18 ਸਾਲ ਮਗਰੋਂ ਸਾਊਦੀ ਜੇਲ੍ਹ ਤੋਂ ਰਿਹਾਅ ਹੋਵੇਗਾ ਭਾਰਤੀ ਨੌਜਵਾਨ

ਸਾਊਦੀ ਅਰਬ ਦੀ ਜੇਲ੍ਹ ਵਿਚ ਪਿਛਲੇ ਕਰੀਬ 18 ਸਾਲਾਂ ਤੋਂ ਬੰਦ ਅਬਦੁਲ ਰਹੀਮ ਹੁਣ ਜਲਦ ਹੀ ਰਿਹਾਅ ਹੋ ਕੇ ਭਾਰਤ ਪੁੱਜੇਗਾ ਕਿਉਂਕਿ ਉਥੋਂ ਦੀ ਅਦਾਲਤ ਨੇ ਉਸ ਨੂੰ ਮੁਆਫ਼ੀ ਦੇ ਦਿੱਤੀ ਐ। ਜਾਣਕਾਰੀ ਅਨੁਸਾਰ ਰਹੀਮ ਨੂੰ ਸਾਊਦੀ ਅਰਬ ਦੇ ਇਕ ਪਰਿਵਾਰ ਨੇ ਆਪਣੇ 15 ਸਾਲ ਦੇ ਸਪੈਸ਼ਲੀ ਏਬਲਡ ਬੱਚੇ ਦੇ ਡਰਾਇਵਰ ਅਤੇ ਕੇਅਰ ਟੇਕਰ ਦੇ ਤੌਰ ’ਤੇ

Update: 2024-07-04 13:29 GMT

ਰਿਆਦ : ਪਿਛਲੇ 18 ਸਾਲ ਤੋਂ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਅਬਦੁਲ ਰਹੀਮ ਜਲਦ ਹੀ ਰਿਹਾਅ ਹੋਣ ਵਾਲਾ ਏ ਕਿਉਂਕਿ ਰਿਆਦ ਦੀ ਅਦਾਲਤ ਵੱਲੋਂ ਉਸ ਨੂੰ ਮੁਆਫ਼ੀ ਦੇ ਦਿੱਤੀ ਗਈ ਐ। ਸਾਲ 2006 ਵਿਚ ਇਕ ਦਿਵਿਆਂਗ ਬੱਚੇ ਦੀ ਮੌਤ ਹੋ ਗਈ ਸੀ, ਜਿਸ ਦੀ ਦੇਖਰੇਖ ਲਈ ਅਬਦੁਲ ਨੂੰ ਰੱਖਿਆ ਹੋਇਆ ਸੀ। ਇਸ ਮਾਮਲੇ ਵਿਚ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਰ ਹੁਣ ਬੱਚੇ ਦੇ ਪਰਿਵਾਰ ਨੇ ਅਬਦੁਲ ਦੀ ਮੁਆਫ਼ੀ ਸਵੀਕਾਰ ਕਰ ਲਈ ਐ। 

ਸਾਊਦੀ ਅਰਬ ਦੀ ਜੇਲ੍ਹ ਵਿਚ ਪਿਛਲੇ ਕਰੀਬ 18 ਸਾਲਾਂ ਤੋਂ ਬੰਦ ਅਬਦੁਲ ਰਹੀਮ ਹੁਣ ਜਲਦ ਹੀ ਰਿਹਾਅ ਹੋ ਕੇ ਭਾਰਤ ਪੁੱਜੇਗਾ ਕਿਉਂਕਿ ਉਥੋਂ ਦੀ ਅਦਾਲਤ ਨੇ ਉਸ ਨੂੰ ਮੁਆਫ਼ੀ ਦੇ ਦਿੱਤੀ ਐ। ਜਾਣਕਾਰੀ ਅਨੁਸਾਰ ਰਹੀਮ ਨੂੰ ਸਾਊਦੀ ਅਰਬ ਦੇ ਇਕ ਪਰਿਵਾਰ ਨੇ ਆਪਣੇ 15 ਸਾਲ ਦੇ ਸਪੈਸ਼ਲੀ ਏਬਲਡ ਬੱਚੇ ਦੇ ਡਰਾਇਵਰ ਅਤੇ ਕੇਅਰ ਟੇਕਰ ਦੇ ਤੌਰ ’ਤੇ ਰੱਖਿਆ ਸੀ ਪਰ ਸਾਲ 2006 ਵਿਚ ਇਕ ਵਿਵਾਦ ਦੌਰਾਨ ਰਹੀਮ ਦੀ ਗ਼ਲਤੀ ਨਾਲ ਬੱਚੇ ਦੇ ਗ਼ਲੇ ਦੀ ਪਾਈਪ ਆਪਣੀ ਜਗ੍ਹਾ ਤੋਂ ਹਟ ਗਈ ਸੀ। ਜਦੋਂ ਤੱਕ ਰਹੀਮ ਨੂੰ ਸਮਝ ਆਇਆ ਤਾਂ ਲੜਕਾ ਆਕਸੀਜ਼ਨ ਦੀ ਕਮੀ ਕਾਰਨ ਬੇਹੋਸ਼ ਹੋ ਚੁੱਕਿਆ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਲੜਕੀ ਦੀ ਮੌਤ ਲਈ ਰਹੀਮ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ 2012 ਵਿਚ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। 44 ਸਾਲਾਂ ਦਾ ਅਬਦੁਲ ਰਹੀਮ ਕੇਰਲਾ ਦੇ ਕੋਝੀਕੋਡ ਦਾ ਰਹਿਣ ਵਾਲਾ ਏ।



