ਟਰੰਪ ਤੋਂ ਵੱਖ ਹੁੰਦੇ ਹੀ ਮਸਕ ਦਾ ਭੜਕਿਆ ਗੁੱਸਾ, ਫੰਡਿੰਗ ਬਿੱਲ ਨੂੰ ਦੱਸਿਆ ਬੇਤੁਕਾ

ਐਲੋਨ ਮਸਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਅਤੇ ਖਰਚ ਬਿੱਲ ਦੀ ਤਿੱਖੀ ਆਲੋਚਨਾ ਕੀਤੀ ਹੈ। ਮਸਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਇਸ ਬਿੱਲ ਨੂੰ ਬਹੁਤ ਘਿਣਾਉਣਾ ਕਿਹਾ। ਮਸਕ ਨੇ ਲਿਖਿਆ ਕਿ ਮੈਨੂੰ ਅਫ਼ਸੋਸ ਹੈ, ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਬਿਲ ਬਹੁਤ ਵੱਡਾ, ਬੇਤੁਕਾ ਅਤੇ ਫਿਜੂਲ ਖਰਚਿਆਂ ਤੋਂ ਭਰਿਆ ਹੈ। ਜਿਨ੍ਹਾਂ ਲੋਕਾਂ ਨੇ ਇਸਦੇ ਫੱਖ ਵਿੱਚ ਵੋਟ ਪਾਈ ਓਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

Update: 2025-06-04 11:30 GMT

ਵਾਸ਼ਿੰਗਟਨ,ਕਵਿਤਾ: ਐਲੋਨ ਮਸਕ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਕਸ ਅਤੇ ਖਰਚ ਬਿੱਲ ਦੀ ਤਿੱਖੀ ਆਲੋਚਨਾ ਕੀਤੀ ਹੈ। ਮਸਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਇਸ ਬਿੱਲ ਨੂੰ ਬਹੁਤ ਘਿਣਾਉਣਾ ਕਿਹਾ। ਮਸਕ ਨੇ ਲਿਖਿਆ ਕਿ ਮੈਨੂੰ ਅਫ਼ਸੋਸ ਹੈ, ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਬਿਲ ਬਹੁਤ ਵੱਡਾ, ਬੇਤੁਕਾ ਅਤੇ ਫਿਜੂਲ ਖਰਚਿਆਂ ਤੋਂ ਭਰਿਆ ਹੈ। ਜਿਨ੍ਹਾਂ ਲੋਕਾਂ ਨੇ ਇਸਦੇ ਫੱਖ ਵਿੱਚ ਵੋਟ ਪਾਈ ਓਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।


ਹਾਲਾਂਕਿ ਐਨੋਨ ਮਸਕ ਵੱਲੋਂ ਕੀਤੀ ਗਈ ਪੋਸਟ ਅਤੇ ਅਲੋਚਨਾ ਤੋਂ ਬਾਅਦ ਵ੍ਹਾਈਟ ਹਾਊਸ ਨੇ ਬਿੱਲ ਦਾ ਬਚਾਅ ਕੀਤਾ ਅਤੇ ਟਰੰਪ ਪ੍ਰਸ਼ਾਸਨ ਨੇ ਮਸਕ ਦੀ ਆਲੋਚਨਾ ਦਾ ਜਵਾਬ ਦਿੱਤਾ ਹੈ। ਇਸ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਰਾਸ਼ਟਰਪਤੀ ਪਹਿਲਾਂ ਹੀ ਜਾਣਦੇ ਹਨ ਕਿ ਐਲਨ ਮਸਕ ਬਿੱਲ ਬਾਰੇ ਕੀ ਸੋਚਦੇ ਹਨ, ਅਤੇ ਇਹ ਉਨ੍ਹਾਂ ਦੀ ਰਾਏ ਨਹੀਂ ਬਦਲਦਾ। ਇਹ ਇੱਕ ਬਹੁਤ ਹੀ ਸੁੰਦਰ ਬਿੱਲ ਹੈ, ਅਤੇ ਰਾਸ਼ਟਰਪਤੀ ਇਸ ਦੇ ਨਾਲ ਖੜ੍ਹੇ ਹਨ।


ਅਨੋਲ ਮਸਕ ਨੇ ਪਾਈ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਇਸ ਬਿਲ ਨਾਲ ਅਮਰੀਕਾ ਦਾ ਬਜਟ ਘਾਟਾ 2.5 ਟ੍ਰਿਲਿਅਨ ਡਾਲਰ ਤੱਕ ਵੱਧ ਜਾਵੇਗਾ। ਉਨ੍ਹਾਂ ਇਲਜਾਮ ਲਗਾਇਆ ਕਿ ਕਾਂਗਰਸ (ਸੰਸਦ) ਦੇਸ਼ ਨੂੰ ਦਿਵਾਲੀਆ ਬਣਾ ਰਹੀ ਹੈ। ਇਸਤੋਂ ਬਾਅਦ ਮਸਕ ਨੇ ਇੱਕ ਹੋਰ ਪੋਸਟ ਪਾਈ ਜਿਸ ਵਿੱਚ ਓਨਾਂ ਕਿਹਾ ਕਿ ਅਗਲੇ ਸਾਲ ਨਵੰਬਰ ਵਿੱਚ ਅਸੀਂ ਉਨ੍ਹਾਂ ਸਾਰੇ ਰਾਜਨੇਤਾਵਾਂ ਨੂੰ ਹਟਾਵਾਂਗੇ, ਜਿਨ੍ਹਾਂ ਨੇ ਜਨਤਾ ਨੂੰ ਧੋਕਾ ਦਿੱਤਾ ਹੈ।


ਦੱਸ ਦੇਈਏ ਕਿ ਮਸਕ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਟਰੰਪ ਦੇ ਮੁੱਖ ਸਲਾਹਕਾਰ ਵਜੋਂ ਆਪਣੀ ਭੂਮਿਕਾ ਖਤਮ ਕੀਤੀ ਅਤੇ ਟਰੰਪ ਨੇ ਮਸਕ ਦੇ ਸਾਥੀ ਇਸਾਕਮੈਨ ਨੂੰ ਨਾਸਾ ਵਿੱਚ ਦੇਣ ਵਾਲਾ ਅਹੁਦਾ ਨਹੀਂ ਦਿੱਤਾ।

Tags:    

Similar News