ਅਮਰੀਕਾ ਵਿਚ ਵੱਡੀ ਸਿਆਸੀ ਉਥਲ-ਪੁਥਲ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਿਰੁੱਧ ਪਾਰਟੀ ਪੱਧਰ ’ਤੇ ਸ਼ੁਰੂ ਹੋਈ ਬਗਾਵਤ ਹੋਰ ਤੇਜ਼ ਹੋ ਚੁੱਕੀ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਦੇ 25 ਸੀਨੀਅਰ ਆਗੂਆਂ ਵੱਲੋਂ ਕੁਰਸੀ ਛੱਡਣ ਦਾ ਸੱਦਾ ਦਿਤਾ ਗਿਆ ਹੈ।

Update: 2024-07-03 11:31 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵਿਰੁੱਧ ਪਾਰਟੀ ਪੱਧਰ ’ਤੇ ਸ਼ੁਰੂ ਹੋਈ ਬਗਾਵਤ ਹੋਰ ਤੇਜ਼ ਹੋ ਚੁੱਕੀ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਦੇ 25 ਸੀਨੀਅਰ ਆਗੂਆਂ ਵੱਲੋਂ ਕੁਰਸੀ ਛੱਡਣ ਦਾ ਸੱਦਾ ਦਿਤਾ ਗਿਆ ਹੈ। ਦੂਜੇ ਪਾਸੇ ਸੀਨੀਅਰ ਪੱਤਰਕਾਰ ਟਕਰ ਕਾਰਲਸਨ ਨੇ ਦਾਅਵਾ ਕੀਤਾ ਹੈ ਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਜਾ ਰਿਹਾ ਹੈ। ਸੀ.ਐਨ.ਐਨ. ਦੇ ਤਾਜ਼ਾ ਸਰਵੇਖਣ ਮੁਤਾਬਕ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ, ਬਾਇਡਨ ਤੋਂ ਪੰਜ ਅੰਕ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਕਮਲਾ ਹੈਰਿਸ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਡੌਨਲਡ ਟਰੰਪ ਦੀ ਲੀਡ ਸਿਰਫ ਦੋ ਅੰਕਾਂ ਦੀ ਰਹਿ ਜਾਂਦੀ ਹੈ ਅਤੇ ਚੋਣ ਪ੍ਰਚਾਰ ਦੌਰਾਨ ਇਸ ਨੂੰ ਤੋੜਿਆ ਜਾ ਸਕਦਾ ਹੈ।

Kamala Harris is being announced as the presidential candidate: Report

ਔਰਤਾਂ ਤੋਂ ਮਿਲਣ ਵਾਲੀ ਹਮਾਇਤ ਦੇ ਮਾਮਲੇ ਵਿਚ ਕਮਲਾ ਹੈਰਿਸ ਆਪਣੇ ਵਿਰੋਧੀ ਨੂੰ ਪਛਾੜ ਸਕਦੀ ਹੈ ਅਤੇ ਅਫਰੀਕੀ ਮੂਲ ਦੇ ਲੋਕਾਂ ਤੋਂ ਮਿਲਣ ਵਾਲੀਆਂ ਵੋਟਾਂ ਵੀ ਕਿਤੇ ਜ਼ਿਆਦਾ ਵਧ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਜੋਅ ਬਾਇਡਨ ਨੂੰ ਡਿਮੈਂਸ਼ੀਆ ਦੀ ਬਿਮਾਰੀ ਹੈ ਅਤੇ ਹੁਣ ਉਨ੍ਹਾਂ ਵਾਸਤੇ ਚੋਣਾਂ ਲੜਨਾ ਬਿਲਕੁਲ ਵੀ ਸੰਭਵ ਨਹੀਂ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੂੰ ਜਦੋਂ ਚੋਣ ਸਰਵੇਖਣਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿੱਧੇ ਤੌਰ ’ਤੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਇਸੇ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਦਾਅਵਾ ਕੀਤਾ ਹੈ ਕਿ ਬਹਿਸ ਤੋਂ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਮੁਲਕਾਂ ਦੇ ਦੌਰੇ ’ਤੇ ਜਾਣਾ ਪਿਆ ਜਿਸ ਕਾਰਨ ਉਹ ਬਹੁਤ ਜ਼ਿਆਦਾ ਥੱਕ ਚੁੱਕੇ ਸਨ। ਟਰੰਪ ਨਾਲ ਬਹਿਸ ਕਰਦਿਆਂ ਉਨ੍ਹਾਂ ਨੂੰ ਨੀਂਦ ਆ ਰਹੀ ਸੀ। ਆਪਣੇ ਸਟਾਫ ਦੀ ਗੱਲ ਨਹੀਂ ਮੰਨੀ ਅਤੇ ਇਸ ਖਮਿਆਜ਼ਾ ਭੁਗਤਣਾ ਪਿਆ।