ਮ੍ਰਿਤਕ ਲੜਕੇ ਦੇ ਪਰਿਵਾਰ ਨੇ ਅਬਦੁਲ ਨੂੰ ਮੁਆਫ਼ੀ ਦੇਣ ਤੋਂ ਇਨਕਾਰ ਕਰ ਦਿੱਤਾ। 2018 ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਸ ਮਗਰੋਂ ਸਾਲ 2022 ਤੱਕ ਇਸ ਨੂੰ ਬਰਕਰਾਰ ਰੱਖਿਆ ਗਿਆ। ਅਬਦੁਲ ਕੋਲ ਦੋ ਹੀ ਰਸਤੇ ਬਚੇ ਸੀ, ਜਾਂ ਤਾਂ ਸਿਰ ਕਮਲ ਕਰਵਾ ਕੇ ਮੌਤ ਨੂੰ ਚੁਣ ਲੈਂਦਾ ਜਾਂ ਫਿਰ 34 ਕਰੋੜ ਰੁਪਏ ਦੀ ਬਲੱਡ ਮਨੀ ਦਾ ਪ੍ਰਬੰਧ ਕਰਕੇ ਲੜਕੇ ਦੇ ਪਰਿਵਾਰ ਨੂੰ ਦਿੰਦਾ। ਇਸ ਮਗਰੋਂ ਅਬਦੁਲ ਦੀ ਰਿਹਾਈ ਲਈ ਇਕ ਕਮੇਟੀ ਬਣੀ, ਜਿਸ ਦੇ ਜ਼ਰੀਏ ਦੁਨੀਆ ਭਰ ਦੇ ਲੋਕਾਂ ਖ਼ਾਸ ਕਰਕੇ ਭਰਤੀਆਂ ਨੂੰ ਰਿਹਾਈ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਗਈ।

ਇਸ ਮਗਰੋਂ ਰਿਆਦ ਦੀਆਂ 75 ਸੰਸਥਾਵਾਂ, ਕੇਰਲ ਦੇ ਕਾਰੋਬਾਰੀਆਂ, ਕਈ ਰਾਜਨੀਤਕ ਪਾਰਟੀਆਂ ਅਤੇ ਆਮ ਲੋਕਾਂ ਨੇ ਮਿਲ ਕੇ ਪੈਸਾ ਇਕੱਠਾ ਕਰਨ ਵਿਚ ਮਦਦ ਕੀਤੀ। ਆਖ਼ਰਕਾਰ ਅਬਦੁਲ ਦੇ ਪਰਿਵਾਰ ਨੇ ਪਿਛਲੇ ਸਾਲ ਦਸੰਬਰ ਵਿਚ 34 ਕਰੋੜ ਰੁਪਏ ਦੀ ਬਲੱਡ ਮਨੀ ਸਾਊਦੀ ਦੇ ਪੀੜਤ ਪਰਿਵਾਰ ਨੂੰ ਪਹੁੰਚਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਦਸਤਾਵੇਜ਼ੀ ਕਾਰਵਾਈ ਕਰਨ ਤੋਂ ਬਾਅਦ ਅਬਦੁਲ ਦੀ ਭਾਰਤ ਵਾਪਸੀ ਹੋ ਸਕੇਗੀ।

Tags:    

Similar News