ਪਾਕਿਸਤਾਨ 'ਚ ਭਾਰਤ ਨਾਲੋਂ ਜ਼ਿਆਦਾ ਸਸਤਾ ਹੈ ਫੋਨ ਦਾ ਰਿਚਾਰਜ ? ਇਸ ਜਾਣਕਾਰੀ ਨੇ ਕੀਤਾ ਸਭ ਨੂੰ ਹੈਰਾਨ

ਹਾਲੀ ਚ ਹੋਈ ਰਿਚਾਰਜ ਪਲੈਨ ਦੇ ਇਜ਼ਾਫੇ ਤੋਂ ਬਾਅਦ ਲੋਕਾਂ ਦੀ ਜੇਬ੍ਹ ਤੇ ਕਾਫੀ ਅਸਰ ਦਿਖਾਈ ਦਿੱਤਾ, ਉੱਥੇ ਹੀ ਪਾਕਿਸਤਾਨ ਤੋਂ ਆਏ ਆਂਕੜਿਆ ਨੇ ਵਧ ਰਹੀ ਮਹਿੰਗਾਈ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ।;

Update: 2024-07-09 04:49 GMT

ਜਿੱਥੇ ਭਾਰਤ 'ਚ Digital India ਤਹਿਤ ਕਾਫੀ ਤਰੱਕੀ ਹੋਈ ਉੱਥੇ ਹੀ ਇਸ ਤੋਂ ਬਾਅਦ ਲੋਕਾਂ ਨੂੰ ਕਾਫੀ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪਿਆ । ਜੇਕਰ ਪਿਛਲੇ 1 ਦਸ਼ਕ ਦੀ ਗੱਲ ਕਰੀਏ ਤਾਂ ਸਮਾਰਟਫੋਨ ਰਿਚਾਰਜ ਅਤੇ ਸਮਾਰਟਫੋਨ ਦੀ ਤਕਨਾਲੋਜੀ ਚ ਕਾਫੀ ਵਾਧਾ ਹੋਇਆ ਹੈ । ਜੇਕਰ ਗੱਲ ਕਰਿਏ ਸਮਾਰਟਫੋਨ ਆਉਣ ਤੋਂ ਬਾਅਦ ਜਿੱਥੇ 4g ਅਤੇ 5G ਜਹਿ ਨੈਟਵਰਕਾਂ ਨੇ ਲੋਕਾਂ ਲਈ ਵੱਡੀ ਸਹੂਲਤ ਉਪਲਭਧ ਕਰਵਾ ਦਿੱਤੀ ਉੱਥੇ ਹੀ ਪਹਿਲਾਂ ਦੇ ਮੁਕਾਬਲੇ ਇਨ੍ਹਾਂ ਕੰਪਨੀਆਂ ਵੱਲੋਂ ਰਿਚਾਰਜ ਦੇ ਰੇਟਾਂ ਚ ਵੀ ਇਜ਼ਾਫਾ ਕੀਤਾ ਗਿਆ ਹੈ । ਜੇਕਰ ਗੱਲ ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਮੋਬਾਈਲ ਦੀ ਕੀਤੀ ਜਾਵੇ ਤਾਂ ਟੈਰਿਫ ਪੈਕਸ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮਹਿੰਗਾਈ ਦੇ ਨਾਲ ਜੂਝ ਰਹੇ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ । ਇਹ ਸੇਵਾਵਾਂ ਕੁਝ ਆਮ ਲੋਕਾਂ ਦੀ ਪਹੁੰਚ ਤੋਂ ਕਾਫੀ ਦੂਰ ਹੁੰਦਿਆਂ ਨਜ਼ਰ ਆਈਆਂ ।

ਜਾਣੋ ਇਜ਼ਾਫੇ ਤੋਂ ਬਾਅਦ ਕਿੰਨਾਂ ਵਧ ਗਿਆ ਰਿਚਾਰਜ ਪਲੈਨ ?

ਹਾਲੀ ਚ ਹੋਈ ਰਿਚਾਰਜ ਪਲੈਨ ਦੇ ਇਜ਼ਾਫੇ ਤੋਂ ਬਾਅਦ ਲੋਕਾਂ ਦੀ ਜੇਬ੍ਹ ਤੇ ਕਾਫੀ ਅਸਰ ਦਿਖਾਈ ਦੇ ਰਿਹਾ । ਜਾਣਕਾਰੀ ਅਨੁਸਾਰ ਵਾਧੇ ਤੋਂ ਬਾਅਦ ਰਿਲਾਇੰਸ ਜੀਓ ਦਾ ਘੱਟੋ-ਘੱਟ ਸਰਵਿਸ ਚਾਰਜ 139 ਰੁਪਏ ਤੋਂ ਵਧ ਕੇ 189 ਰੁਪਏ ਹੋ ਗਿਆ ਹੈ ਅਤੇ ਇਸ 'ਚ 28 ਦਿਨਾਂ ਦੀ ਵੈਧਤਾ ਅਤੇ ਦੋ ਜੀਬੀ ਡੇਟਾ ਸ਼ਾਮਲ ਹੈ । ਇਸੇ ਤਰ੍ਹਾਂ ਜੇਕਰ ਏਅਰਟੈੱਲ, ਵੋਡਾਫੋਨ ਆਈਡੀਆ ਦਾ ਘੱਟੋ-ਘੱਟ ਸਰਵਿਸ ਚਾਰਜ ਵੀ 179 ਰੁਪਏ ਤੋਂ ਵਧ ਕੇ 199 ਰੁਪਏ ਹੋ ਗਿਆ ਹੈ।

ਜਾਣੋ ਪਾਕਿਸਤਾਨ ਅਤੇ ਭਾਰਤ ਦੇ ਘੱਟੋ-ਘੱਟ ਰਿਚਾਰਜ ਸੇਵਾ ਚ ਕਿੰਨਾ ਹੈ ਫਰਕ ?

ਸਰਕਾਰੀ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ ਇੱਕ ਮਹੀਨੇ ਲਈ ਅਨਲਿਮਟਿਡ ਵੋਆਇਸ ਕਾਲ ਅਤੇ 18 ਜੀਬੀ ਡੇਟਾ ਲਈ, ਤੁਹਾਨੂੰ $ 1.89 ਯਾਨੀ ਲਗਭਗ 157 ਰੁਪਏ ਖਰਚ ਕਰਨੇ ਪੈਣਗੇ ਅਤੇ ਜੇਕਰ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਿੱਚ ਮੋਬਾਈਲ ਉਪਭੋਗਤਾਵਾਂ ਨੂੰ ਆਪਣੀ ਸੇਵਾ ਨੂੰ ਕਾਇਮ ਰੱਖਣ ਲਈ ਘੱਟੋ-ਘੱਟ 1.39 ਡਾਲਰ ਖਰਚ ਕਰਨੇ ਪੈਂਦੇ ਹਨ । ਭਾਵ ਪਾਕਿਸਤਾਨ ਵਿੱਚ ਮੋਬਾਈਲ ਟੈਰਿਫ ਭਾਰਤ ਨਾਲੋਂ ਜ਼ਿਆਦਾ ਸਸਤਾ ਹੈ ।

Tags:    

Similar News