America ਦੇ ਇਕ ਹਵਾਈ ਅੱਡੇ ’ਤੇ Passengers ਨੂੰ ਮਿਲੀ ਰਾਹਤ

ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਦੀ ਖੱਜਲ ਖੁਆਰੀ ਦਰਮਿਆਨ ਮੁਲਕ ਦੇ ਤੀਜੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਏਅਰਪੋਰਟ ਤੋਂ ਵੱਖਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ

Update: 2026-03-26 12:14 GMT

ਡੈਨਵਰ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਦੀ ਖੱਜਲ ਖੁਆਰੀ ਦਰਮਿਆਨ ਮੁਲਕ ਦੇ ਤੀਜੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਏਅਰਪੋਰਟ ਤੋਂ ਵੱਖਰੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜੀ ਹਾਂ, ਡੈਨਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਮੁਸਾਫ਼ਰਾਂ ਨੂੰ ਸੁਰੱਖਿਆ ਜਾਂਚ ਲਈ ਸਿਰਫ਼ 10 ਮਿੰਟ ਉਡੀਕ ਕਰਨੀ ਪੈ ਰਹੀ ਹੈ ਅਤੇ ਖ਼ਾਸ ਹਾਲਾਤ ਵਿਚ ਹੀ ਵੱਧ ਤੋਂ ਵੱਧ ਸਮਾਂ 35 ਮਿੰਟ ਤੋਂ ਉਪਰ ਜਾਂਦਾ ਹੈ। ਹਵਾਈ ਅੱਡੇ ’ਤੇ 2 ਅਰਬ ਡਾਲਰ ਦੀ ਲਾਗਤ ਨਾਲ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਵਾਲੀਆਂ 34 ਲੇਨਜ਼ ਬਣਾਈਆਂ ਗਈਆਂ ਜਿਥੇ ਮੁਸਾਫ਼ਰਾਂ ਦੀ ਸ਼ਨਾਖ਼ਤ ਚਿਹਰੇ ਰਾਹੀਂ ਕੀਤੀ ਜਾਂਦੀ ਹੈ। ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਨਵੀਂ ਤਕਨੀਕ ਰਾਹੀਂ ਹਰ ਘੰਟੇ ਇਕ ਲੇਨ ਰਾਹੀਂ 180 ਤੋਂ 240 ਮੁਸਾਫ਼ਰਾਂ ਦੀ ਸਕ੍ਰੀਨਿੰਗ ਕਰ ਸਕਦੇ ਹਨ।

ਸਿਰਫ਼ 10 ਮਿੰਟ ਵਿਚ ਹੋ ਰਹੀ ਸੁਰੱਖਿਆ ਸਕ੍ਰੀਨਿੰਗ

ਡੈਨਵਰ ਇੰਟਰਨੈਸ਼ਨ ਏਅਰਪੋਰਟ ਦੀ ਰੈਨੋਵੇਸ਼ਨ 2027 ਵਿਚ ਮੁਕੰਮਲ ਹੋਵੇਗੀ ਅਤੇ 12 ਨਵੀਆਂ ਸਕ੍ਰੀਨਿੰਗ ਲੇਨਜ਼ ਵੀ ਸ਼ਾਮਲ ਹੋ ਜਾਣਗੀਆਂ। ਆਧੁਨਿਕ ਤਕਨੀਕ ਉਤੇ ਹਵਾਈ ਅੱਡਾ ਪ੍ਰਬੰਧਕਾਂ ਵੱਲੋਂ 60 ਅਰਬ ਡਾਲਰ ਖਰਚ ਕੀਤੇ ਗਏ ਅਤੇ ਇਸ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਹਿਊਸਟਨ ਦੇ ਜਾਰਜ ਬੁਸ਼ ਇੰਟਰਕੌਂਟੀਨੈਂਟਲ ਏਅਰਪੋਰਟ ’ਤੇ ਮੁਸਾਫ਼ਰਾਂ ਨੂੰ ਸੁਰੱਖਿਆ ਜਾਂਚ ਵਾਸਤੇ 6-6 ਘੰਟੇ ਉਡੀਕ ਕਰਨੀ ਪੈ ਰਹੀ ਹੈ ਜਦਕਿ ਐਟਲਾਂਟਾ ਦੇ ਹਾਰਟਸਫ਼ੀਲਡ ਜੈਕਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਘੱਟੋ ਘੱਟ ਚਾਰ ਘੰਟੇ ਦਾ ਸਮਾਂ ਲਗਦਾ ਹੈ।

Tags:    

Similar News