ਜਾਣੋ ਕਿਵੇਂ ਇਸ ਔਰਤ ਦੀ ਬਹਾਦਰੀ ਨੇ ਕੀਤਾ ਸਭ ਨੂੰ ਹੈਰਾਨ !
ਸਕਿੰਟਾਂ ਵਿੱਚ, ਅਜਿਹਾ ਲਗਦਾ ਹੈ ਜਿਵੇਂ ਟਰੱਕ ਦੀ ਹੈਂਡ ਬ੍ਰੇਕ ਫ੍ਰੀ ਹੋ ਜਾਂਦੀ ਹੈ, ਅਤੇ ਇਹ ਟਰੱਕ ਪਿੱਛੇ ਮੁੜਨ ਲੱਗ ਪੈਂਦਾ ਹੈ । ਇਹ ਦੇਖਦੇ ਹੀ ਔਰਤ ਟਰੱਕ ਵੱਲ ਭੱਜਦੀ ਹੋਈ, ਟਰੱਕ ਦੇ ਅੰਦਰ ਚੜ੍ਹ ਜਾਂਦੀ ਹੈ..;
ਵਾਇਰਲ : ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਔਰਤ ਵੱਲੋਂ ਆਪਣੀ ਬਹਾਦੁਰੀ ਨਾਲ ਇੱਕ ਚਲਦੇ ਹੋਏ ਟਰੱਕ ਤੇ ਕਾਬੂ ਪਾਇਆ ਗਿਆ ਹੈ , ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਪਾਰਕਿੰਗ ਚ ਆਪਣੀ ਥਾਂ ਤੋਂ ਅਚਾਨਕ ਅੱਗੇ ਵੱਲ ਵੱਧਣ ਲੱਗਦਾ ਹੈ ਜਿਸ ਤੋਂ ਬਾਅਦ ਇਹ ਟਰੱਕ ਸੜਕ ਵੱਲ ਵੱਧਦਾ ਹੀ ਹੈ ਤਾਂ ਇਸ ਔਰਤ ਵੱਲੋਂ ਫੁਰਤੀ ਦਿਖਾ ਕੇ ਟਰੱਕ ਚ ਚੜ੍ਹ ਉਸ ਦੀ ਹੈਂਡ ਬ੍ਰੇਕ ਨੱਪੀ ਜਾਂਦੀ ਹੈ । ਇਸ ਵੀਡੀਓ ਚ ਔਰਤ ਦੀ ਇਸ ਹਿੰਮਤ ਅਤੇ ਬਹਾਦਰੀ ਨੂੰ ਦੇਖ ਲੋਕਾਂ ਨੇ ਉਸਦੀ ਕਾਫੀ ਤਾਰੀਫ ਵੀ ਕੀਤੀ ਹੈ । ਦਰਆਸਲ ਵੀਡੀਓ ਵਿੱਚ ਇੱਕ ਔਰਤ ਇੱਕ ਟਰੱਕ ਦੇ ਕੋਲ ਖੜੀ ਦਿਖਾਈ ਦਿੰਦੀ ਹੈ। ਸਕਿੰਟਾਂ ਵਿੱਚ, ਅਜਿਹਾ ਲਗਦਾ ਹੈ ਜਿਵੇਂ ਟਰੱਕ ਦੀ ਹੈਂਡ ਬ੍ਰੇਕ ਫ੍ਰੀ ਹੋ ਜਾਂਦੀ ਹੈ, ਅਤੇ ਇਹ ਟਰੱਕ ਪਿੱਛੇ ਮੁੜਨ ਲੱਗ ਪੈਂਦਾ ਹੈ । ਇਹ ਦੇਖਦੇ ਹੀ ਔਰਤ ਟਰੱਕ ਵੱਲ ਭੱਜਦੀ ਹੋਈ, ਟਰੱਕ ਦੇ ਅੰਦਰ ਚੜ੍ਹ ਜਾਂਦੀ ਹੈ ਤੇ ਇਸ ਨੂੰ ਕਿਸੇ ਵੱਡੇ ਹਾਦਸੇ ਚ ਤਬਦੀਲ ਹੋਣ ਤੋਂ ਬਚਾ ਲੈਂਦੀ ਹੈ । ਹਾਲਾਂਕਿ ਵੀਡੀਓ ਚ ਕ2 ਹੋਰ ਲੋਕ ਵੀ ਦੇਖੇ ਜਾ ਸਕਦੇ ਨੇ ਜੋ ਸਿਰਫ ਟਰੱਕ ਨੂੰ ਫੜਕੇ ਰੋਕਣ ਦੀ ਕੋਸ਼ੀਸ਼ ਕਰਦੇ ਨੇ ਪਰ ਜੋ ਉਸ ਸਮੇਂ ਇਸ ਬਹਾਦਰ ਔਰਤ ਦੀ ਸਮਝ ਨੇ ਕਰ ਦਿਖਾਇਆ ਹੈ , ਉਹ ਸ਼ਾਇਦ ਹੋਰ ਦੋ ਲੋਕਾਂ ਦੇ ਦਿਮਾਗ ਵਿੱਚ ਮੌਕੇ ਤੇ ਨਾ ਆਇਆ ਹੋ ਸਕਦਾ ਹੈ । ਵੀਡੀਓ ਨੇ ਜਿੱਥੇ ਕਾਫੀ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ ਉੱਤੇ ਹੀ ਇਸ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਵੀ ਲੋਕਾਂ ਵੱਲੋਂ ਕਾਫੀ ਪ੍ਰਤੀਕਿਰਿਆ ਦਿੱਤੀ ਹੈ । ਇੱਕ ਯੂਜ਼ਰ ਨੇ ਲਿਖਿਆ, "ਸਾਰਾ ਕ੍ਰੈਡਿਟ ਸਿਰਫ਼ ਉਸ ਬਹਾਦਰ ਕੁੜੀ ਨੂੰ ਜਾਂਦਾ ਹੈ..ਉਸਨੇ ਸਹੀ ਸਮੇਂ 'ਤੇ ਆਪਣੀ ਸਮਝ ਦਾ ਇਸਤੇਮਾਲ ਕੀਤਾ, ।