ਅਮਰੀਕਾ ਵਿਚ ਦਿਨ-ਦਿਹਾੜੇ ਲੁੱਟੀ ਭਾਰਤੀ ਔਰਤ
ਸ਼ਿਕਾਗੋ ਦੇ ਲੁਟੇਰੇ ਦਿਨ-ਦਿਹਾੜੇ ਭਾਰਤੀ ਔਰਤ ਦੀ ਸੋਨੇ ਦੀ ਚੇਨੀ ਤੋੜ ਕੇ ਲੈ ਗਏ ਜਿਸ ਮਗਰੋਂ ਛਬੀ ਗੁਪਤਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਸਾਰੀ ਕਹਾਣੀ ਸੁਣਾਈ
ਸ਼ਿਕਾਗੋ : ਸ਼ਿਕਾਗੋ ਦੇ ਲੁਟੇਰੇ ਦਿਨ-ਦਿਹਾੜੇ ਭਾਰਤੀ ਔਰਤ ਦੀ ਸੋਨੇ ਦੀ ਚੇਨੀ ਤੋੜ ਕੇ ਲੈ ਗਏ ਜਿਸ ਮਗਰੋਂ ਛਬੀ ਗੁਪਤਾ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਸਾਰੀ ਕਹਾਣੀ ਸੁਣਾਈ ਅਤੇ ਲੁਟੇਰਿਆਂ ਨੂੰ ਗਾਲ੍ਹਾਂ ਕੱਢੀਆਂ। ਵੀਡੀਓ ਵਿਚ ਛਬੀ ਗੁਪਤਾ ਦੇ ਹੱਕ ਵਿਚ ਅੱਧੀ ਚੇਨੀ ਨਜ਼ਰ ਆ ਰਹੀ ਹੈ ਜਦਕਿ ਅੱਧੀਸ ਚੇਨੀ ਖਿੱਚ ਧੂਹ ਦੌਰਾਨ ਲੁਟੇਰੇ ਤੋੜ ਕੇ ਲੈ ਗਏ। ਵੀਡੀਓ ’ਤੇ ਤਿੱਖੀ ਟਿੱਪਣੀ ਕਰਦਿਆਂ ਛਬੀ ਗੁਪਤਾ ਦੀ ਮਾਂ ਨੇ ਕਿਹਾ ਕਿ ਜਿਹੜਾ ਕੰਮ ਦਿਨ ਦਿਹਾੜੇ ਰਾਂਚੀ ਜਾਂ ਪਟਨਾ ਵਿਚ ਨਹੀਂ ਹੋਇਆ, ਉਹ ਸ਼ਿਕਾਗੋ ਵਿਚ ਕਿਵੇਂ ਹੋ ਗਿਆ। ਸੋਸ਼ਲ ਮੀਡੀਆ ’ਤੇ ਟਿੱਪਣੀਆਂ ਦਾ ਹੜ੍ਹ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਪੱਛਮੀ ਮੁਲਕਾਂ ਵਿਚ ਲੁੱਟ ਦੀਆਂ ਵਾਰਦਾਤਾਂ ’ਤੇ ਸਵਾਲ ਉਠਾਏ ਜਾ ਰਹੇ ਹਨ। ਇਕ ਵਰਤੋਂਕਾਰ ਨੇ ਸਿੱਟਾ ਕੱਢ ਦਿਤਾ ਕਿ ਅਮਰੀਕਾ ਵਿਚ ਭਾਰਤ ਤੋਂ ਵੱਧ ਅਪਰਾਧ ਹੋ ਰਹੇ ਹਨ ਜਦਕਿ ਦੂਜੇ ਨੇ ਕਿਹਾ ਕਿ ਸਿਰਫ਼ ਡੈਮੋਕ੍ਰੈਟਿਕ ਪਾਰਟੀ ਦੀਆਂ ਸਰਕਾਰਾਂ ਵਾਲੇ ਰਾਜਾਂ ਜਾਂ ਸ਼ਹਿਰਾਂ ਵਿਚ ਅਜਿਹਾ ਹੋ ਰਿਹਾ ਹੈ।
ਸੋਨੇ ਦੀ ਚੇਨੀ ਖੋਹ ਕੇ ਲੈ ਗਏ ਲੁਟੇਰੇ
ਲੋਕਾਂ ਨੇ ਛਬੀ ਗੁਪਤਾ ਨੂੰ ਖੁਸ਼ਕਿਸਮਤ ਦੱਸਿਆ ਕਿ ਉਸ ਦੀ ਜਾਨ ਬਚ ਗਈ ਕਿਉਂਕਿ ਲੁੱਟ ਦੀਆਂ ਵਾਰਦਾਤਾਂ ਦੌਰਾਨ ਗੋਲੀ ਚੱਲਣੀ ਆਮ ਗੱਲ ਹੈ। ਇਥੇ ਦਸਣਾ ਬਣਦਾ ਹੈ ਕਿ ਸ਼ਿਕਾਗੋ ਸ਼ਹਿਰ ਵਿਚ ਡੌਨਲਡ ਟਰੰਪ ਵੱਲੋਂ ਨੈਸ਼ਨਲ ਗਾਰਡਜ਼ ਦੀ ਤੈਨਾਤੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਛਬੀ ਗੁਪਤਾ ਨਾਲ ਵਾਪਰੀ ਘਟਨਾ ਹੈਰਾਨੀ ਪੈਦਾ ਕਰਦੀ ਹੈ। ਨੈਸ਼ਨਲ ਗਾਰਡਜ਼ ਦੇ ਡਰੋਂ ਚੋਰ-ਲੁਟੇਰਿਆਂ ਦੀਆਂ ਸਰਗਰਮੀਆਂ ਬੰਦ ਹੋਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਛਬੀ ਗੁਪਤਾ ਨਾਲ ਵਾਪਰੀ ਘਟਨਾ ਡੂੰਘੇ ਸਵਾਲ ਪੈਦਾ ਕਰ ਰਹੀ ਹੈ।