ਡੈਮੋਕ੍ਰੈਟਿਕ ਪਾਰਟੀ ਦੇ 25 ਸੀਨੀਅਰ ਆਗੂਆਂ ਵੱਲੋਂ ਬਾਇਡਨ ਦਾ ਵਿਰੋਧ

ਉਧਰ ਡੈਮੋਕ੍ਰੈਟਿਕ ਪਾਰਟੀ ਦੇ ਕੁਝ ਆਗੂਆਂ ਦਾ ਕਹਿਣਾ ਹੈ ਬਾਇਡਨ ਬੇਹੱਦ ਜ਼ਿੱਦੀ ਇਨਸਾਨ ਹਨ। ਸਿਰਫ ਬਹਿਸ ਵਿਚ ਹਾਰ ਦੀ ਗੱਲ ਹੁੰਦੀ ਤਾਂ ਇਨ੍ਹਾਂ ਹਾਲਾਤ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਸੀ ਪਰ ਹੁਣ ਜੋਅ ਬਾਇਡਨ ਦੀ ਉਮੀਦਵਾਰੀ ’ਤੇ ਗੰਭੀਰ ਸਵਾਲ ਉਠ ਰਹੇ ਹਨ। ਇਲੀਨੌਇ ਤੋਂ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਮਾਈਕ ਕਿਗਲੇ ਨੇ ਕਿਹਾ ਕਿ ਬਾਇਡਨ ਦਾ ਕੋਈ ਵੀ ਕਦਮ ਨਾ ਸਿਰਫ ਇਸ ਗੱਲ ਦਾ ਫੈਸਲਾ ਕਰੇਗਾ ਕਿ ਸੈਨੇਟ ਵਿਚ ਕਿਹੜੀ ਪਾਰਟੀ ਦਾ ਬਹੁਮਤ ਹੋਵੇਗਾ ਸਗੋਂ ਵਾਈਟ ਹਾਊਸ ਅਤੇ ਅਗਲੇ ਚਾਰ ਸਾਲ ਵਾਸਤੇ ਦੇਸ਼ ਦਾ ਭਵਿੱਖ ਵੀ ਤੈਅ ਕਰੇਗਾ। ਅਮਰੀਕਾ ਦੇ ਸਿਆਸਤ ਵਿਚ ਇਕ ਹੋਰ ਉਥਲ ਪੁਥਲ ਵੀ ਚਲਦੀ ਮਹਿਸੂਸ ਹੋ ਰਹੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਕੁਝ ਮੈਂਬਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਉਮੀਦਵਾਰ ਬਣਾਏ ਜਾਣ ਦੇ ਹੱਕ ਵਿਚ ਹਨ। ਚੋਣ ਸਰਵੇਖਣਾਂ ਨੂੰ ਸਹੀ ਮੰਨਿਆ ਜਾਵੇ ਤਾਂ ਮਿਸ਼ੇਲ ਓਬਾਮਾ ਦੇ ਮੈਦਾਨ ਵਿਚ ਆਉਣ ਮਗਰੋਂ ਟਰੰਪ ਕਦੇ ਵੀ ਜਿੱਤ ਨਹੀਂ ਸਕਣਗੇ।

Tags:    

Similar News