ਚੀਨ ਵਿਚ ਮਿਲਿਆ 1000 ਹਜ਼ਾਰ ਟਨ ਤੋਂ ਵੱਧ ਸੋਨਾ
ਚੀਨ ਵੱਲੋਂ ਸ਼ਿਨਜਿਆਂਗ ਸੂਬੇ ਦੇ ਪਹਾੜੀ ਇਲਾਕੇ ਵਿਚ ਸੈਂਕੜੇ ਟਨ ਸੋਨਾ ਲੱਭਣ ਦਾ ਦਾਅਵਾ ਕੀਤਾ ਗਿਆ ਹੈ
ਬੀਜਿੰਗ : ਚੀਨ ਵੱਲੋਂ ਸ਼ਿਨਜਿਆਂਗ ਸੂਬੇ ਦੇ ਪਹਾੜੀ ਇਲਾਕੇ ਵਿਚ ਸੈਂਕੜੇ ਟਨ ਸੋਨਾ ਲੱਭਣ ਦਾ ਦਾਅਵਾ ਕੀਤਾ ਗਿਆ ਹੈ। ਮੁਢਲੇ ਅੰਦਾਜ਼ਾ ਮੁਤਾਬਕ ਸ਼ਿਨਜਿਆਂਗ ਸੂਬੇ ਦੀਆਂ ਖਾਣਾਂ ਵਿਚ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਹੋ ਸਕਦਾ ਹੈ। ਸਾਊਥ ਚਾਇਨਾ ਮੌਰਨਿੰਗ ਪੋਸਟ ਮੁਤਾਬਕ ਇਕ ਸਾਲ ਵਿਚ ਤੀਜੀ ਵਾਰ ਚੀਨ ਸਰਕਾਰ ਨੂੰ ਇਕ ਹਜ਼ਾਰ ਟਨ ਤੋਂ ਵੱਧ ਸੋਨੇ ਦੀ ਮੌਜੂਦਗੀ ਵਾਲੀਆਂ ਖਾਣਾਂ ਲੱਭੀਆਂ ਹਨ। ਇਸ ਤੋਂ ਪਹਿਲਾਂ ਲਿਆਓਨਿੰਗ ਅਤੇ ਹੁਨਾਨ ਰਾਜਾਂ ਵਿਚ ਸੋਨੇ ਦੇ ਦੋ ਵੱਡੇ ਭੰਡਾਰ ਮਿਲ ਚੁੱਕੇ ਹਨ। ਦੁਨੀਆਂ ਵਿਚ ਸਿਰਫ਼ 5 ਅਜਿਹੇ ਟਿਕਾਣੇ ਮੌਜੂਦ ਹਨ ਜਿਥੇ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਕੱਢਿਆ ਜਾ ਸਕਦਾ ਹੈ।
ਸਿਰਫ਼ ਇਕ ਸਾਲ ਵਿਚ ਤੀਜੀ ਵਾਰ ਵੱਡੇ ਭੰਡਾਰ ਲੱਭਣ ਦਾ ਦਾਅਵਾ
ਅਜਿਹੇ ਵਿਚ ਚੀਨ ਵਿਚ ਮਿਲੇ ਤਾਜ਼ਾ ਭੰਡਾਰ ਨੂੰ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ ਜਿਸ ਦੀ ਅੰਦਾਜ਼ਨ ਕੀਮਤ 1,164 ਲੱਖ ਕਰੋੜ ਰੁਪਏ ਹੋਵੇਗੀ। ਦੱਸ ਦੇਈਏ ਕਿ ਕਿਸੇ ਵੀ ਭੂ-ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਚੀਨ ਵਿਚ ਸਿਰਫ਼ 3 ਹਜ਼ਾਰ ਟਨ ਹੀ ਧਰਤੀ ਹੇਠਾਂ ਬਚਿਆ ਹੈ ਪਰ ਤਿੰਨ ਨਵੀਆਂ ਖੋਜਾਂ ਮਗਰੋਂ ਸਾਰੇ ਦਾਅਵੇ ਥੋਥੇ ਸਾਬਤ ਹੋਏ। ਹੁਣ ਮੰਨਿਆ ਜਾ ਸਕਦਾ ਹੈ ਕਿ ਚੀਨ ਵਿਚ ਸੋਨੇ ਦੇ ਭੰਡਾਰ ਕਿਤੇ ਜ਼ਿਆਦਾ ਹੋ ਸਕਦੇ ਹਨ। ਚੀਨ ਸਰਕਾਰ ਵੱਲੋਂ ਮਾਇਨਿੰਗ ’ਤੇ ਖਰਚ ਵਿਚ ਵਾਧਾ ਕੀਤਾ ਗਿਆ ਹੈ ਅਤੇ ਬੇਹੱਦ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੋਂ ਇਲਾਵਾ ਦੁਨੀਆਂ ਦੀ ਸਭ ਤੋਂ ਤਾਕਤਵਰ ਗ੍ਰਾਊਂਡ ਪੈਨੇਟ੍ਰੇਟਿੰਗ ਰਡਾਰ ਤਕਨੀਕ ਅਤੇ ਬੇਹੱਦ ਸੈਂਸਟਿਵ ਮਿਨਰਲਜ਼ ਧਰਤੀ ਹੇਠੋਂ ਕੱਢਣ ਲਈ ਸੈਟੇਲਾਈਟਸ ਵੀ ਵਿਕਸਤ ਕੀਤੇ ਜਾ ਰਹੇ ਹਨ।