ਪੰਜਾਬੀ ਡਰਾਈਵਰ ਦੇ ਹੱਕ ਵਿਚ ਆਏ 10 ਲੱਖ ਤੋਂ ਵੱਧ ਲੋਕ
ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਦੇ ਹੱਕ ਵਿਚ 10 ਲੱਖ ਤੋਂ ਵੱਧ ਲੋਕ ਨਿੱਤਰ ਚੁੱਕੇ ਹਨ ਅਤੇ ਕਾਫ਼ਿਲਾ ਲਗਾਤਾਰ ਵਧਦਾ ਜਾ ਰਿਹਾ ਹੈ
ਫਲੋਰੀਡਾ : ਅਮਰੀਕਾ ਵਿਚ ਗ੍ਰਿਫ਼ਤਾਰ ਪੰਜਾਬੀ ਡਰਾਈਵਰ ਦੇ ਹੱਕ ਵਿਚ 10 ਲੱਖ ਤੋਂ ਵੱਧ ਲੋਕ ਨਿੱਤਰ ਚੁੱਕੇ ਹਨ ਅਤੇ ਕਾਫ਼ਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਸਿਰਫ਼ ਅਮਰੀਕਾ ਹੀ ਨਹੀਂ ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠੇ ਲੋਕਾਂ ਵੱਲੋਂ ਨਸਲ ਅਤੇ ਧਰਮ ਤੋਂ ਉਤੇ ਉਠ ਕੇ ਹਰਜਿੰਦਰ ਸਿੰਘ ਨੂੰ ਘੱਟ ਤੋਂ ਘੱਟ ਸਜ਼ਾ ਦਿਤੇ ਜਾਣ ਦੀ ਵਕਾਲ ਕੀਤੀ ਜਾ ਰਹੀ ਹੈ। ਲੁਧਿਆਣਾ ਵਿਚ ਟੈਕਸੀ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਹਰਜਿੰਦਰ ਸਿੰਘ ਦੇ ਬਜਰ ਗਲਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ 45 ਸਾਲ ਕੈਦ ਦੀ ਸਜ਼ਾ ਬਹੁਤ ਜ਼ਿਆਦਾ ਹੋਵੇਗੀ। ਗੁਰਪ੍ਰੀਤ ਸਿੰਘ ਵੀ ਕਿਸੇ ਵੇਲੇ ਅਮਰੀਕਾ ਵਿਚ ਟਰੱਕ ਚਲਾਉਂਦਾ ਸੀ ਪਰ ਉਸ ਨੂੰ ਡਿਪੋਰਟ ਕਰ ਦਿਤਾ ਗਿਆ।
ਹਰਜਿੰਦਰ ਸਿੰਘ ਬਾਰੇ ਦਿਲ ਟੁੰਬਵੀਆਂ ਟਿੱਪਣੀਆਂ ਕਰ ਰਹੇ ਲੋਕ
ਦੂਜੇ ਪਾਸੇ ਕੈਨੇਡਾ ਤੋਂ ਅਮਰੀਕਾ ਵਿਚਾਲੇ ਕਈ ਸਾਲ ਟਰੱਕ ਚਲਾਉਣ ਵਾਲੇ ਤੁਸ਼ਾਰ ਦਾ ਕਹਿਣਾ ਸੀ ਕਿ ਹੌਲਨਾਕ ਤੋਂ ਹੌਲਨਾਕ ਸੜਕ ਹਾਦਸੇ ਲਈ ਐਨੀ ਜ਼ਿਆਦਾ ਸਜ਼ਾ ਨਹੀਂ ਦਿਤੀ ਜਾ ਸਕਦੀ। ਹਰਜਿੰਦਰ ਸਿੰਘ ਦੀ ਉਨ੍ਹਾਂ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਹ ਸਿਰਫ਼ ਅਤੇ ਸਿਰਫ਼ ਇਕ ਹਾਦਸਾ ਸੀ ਅਤੇ ਹਰਜਿੰਦਰ ਸਿੰਘ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਮਿਆਦ 45 ਸਾਲ ਕਦੇ ਵੀ ਨਹੀਂ ਹੋਣੀ ਚਾਹੀਦੀ। ਦੱਸ ਦੇਈਏ ਕਿ ਪੰਜਾਬੀ ਨੌਜਵਾਨਾਂ ਵੱਲੋਂ ਸਾਂਝੇ ਤੌਰ ’ਤੇ ਵਿੱਢੀ ਮੁਹਿੰਮ ਅਧੀਨ ਆਨਲਾਈਨ ਪਟੀਸ਼ਨ ’ਤੇ 10 ਲੱਖ ਤੋਂ ਵੱਧ ਦਸਤਖਤ ਹੋ ਚੁੱਕੇ ਹਨ ਅਤੇ ਜਲਦ ਹੀ ਹੀ ਅੰਕੜਾ 20 ਲੱਖ ਤੋਂ ਟੱਪ ਸਕਦਾ ਹੈ। ਪਟੀਸ਼ਨ ’ਤੇ ਸਾਈਨ ਕਰਨ ਵਾਲਿਆਂ ਵੱਲੋਂ ਹਰਜਿੰਦਰ ਸਿੰ ਦੇ ਹੱਕ ਵਿਚ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਫਲੋਰੀਡਾ ਸੂਬੇ ਦੇ ਗਵਰਨਰ ਰੌਨ ਡਿਸੈਂਟਿਸ ਨੂੰ ਇਨਸਾਫ਼ ਕਰਨ ਦਾ ਸੱਦਾ ਦਿਤਾ ਗਿਆ ਹੈ।