ਖ਼ਤਰਨਾਕ ਸਮੁੰਦਰੀ ਤੂਫਾਨ ਵਿਚ ਘਿਰੇ ਤਿੰਨ ਮੁਲਕਾਂ ਦੇ ਲੋਕ

ਦੁਨੀਆਂ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਚੀਨ, ਤਾਇਵਾਨ, ਹਾਂਗਕਾਂਗ ਅਤੇ ਫਿਲੀਪੀਨਜ਼ ਵਰਗੇ ਮੁਲਕਾਂ ਵਿਚ ਕਹਿਰ ਢਾਹ ਰਿਹਾ ਹੈ

Update: 2025-09-24 12:33 GMT

ਹਾਂਗਕਾਂਗ : ਦੁਨੀਆਂ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਚੀਨ, ਤਾਇਵਾਨ, ਹਾਂਗਕਾਂਗ ਅਤੇ ਫਿਲੀਪੀਨਜ਼ ਵਰਗੇ ਮੁਲਕਾਂ ਵਿਚ ਕਹਿਰ ਢਾਹ ਰਿਹਾ ਹੈ। ਸੁਪਰ ਟਾਇਫੂਨ ਰਾਗਾਸਾ ਕਰ ਕੇ ਭਾਰੀ ਮੀਂਹ ਪੈ ਰਿਹਾ ਹੈ ਅਤੇ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਵਾਲੀਆਂ ਹਵਾਵਾਂ ਚੱਲ ਰਹੀਆਂ ਹਨ। ਚੀਨ ਦੇ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਘੰਟਿਆਂ ਦੌਰਾਨ ਤੂਫ਼ਾਨ ਸੰਘਣੀ ਆਬਾਦੀ ਵਾਲੀ ਖੇਤਰਾਂ ਵਿਚ ਤਬਾਹੀ ਮਚਾ ਸਕਦਾ ਹੈ। ਤੇਜ਼ ਹਵਾਵਾਂ ਕਰ ਕੇ ਸਮੁੰਦਰ ਵਿਚ ਲਹਿਰਾਂ ਦੀ ਉਚਾਈ 4 ਮੀਟਰ ਤੱਕ ਪੁੱਜਦੀ ਨਜ਼ਰ ਆ ਰਹੀ ਹੈ ਅਤੇ ਚੀਨ ਵੱਲੋਂ ਤਟਵਰਤੀ ਇਲਾਕਿਆਂ ਵਿਚ ਰਹਿੰਦੇ 20 ਲੱਖ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ ਹੈ।

ਭਾਰੀ ਮੀਂਹ ਅਤੇ ਹਵਾਵਾਂ ਦੀ ਰਫ਼ਤਾਰ 200 ਕਿਲੋਮੀ ਪ੍ਰਤੀ ਘੰਟਾ ਤੋਂ ਉਪਰ

ਤਾਇਵਾਨ ਵਿਚ ਹੁਣ ਤੱਕ 14 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 129 ਜਣੇ ਲਾਪਤਾ ਦੱਸੇ ਜਾ ਰਹੇ ਹਨ ਜਦਕਿ ਚੀਨ ਵਿਚ 100 ਤੋਂ ਵੱਧ ਲੋਕ ਲਾਪਤਾ ਹੋਣ ਦੀ ਰਿਪੋਰਟ ਹੈ। ਤੂਫਾਨ ਦੇ ਖਤਰਨਾਕ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਾਂਗਕਾਂਗ ਦੇ ਪ੍ਰਸਿੱਧ ਫੁਲਰਟਨ ਹੋਟਲ ਵਿਚ ਸਮੁੰਦਰੀ ਪਾਣੀ ਦਾਖਲ ਹੋ ਗਿਆ। ਸਮੁੰਦਰੀ ਕੰਢੇ ਨੇੜਲੇ ਇਲਾਕਿਆਂ ਵਿਚ ਹਾਲਾਤ ਬਦਤਰ ਹੋ ਚੁੱਕੇ ਹਨ ਅਤੇ ਕੌਮਾਂਤਰੀ ਹਵਾਈ ਅੱਡੇ ’ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਂਗਕਾਂਗ ਇੰਟਰਨੈਸ਼ਨ ਏਅਰਪੋਰਟ ਤੋਂ ਸੈਂਕੜੇ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਅਤੇ ਹਜ਼ਾਰਾਂ ਮੁਸਾਫ਼ਰ ਦਸ ਗਏ। ਦੂਜੇ ਪਾਸੇ ਸ਼ਹਿਰ ਵਿਚ ਮੈਟਰੋ ਸੇਵਾ ਵੀ ਪ੍ਰਭਾਵਤ ਹੋਈ।

30 ਮੌਤਾਂ, 200 ਤੋਂ ਵੱਧ ਲਾਪਤਾ, ਸੰਘਣੀ ਆਬਾਦੀ ਵੱਲ ਵਧ ਰਿਹੈ ਤੂਫ਼ਾਨ

ਤਾਇਵਾਨ ਵਿਚ ਵੀ ਹਾਲਾਤ ਗੰਭੀਰ ਬਣੇ ਹੋਏ ਹਨ ਅਤੇ ਫੌਜ ਵੱਲੋਂ ਰਾਹਤ ਕਾਰਜ ਚਲਾਏ ਜਾਣ ਦੀ ਰਿਪੋਰਟ ਹੈ। ਬਿਜਲੀ ਅਤੇ ਟੈਲੀਕਾਮ ਸੇਵਾਵਾਂ ਠੱਪ ਹੋ ਚੁੱਕੀਆਂ ਹਨ ਅਤੇ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਟਾਕਰਾ ਕਰਨਾ ਪੈ ਰਿਹਾ ਹੈ। ਚੀਨ ਦੇ ਗੁਆਂਗਡੌਂਗ ਸੂਬੇ ਵੱਲ ਵਧ ਰਹੇ ਤੂਫ਼ਾਨ ਦੀ ਤੀਬਰਤਾ ਘਟਦੀ ਮਹਿਸੂਸ ਨਹੀਂ ਹੋ ਰਹੀ ਜਿਥੇ ਸ਼ੈਨਜ਼ੈਨ ਅਤੇ ਗੁਆਂਗਜ਼ੂ ਵਰਗੇ ਸੰਘਣੀ ਵਸੋਂ ਵਾਲੇ ਸ਼ਹਿਰ ਹਨ। ਸੂਬੇ ਦੀ ਆਬਾਦੀ 12 ਕਰੋੜ ਤੋਂ ਉਤੇ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਸਾਧਾਰਣ ਸਮੁੰਦਰੀ ਤੂਫਾਨ ਦੌਰਾਨ ਹਵਾ ਦੀ ਰਫ਼ਤਾਰ 90 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾਂਦੀ ਹੈ ਪਰ ਸੁਪਰ ਸਾਈਕਲੋਨ ਦੌਰਾਨ ਇਹ ਰਫ਼ਤਾਰ 220 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਜੋ ਕਈ ਮੌਕਿਆਂ ’ਤੇ ਸਾਰੀਆਂ ਹੱਦਾਂ ਪਾਰ ਕਰਦਿਆਂ 300 ਕਿਲੋਮੀਟਰ ਪ੍ਰਤੀ ਘੰਟਾ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ।

Tags:    

Similar News