਨੂੰ ਕੰਬਣੀ ਛਿੜ ਜਾਂਦੀ ਐ ਪਰ ਜੇਕਰ ਕਿਤੇ ਭੁੱਲ ਭੁਲੇਖੇ ਇਨ੍ਹਾਂ ਇਲਾਕਿਆਂ ਦੇ ਉਪਰ ਜਹਾਜ਼ ਚਲਾ ਜਾਵੇ ਤਾਂ ਜਹਾਜ਼ ਦਾ ਮਲਬਾ ਤੱਕ ਮਿਲਣਾ ਵੀ ਮੁਸ਼ਕਲ ਐ। ਭਾਰਤ ਦੇ ਨੇੜੇ ਵੀ ਇਕ ਅਜਿਹਾ ਖ਼ਤਰਨਾਕ ਇਲਾਕਾ ਮੌਜੂਦ ਐ, ਜਿਸ ਦੇ ਉਪਰੋਂ ਕੋਈ ਵੀ ਦੇਸ਼ ਜਹਾਜ਼ ਲੰਘਾਉਣ ਦੀ ਹਿੰਮਤ ਨਹੀਂ ਕਰ ਸਕਦਾ। ਜੇਕਰ ਆਨਲਾਈਨ ਫਲਾਈਟ ਰਾਡਾਰ ਦਾ ਮੈਪ ਦੇਖਿਆ ਜਾਵੇ ਤਾਂ ਆਸੇ ਪਾਸੇ ਜਹਾਜ਼ ਹੀ ਜਹਾਜ਼ ਦਿਖਾਈ ਦੇਣਗੇ ਪਰ ਇਹ ਇਲਾਵਾ ਮੈਪ ਵਿਚ ਵੀ ਖਾਲੀ ਦਿਖਾਈ ਦੇਵੇਗਾ।

ਦਰਅਸਲ ਇਹ ਖ਼ਤਰਨਾਕ ਇਲਾਕਾ ਤਿੱਬਤ ਦਾ ਪਠਾਰ ਐ,, ਜੋ ਨਾ ਸਿਰਫ਼ ਉਚਾ ਏ ਬਲਕਿ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ ਵੀ ਭਰਿਆ ਹੋਇਆ ਏ। ਇੱਥੇ ਮਾਊਂਟ ਐਵਰੈਸਟ ਵਾਂਗ ਵਿਸ਼ਾਲ ਚੋਟੀਆਂ ਅਤੇ ਪਰਬਤ ਮੌਜੂਦ ਨੇ, ਜਿਨ੍ਹਾਂ ਦੀ ਲੰਬਾਈ ਅਤੇ ਉਚਾਈ ਕਿਲੋਮੀਟਰਾਂ ਦੇ ਹਿਸਾਬ ਨਾਲ ਐ। ਹੇਠਾਂ ਦੇ ਵਾਤਾਵਰਣ ਨਾਲੋਂ ਇੱਥੋਂ ਦਾ ਵਾਤਾਵਰਣ ਕਾਫ਼ੀ ਵੱਖਰਾ ਏ। ਬੇਹੱਦ ਉਚਾਈ ’ਤੇ ਇਸ ਵਾਤਾਵਰਣ ਵਿਚ ਕਾਫ਼ੀ ਪਤਲੀ ਹਵਾ ਪੈਦਾ ਹੁੰਦੀ ਐ, ਜਿਸ ਨਾਲ ਏਅਰਕ੍ਰਾਫਟ ਦੇ ਇੰਜਣ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏ।

ਅਜਿਹੀ ਸਥਿਤੀ ਵਿਚ ਹਵਾ ਦਾ ਘਣਤਵ ਬਹੁਤ ਘੱਟ ਹੋ ਜਾਂਦਾ ਏ, ਜਿਸ ਨਾਲ ਜਹਾਜ਼ ਨੂੰ ਲਗਾਤਾਰ ਉਡਾਨ ਭਰਨਾ ਮੁਸ਼ਕਲ ਹੋ ਜਾਂਦਾ ਏ। ਇਹ ਠੀਕ ਉਸੇ ਤਰ੍ਹਾਂ ਏ, ਜਿਵੇਂ ਐਵਰੈਸਟ ਦੀ ਚੋਟੀ ’ਤੇ ਮੈਰਾਥਨ ਦੌੜਨ ਦੀ ਕੋਸ਼ਿਸ਼ ਕੀਤੀ ਜਾਵੇ। ਅਜਿਹੇ ਵਿਚ ਸੋਚੋ ਕੀ ਹਾਲ ਹੋਵੇਗਾ। ਇਹ ਅਜਿਹੀਆਂ ਖ਼ਤਰਨਾਕ ਉਚਾਈ ਵਾਲੀਆਂ ਪਹਾੜੀਆਂ ਨੇ, ਜਿੱਥੋਂ ਜਹਾਜ਼ ਦਾ ਮਲਬਾ ਤੱਕ ਵੀ ਮਿਲਣਾ ਮੁਸ਼ਕਲ ਐ।

ਹਵਾ ਦੇ ਦਬਾਅ ਤੋਂ ਇਲਾਵਾ ਤਿੱਬਤੀ ਪਠਾਰ ’ਤੇ ਹਮੇਸ਼ਾਂ ਮੌਸਮ ਖ਼ਰਾਬ ਰਹਿੰਦਾ ਏ। ਇੱਥੇ ਕਦੋਂ ਹਵਾ ਦਾ ਰੁਖ਼ ਖ਼ਤਰਨਾਕ ਹੋ ਜਾਵੇ, ਕੁੱਝ ਪਤਾ ਨਹੀਂ ਚਲਦਾ। ਅਚਾਨਕ ਟਰਬੂਲੈਂਸ ਅਤੇ ਤੂਫ਼ਾਨ ਆਉਣਾ ਆਮ ਘਟਨਾਵਾਂ ਨੇ। ਜਹਾਜ਼ ਵਿਚ ਜਿੱਥੇ ਉਡਾਨ ਦੌਰਾਨ ਭਿਆਨਕ ਟਰਬੂਲੈਂਸ ਹੁੰਦਾ ਏ, ਇਹ ਸਥਿਤੀ ਪਾਇਲਟਾਂ ਦੇ ਲਈ ਭਾਰੀ ਚੁਣੌਤੀਆਂ ਪੈਦਾ ਕਰਦੀ ਐ ਜੋ ਸੁਰੱਖਿਅਤ ਉਡਾਨ ਦੇ ਲਈ ਸਥਿਰ ਹਵਾ ’ਤੇ ਭਰੋਸਾ ਕਰਦੇ ਨੇ। ਪਤਲੀ ਹਵਾ ਅਤੇ ਤੂਫ਼ਾਨੀ ਮੌਸਮ ਦਾ ਇਕੱਠੇ ਮਿਲਣਾ ਜਹਾਜ਼ਾਂ ਦੇ ਲਈ ਵੱਡਾ ਖ਼ਤਰਾ ਪੈਦਾ ਕਰਦਾ ਏ। ਇਸ ਤਰ੍ਹਾਂ ਦੇ ਖ਼ਤਰਿਆਂ ਦੌਰਾਨ ਜਹਾਜ਼ ਨੂੰ ਤੇਜ਼ੀ ਨਾਲ ਆਪਣੀ ਉਚਾਈ ਘੱਟ ਕਰਨੀ ਪੈਂਦੀ ਐ।

ਜੇਕਰ ਇੱਥੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਦਾ ਪਹਾੜਾਂ ਦੀਆਂ ਚੋਟੀਆਂ ਨਾਲ ਟਕਰਾਉਣਾ ਤੈਅ ਐ ਕਿਉਂਕਿ ਤਿੱਬਤੀ ਪਠਾਰ ਵਿਚ ਐਮਰਜੈਂਸੀ ਲੈਂਡਿੰਗ ਦੀ ਕਮੀ ਐ, ਜਿਸ ਕਾਰਨ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਐ। ਇਹ ਬੇਹੱਦ ਉੱਭੜ ਖਾਭੜ ਵਾਲਾ ਇਲਾਕਾ ਏ, ਜਿੱਥੇ ਜਹਾਜ਼ ਨੂੰ ਉਤਾਰਨਾ ਮੁਸ਼ਕਲ ਐ। ਇਸੇ ਕਰਕੇ ਕੋਈ ਵੀ ਦੇਸ਼ ਇਸ ਇਲਾਕੇ ਦੇ ਉਪਰੋਂ ਆਪਣੇ ਜਹਾਜ਼ ਨਹੀਂ ਲੰਘਾਉਂਦਾ। ਇਹੀ ਵਜ੍ਹਾ ਏ ਕਿ ਇਸ ਇਲਾਕੇ ਨੂੰ ਜਹਾਜ਼ਾਂ ਲਈ ‘ਮੌਤ ਦਾ ਘਰ’ ਜਾਂ ਜਹਾਜ਼ਾਂ ਦਾ ਬਲੈਕ ਹੋਲ ਵਰਗੇ ਨਾਂਵਾ ਨਾਲ ਜਾਣਿਆ ਜਾਂਦਾ ਏ।

ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News